16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੁਟਾ ਚੋਣਾਂ 30 ਸਤੰਬਰ, ਨਾਮਜ਼ਦਗੀਆਂ 18 ਸਤੰਬਰ ਨੂੰ

ਚੰਡੀਗੜ੍ਹ, 15 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੁਟਾ) ਦੀਆਂ ਸਾਲ 2026-27 ਲਈ ਚੋਣਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖਰੀ ਮਿਤੀ 18 ਸਤੰਬਰ ਨਿਰਧਾਰਤ ਕੀਤੀ ਗਈ ਹੈ।

ਅਜੀਤ ਡੈਸਕ 16-09-2026
ਚੰਡੀਗੜ੍ਹ, 15 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੁਟਾ) ਦੀਆਂ ਸਾਲ 2026-27 ਲਈ ਚੋਣਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖਰੀ ਮਿਤੀ 18 ਸਤੰਬਰ ਨਿਰਧਾਰਤ ਕੀਤੀ ਗਈ ਹੈ। ਨਾਮਜ਼ਦਗੀਆਂ ਪੁਟਾ ਦਫ਼ਤਰ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਦਾਖ਼ਲ ਕੀਤੀਆਂ ਜਾ ਸਕਣਗੀਆਂ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਸਤੰਬਰ ਨੂੰ ਦੁਪਹਿਰ 1 ਵਜੇ ਹੋਵੇਗੀ ਅਤੇ ਵੈਧ ਨਾਮਜ਼ਦਗੀਆਂ ਦੀ ਸੂਚੀ ਵੀ ਉਸੇ ਦਿਨ ਜਾਰੀ ਕੀਤੀ ਜਾਵੇਗੀ। ਉਮੀਦਵਾਰ 19 ਸਤੰਬਰ ਨੂੰ ਦੁਪਹਿਰ 3:30 ਤੋਂ 4:00 ਵਜੇ ਤੱਕ ਆਪਣੀ ਨਾਮਜ਼ਦਗੀ ਵਾਪਸ ਲੈ ਸਕਣਗੇ। ਇਸ ਉਪਰੰਤ 19 ਸਤੰਬਰ ਨੂੰ ਉਮੀਦਵਾਰਾਂ ਦੀ ਅੰਤਿਮ ਲਿਸਟ ਜਾਰੀ ਕੀਤੀ ਜਾਵੇਗੀ। ਪੁਟਾ ਦੀਆਂ ਚੋਣਾਂ 30 ਸਤੰਬਰ ਨੂੰ ਅੰਗਰੇਜੀ ਐਡਟੋਰੀਅਮ ਵਿਖੇ ਸਵੇਰੇ 8:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਕਰਵਾਈਆਂ ਜਾਣਗੀਆਂ, ਜਦਕਿ ਰਿਜਲਟ ਉਸੇ ਦਿਨ ਸਾਮ ਨੂੰ ਜਾਰੀ ਕੀਤਾ ਜਾਵੇਗਾ।
ਪਿਛਲੀ ਖ਼ਬਰ ਇੰਜੀਨੀਅਰਾਂ ਨੂੰ ਬਣਦਾ ਰੁਤਬਾ ਤੇ ਸਨਮਾਨ ਮਿਲੇ : ਪੰਜਾਬੀ ਇੰਜੀਨੀਅਰਜ਼ ਵੈੱਲਫੇਅਰ ਸੁਸਾਇਟੀ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ‘ ਖੇਲੋ ਇੰਡੀਆ ’ ਲਈ 36,441 ਕਰੋੜ ਰੁ . ਦਾ ਰੱਖਿਆ ਗਿਆ ਬਜਟ 10 ਗੁਣਾ ਵਧੇਗਾ ਖਿਡਾਰੀਆਂ ਦਾ ਘੇਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।