16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੰਜਾਬ ਸਰਕਾਰ ਦੀ ਲਾਪ੍ਰਵਾਹੀ , ਮੰਡੀਆਂ ’ ਚ ਝੋਨਾ ਪਹੁੰਚਿਆ , ਪਰ ਹਾਲੇ ਤੱਕ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ - ਐਨ . ਕੇ . ਸ਼ਰਮਾ ਸਾਬਕਾ ਵਿਧਾਇਕ ਨੇ ਸੁਣੀਆਂ ਕਿਸਾਨਾਂ ਦੀਆਂ ਸਮੱਸਿਆਵਾਂ

ਲਾਲੜੂ, 15 ਸਤੰਬਰ (ਰਾਜਬੀਰ ਸਿੰਘ)-ਪੰਜਾਬ ਸਰਕਾਰ ‘ਤੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦਿਆਂ ਸਾਬਕਾ ਵਿਧਾਇਕ ਐਨ. ਕੇ.

ਅਜੀਤ ਡੈਸਕ 16-09-2026
ਲਾਲੜੂ, 15 ਸਤੰਬਰ (ਰਾਜਬੀਰ ਸਿੰਘ)-ਪੰਜਾਬ ਸਰਕਾਰ ‘ਤੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦਿਆਂ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਦਾਣਾ ਮੰਡੀ ਲਾਲੜੂ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗਣ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮੰਡੀ ਵਿਚ ਝੋਨੇ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ ਅਤੇ ਸਰਕਾਰ ਹਾਲੇ ਤੱਕ ਕਣਕ ਦੀ ਲਿਫਟਿੰਗ ਨਹੀਂ ਕਰਵਾ ਸਕੀ ਹੈ। ਐਨ.ਕੇ. ਸ਼ਰਮਾ ਨੇ ਅੱਜ ਕਿਸਾਨਾਂ ਦੇ ਸੱਦੇ ’ਤੇ ਮੰਡੀ ਦਾ ਦੌਰਾ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਸ਼ਰਮਾ ਨੇ ਕਿਹਾ ਕਿ ਲਾਲੜੂ ਅਨਾਜ ਮੰਡੀ ਵਿਚ ਹਾਲੇ ਵੀ ਕਣਕ ਦੀਆਂ 2 ਲੱਖ ਤੋਂ ਵੱਧ ਬੋਰੀਆਂ ਲੱਗੀਆਂ ਹੋਈਆਂ ਹਨ, ਜਦਕਿ ਕਣਕ ਦਾ ਸ਼ੀਜਨ ਕਈ ਮਹੀਨੇ ਪਹਿਲਾ ਬੀਤ ਚੁੱਕਿਆ ਹੈ, ਪਰ ਫਿਰ ਵੀ ਮੰਡੀ ਵਿਚੋਂ ਕਣਕ ਨਹੀਂ ਚੁੱਕੀ ਗਈ ਹੈ। ਦੂਜੇ ਪਾਸੇ, ਕਿਸਾਨਾਂ ਦਾ ਮੰਡੀ ਵਿਚ ਝੋਨਾ ਆਉਣਾ ਸ਼ੁਰੂ ਹੋ ਗਿਆ ਹੈ। ਮੰਡੀ ਵਿਚ ਕੁਝ ਥਾਵਾਂ ‘ਤੇ ਝੋਨਾ ਸੁਕਾਇਆ ਜਾ ਰਿਹਾ ਹੈ, ਜਦਕਿ ਥਾਂ ਦੀ ਘਾਟ ਹੋਣ ਕਾਰਨ ਕੁਝ ਥਾਵਾਂ ਤੇ ਇਸ ਨੂੰ ਮੰਡੀ ਦੀਆਂ ਸ਼ੜਕਾਂ ਉੱਤੇ ਹੀ ਝਰਨਿਆਂ ਨਾਲ ਸਾਫ ਕੀਤਾ ਜਾ ਰਿਹਾ ਹੈ। ਸਰਕਾਰ ਦੀ ਲਾਪ੍ਰਵਾਹੀ ਕਾਰਨ ਮੰਡੀ ਵਿਚ ਖੁੱਲ੍ਹੇ ਅਸਮਾਨ ਹੇਠ ਫਸਲਾਂ ਪਈਆਂ ਹਨ। ਮੀਂਹ ਕਿਸਾਨਾਂ ਦੀ ਮਿਹਨਤ ਨੂੰ ਬਰਬਾਦ ਕਰ ਸਕਦਾ ਹੈ। ਸ਼ਰਮਾ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਝੋਨੇ ਦੀ ਆਮਦ ਵਧਦੀ ਹੈ ਤਾਂ ਇਥੇ ਜਗ੍ਹਾ ਨਹੀਂ ਰਹੇਗੀ। ਕਿਸਾਨਾਂ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਸਾਫ ਦਿਖਾਈ ਦੇ ਰਹੀਆਂ ਹਨ। ਮੰਡੀ ਵਿਚ ਹਾਲੇ ਤੱਕ ਬਾਰਦਾਨੇ ਦਾ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ। ਸ਼ਰਮਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸੋਚੀ ਸਮਝੀ ਸਾਜ਼ਿਸ ਦੇ ਤਹਿਤ ਕਿਸਾਨਾਂ ਨੂੰ ਬਰਬਾਦ ਕਰ ਰਹੀ ਹੈ। ਪਹਿਲਾਂ ਸ਼ੰਭੂ ਸਰਹੱਦ ‘ਤੇ ਕਿਸਾਨਾਂ ‘ਤੇ ਕਥਿਤ ਲਾਠੀਚਾਰਜ ਕਰਵਾਇਆ ਗਿਆ। ਐਨ. ਕੇ ਸ਼ਰਮਾ ਨੇ ਕਿਹਾ ਕਿ ਮੌਜੂਦਾ ਸਰਕਾਰ ਬਿਜਲੀ ਮੁਹੱਈਆ ਕਰਵਾਉਣ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਮਾੜੇ ਪ੍ਰਬੰਧਾਂ ਕਾਰਨ ਅੱਜ ਵੀ ਅੱਠ ਤੋਂ ਦਸ ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ। ਸ਼ਹਿਰੀ, ਪੇਂਡੂ ਅਤੇ ਕਿਸਾਨ ਖਪਤਕਾਰ ਬਿਜਲੀ ਕੱਟਾਂ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸੰਕਟ ਅਤੇ ਕਿਸਾਨਾਂ ਦੇ ਮੁੱਦੇ ‘ਤੇ ਬੁੱਧਵਾਰ ਨੂੰ ਡੇਰਾਬੱਸੀ ਦੇ ਐਸ. ਡੀ. ਐਮ. ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਗੁਰਵਿੰਦਰ ਸਿੰਘ, ਰੋਹਿਤ ਰਤਨ, ਕੌਂਸਲਰ ਸੰਜੂ ਪ੍ਰਜਾਪਤ, ਬਿਕਰਮ ਸਿੰਘ ਸਰਸੀਣੀ, ਵਿੱਕੀ ਡੈਹਰ, ਬੁੱਲੂ ਰਾਣਾ, ਰਘੁਬੀਰ ਜੁਨੇਜਾ, ਘਣਸ਼ਿਆਮ ਦਾਸ ਗੁੱਲਾ, ਗੁਰਜੀਤ ਕੁਰਲੀ, ਹਰਪਾਲ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪਹਿਲਾਂ ਤੋਂ ਜੇਲ੍ਹ ’ ਚ ਬੰਦ ਮੁਲਜ਼ਮਾਂ ਨੇ ਹਮਲੇ ਦੀ ਦਿੱਤੀ ਸੀ ਧਮਕੀ , ਪੁਲਿਸ ਰਿਮਾਂਡ ਦੌਰਾਨ ਹੋਇਆ ਖੁਲਾਸਾ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਟੂ ਸ਼ਿਆਮ ਲਈ ਦੋ ਬੱਸਾਂ ਰਵਾਨਾ ਵਿਧਾਇਕ ਕੁਲਵੰਤ ਸਿੰਘ ਨੇ ਬੱਸਾਂ ਨੂੰ ਦਿਖਾਈ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।