27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਰਤਵਾੜਾ ਸਾਹਿਬ ਸਕੂਲ ਦੇ ਪੰਜ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੋਣ

ਮੁੱਲਾਂਪੁਰ ਗਰੀਬਦਾਸ, 26 ਸਤੰਬਰ (ਦਿਲਬਰ ਸਿੰਘ ਖੈਰਪੁਰ)-ਦੋ ਰੋਜ਼ਾ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਦੌਰਾਨ ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਕਈ ਤਗ਼ਮੇ ਆਪਣੇ ਨਾਂਅ ਕੀਤੇ ਗਏ। ਸਕੂਲ ਵਲੋਂ ਜਾਰੀ ਜਾਣਕਾਰੀ ਅਨੁਸਾਰ ਵਿਦਿਆਰਥਣ ਖੁਸ਼ਬੂ ਨੇ (ਅੰਡਰ-14) ਦੇ ਵਰਗ ‘ਚ 600 ਮੀਟਰ ਦੌੜ ‘ਚ ਚਾਂਦੀ ਦਾ ਤਗ਼ਮਾ, ਗੁਰਨੂਰ ਕੌਰ ਨੇ (ਅੰਡਰ-17) ਵਰਗ ਦੇ 200 ਮੀਟਰ ਤੇ 400 ਮੀਟਰ ਦੌੜ ਦੇ ਮੁਕਾਬਲੇ ‘ਚ 2 ਸੋਨ ਤਗ਼ਮੇ, ਗੁਰਮੋਹਨ ਸਿੰਘ ਨੇ (ਅੰਡਰ-17) ਵਰਗ ਦੇ 800 ਮੀਟਰ ਤੇ 1500 ਮੀਟਰ ਦੌੜ ਦੇ ਮੁਕਾਬਲੇ ‘ਚ 2 ਸੋਨ ਤਗ਼ਮੇ, ਨਵਪ੍ਰੀਤ ਸਿੰਘ ਨੇ (ਅੰਡਰ-17) ਵਰਗ ਦੇ 1500 ਮੀਟਰ ਦੌੜ ਦੇ ਮੁਕਾਬਲੇ ‘ਚ ਕਾਂਸੇ ਦਾ ਤਗ਼ਮਾ ਅਤੇ ਤਰਨਪ੍ਰੀਤ ਸਿੰਘ ਨੇ (ਅੰਡਰ-17) ਵਰਗ ਦੇ ਗੋਲਾ ਸੁੱਟਣ ਦੇ ਮੁਕਾਬਲੇ ‘ਚ ਚਾਂਦੀ ਦਾ ਤਗ਼ਮਾ ਤੇ ਹਾਈ ਜੰਪ ‘ਚ ਸੋਨੇ ਦਾ ਤਗ਼ਮਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ।

ਦੋ ਰੋਜ਼ਾ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰਤਵਾੜਾ ਸਾਹਿਬ ਸਕੂਲ ਦੇ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। ਤਸਵੀਰ : ਦਿਲਬਰ ਸਿੰਘ ਖੈਰਪੁਰ 27-09-2026
ਮੁੱਲਾਂਪੁਰ ਗਰੀਬਦਾਸ, 26 ਸਤੰਬਰ (ਦਿਲਬਰ ਸਿੰਘ ਖੈਰਪੁਰ)-ਦੋ ਰੋਜ਼ਾ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਦੌਰਾਨ ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਕਈ ਤਗ਼ਮੇ ਆਪਣੇ ਨਾਂਅ ਕੀਤੇ ਗਏ। ਸਕੂਲ ਵਲੋਂ ਜਾਰੀ ਜਾਣਕਾਰੀ ਅਨੁਸਾਰ ਵਿਦਿਆਰਥਣ ਖੁਸ਼ਬੂ ਨੇ (ਅੰਡਰ-14) ਦੇ ਵਰਗ ‘ਚ 600 ਮੀਟਰ ਦੌੜ ‘ਚ ਚਾਂਦੀ ਦਾ ਤਗ਼ਮਾ, ਗੁਰਨੂਰ ਕੌਰ ਨੇ (ਅੰਡਰ-17) ਵਰਗ ਦੇ 200 ਮੀਟਰ ਤੇ 400 ਮੀਟਰ ਦੌੜ ਦੇ ਮੁਕਾਬਲੇ ‘ਚ 2 ਸੋਨ ਤਗ਼ਮੇ, ਗੁਰਮੋਹਨ ਸਿੰਘ ਨੇ (ਅੰਡਰ-17) ਵਰਗ ਦੇ 800 ਮੀਟਰ ਤੇ 1500 ਮੀਟਰ ਦੌੜ ਦੇ ਮੁਕਾਬਲੇ ‘ਚ 2 ਸੋਨ ਤਗ਼ਮੇ, ਨਵਪ੍ਰੀਤ ਸਿੰਘ ਨੇ (ਅੰਡਰ-17) ਵਰਗ ਦੇ 1500 ਮੀਟਰ ਦੌੜ ਦੇ ਮੁਕਾਬਲੇ ‘ਚ ਕਾਂਸੇ ਦਾ ਤਗ਼ਮਾ ਅਤੇ ਤਰਨਪ੍ਰੀਤ ਸਿੰਘ ਨੇ (ਅੰਡਰ-17) ਵਰਗ ਦੇ ਗੋਲਾ ਸੁੱਟਣ ਦੇ ਮੁਕਾਬਲੇ ‘ਚ ਚਾਂਦੀ ਦਾ ਤਗ਼ਮਾ ਤੇ ਹਾਈ ਜੰਪ ‘ਚ ਸੋਨੇ ਦਾ ਤਗ਼ਮਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਸਾਰੇ ਖਿਡਾਰੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ ਹਨ। ਇਸ ਸ਼ਾਨਦਾਰ ਪ੍ਰਾਪਤੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਕੂਲ ਮੈਨੇਜਮੈਂਟ, ਪ੍ਰਿੰਸੀਪਲ ਅਤੇ ਖੇਡ ਅਧਿਆਪਕਾਂ ਨੇ ਸਾਰੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅਗਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸੇ ਦੌਰਾਨ ਰਤਵਾੜਾ ਸਾਹਿਬ ਟਰੱਸਟ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਅਤੇ ਸਕੂਲਾਂ ਦੇ ਡਾਇਰੈਕਟਰ ਇੰਜ. ਜਸਵੰਤ ਸਿੰਘ ਨੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਨੇ ਭਾਵਤੇਗ ਸਿੰਘ ਗਿੱਲ ਅਤੇ ਰਾਈਜ਼ਾ ਢਿੱਲੋਂ ਨੂੰ ਏਸ਼ਿਆਈ ਖੇਡਾਂ ’ਚ ਕਾਂਸੀ ਦੇ ਤਗਮੇ... ਅਗਲੀ ਖ਼ਬਰ ਗਣਪਤੀ ਬੱਪਾ ਮੌਰਿਆ ਅਗਲੇ ਬਰਸ ਤੂ ਜਲਦੀ ਆਨਾ ਦੇ ਜੈਕਾਰਿਆਂ ਨਾਲ ਸ਼ਹਿਰ ਵਿਚ ਭਗਤੀ ਮਈ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।