16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਟਿੱਪਰ ਹੇਠ ਅਉਣ ਨਾਲ ਇਕ ਵਿਅਕਤੀ ਦੀ ਮੌਤ

ਤਰਸਿੱਕਾ (ਅੰਮ੍ਰਿਤਸਰ), 16 ਸਤੰਬਰ ( ਅਤਰ ਸਿੰਘ ਤਰਸਿੱਕਾ) ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਇਕ ਵਿਅਕਤੀ ਦੀ ਟਿੱਪਰ ਹੇਠ ਅਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ...

ਅਜੀਤ ਡੈਸਕ 16-09-2026

ਤਰਸਿੱਕਾ (ਅੰਮ੍ਰਿਤਸਰ), 16 ਸਤੰਬਰ ( ਅਤਰ ਸਿੰਘ ਤਰਸਿੱਕਾ) ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਇਕ ਵਿਅਕਤੀ ਦੀ ਟਿੱਪਰ ਹੇਠ ਅਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ‌। ਮ੍ਰਿਤਕ ਦੀ ਪਛਾਣ ਜੈਮਲ ਸਿੰਘ ( 65) ਪੁੱਤਰ ਗੁਰਵੇਲ ਸਿੰਘ ਵਾਸੀ ਪਿੰਡ ਅਕਾਲਗੜ੍ਹ ਢਪਈਆਂ ਵਜੋਂ ਹੋਈ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਜੈਮਲ ਸਿੰਘ ਮ੍ਰਿਤਕ ਸਕੂਟਰੀ ਤੇ ਤਰਸਿੱਕਾ ਤੋਂ ਖਜਾਲਾ ਨੂੰ ਜਾ ਰਿਹਾ ਸੀ ਕਿ ਪੁਲ ਨਹਿਰ ਤਰਸਿੱਕਾ ਤੇ ਰੇਤਾ ਨਾਲ ਭਰੇ ਟਿੱਪਰ ਹੇਠ ਅਉਣ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਥਾਣਾ ਤਰਸਿੱਕਾ ਦੀ ਪੁਲਿਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਲਾਸ਼ ਕਬਜ਼ੇ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਮੁਹਾਲੀ ਦੇ ਸੈਕਟਰ 82 ਦੀ ਕੋਠੀ ’ਚ ਛਾਪੇਮਾਰੀ ਤੋਂ ਬਾਅਦ ਈਡੀ ਟੀਮ ਵਾਪਸ ਪਰਤੀ ਅਗਲੀ ਖ਼ਬਰ ਪੁਲਿਸ ਹਿਰਾਸਤ ਦੌਰਾਨ ਭੇਦਭਰੀ ਹਾਲਤ ਵਿਚ ਨੌਜਵਾਨ ਦੀ ਮੌਤ