30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਆਟੋ ਨਾਲ ਟਕਰਾਉਣ ਮਗਰੋਂ ਬੱਸ ਦੇ ਟਾਇਰ ਹੇਠ ਆਉਣ ਕਾਰਨ ਔਰਤ ਦੀ ਮੌਤ

ਐੱਸ. ਏ.

ਅਜੀਤ ਡੈਸਕ 30-08-2026
ਐੱਸ. ਏ. ਐੱਸ. ਨਗਰ, 29 ਅਗਸਤ (ਅ. ਬ.)-ਪੰਜਾਬ ਦੇ ਕਾਰਪੋਰੇਟ ਖੇਤਰ ਲਈ ਇਕ ਵੱਡੇ ਘਟਨਾਕ੍ਰਮ ਵਿਚ ਮੁਹਾਲੀ ਸਥਿਤ ਟਾਈਨੋਰ ਆਰਥੋਟਿਕਸ ਭਾਰਤ ਦਾ ਮੋਹਰੀ ਆਰਥੋਪੈਡਿਕ ਸਪੋਰਟ ਤੇ ਰਿਹੈਬਿਲਿਟੇਸ਼ਨ ਬ੍ਰਾਂਡ, ਕੇਦਾਰਾ ਕੈਪੀਟਲ ਤੋਂ 200 ਮਿਲੀਅਨ ਡਾਲਰ ਦਾ ਰਣਨੀਤਕ ਨਿਵੇਸ਼ ਪ੍ਰਾਪਤ ਕਰਨ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਟਾਈਨੋਰ ਭਾਰਤ ਵਿਚ ਡਾਕਟਰਾਂ ਵਲੋਂ ਸਿਫਾਰਸ਼ ਕੀਤਾ ਗਿਆ ਨੰਬਰ 1 ਆਰਥੋਪੈਡਿਕ ਸਪੋਰਟ, ਮੋਬਿਲਿਟੀ ਏਡਜ਼, ਸਪੋਰਟਸ ਪਰਫਾਰਮੈਂਸ ਵਧਾਉਣ ਵਾਲੇ ਹੱਲ ਤੇ ਰਿਹੈਬਿਲਿਟੇਸ਼ਨ ਸਲਿਊਸ਼ਨ ਬ੍ਰਾਂਡ ਹੈ, ਜੋ ਮੇਡ-ਟੈਕ ਅਤੇ ਰੋਜ਼ਾਨਾ ਦੀ ਕੰਜਿਊਮਰ ਹੈਲਥ ਦੇ ਬਿਹਤਰ ਤਾਲਮੇਲ ’ਤੇ ਖਾਸ ਤੌਰ ’ਤੇ ਸਥਾਪਿਤ ਹੈ। 1993 ਵਿਚ ਸਥਾਪਿਤ ਟਾਈਨੋਰ ਨੇ ਤੇਜ਼ੀ ਨਾਲ ਵਿਸਥਾਰ ਕੀਤਾ ਹੈ ਅਤੇ 60 ਦੇਸ਼ਾਂ ਵਿਚ 3,00,000 ਤੋਂ ਵੱਧ ਰਿਟੇਲ ਆਊਟਲੈਟਸ ਤੇ 8,000 ਹਸਪਤਾਲਾਂ ਤੱਕ ਇਸ ਦੀ ਪਹੁੰਚ ਹੈ। ਟਾਈਨੋਰ ਦੇ ਪ੍ਰਮੋਟਰ ਡਾ. ਪੀ. ਜੇ. ਸਿੰਘ ਤੇ ਸ੍ਰੀ ਏ. ਜੇ. ਸਿੰਘ ਨੇ ਕਿਹਾ ਕਿ “ਪੂਰੇ ਮਾਣ ਤੇ ਖੁਸ਼ੀ ਨਾਲ ਭਰੇ ਦਿਲ ਨਾਲ ਅਸੀਂ ਕੇਦਾਰਾ ਕੈਪੀਟਲ ਦਾ ਸਵਾਗਤ ਕਰਦੇ ਹਾਂ। ਗਲੋਬਲ ਸਾਊਥ ਦਾ ਮੋਹਰੀ ਤੇ ਗਲੋਬਲ ਨੌਰਥ ਲਈ ਇਕ ਲਗਾਤਾਰ ਬਣੇ ਰਹਿਣ ਵਾਲੇ ਸਪਲਾਈ ਚੇਨ ਪਾਰਟਨਰ ਬਣਨ ਦੀ ਟਾਈਨੋਰ ਦੀ ਵੱਡੀ ਇੱਛਾ ਹੁਣ ਕੇਦਾਰਾ ਨੂੰ ਭਾਈਵਾਲ ਬਣਾ ਕੇ ਹਾਸਿਲ ਕੀਤੀ ਜਾਵੇਗੀ। ਕੇਦਾਰਾ ਦੀ ਚੁਸਤੀ ਤੇ ਟਾਈਨੋਰ ਦੀ ਮਜ਼ਬੂਤ ਪ੍ਰਕਿਰਿਆ-ਅਧਾਰਿਤ ਪਹੁੰਚ ਨਾਲ ਵਿਕਾਸ ਦੀ ਬੇਮਿਸਾਲ ਗਤੀ ਆਵੇਗੀ। ਸੁਨੀਸ਼ ਸ਼ਰਮਾ, ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ, ਕੇਦਾਰਾ ਕੈਪੀਟਲ ਨੇ ਕਿਹਾ ਕਿ “ਭਾਰਤ ਦਾ ਮੈਡੀਕਲ ਡਿਵਾਈਸ ਖੇਤਰ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਖੇਤਰਾਂ ਵਿਚੋਂ ਇੱਕ ਹੈ ਤੇ ਟਾਈਨੋਰ ਆਰਥੋਪੈਡਿਕ ਸਪੋਰਟ ਅਤੇ ਰਿਹੈਬਿਲਿਟੇਸ਼ਨ ਵਿੱਚ ਸਪਸ਼ਟ ਸ਼੍ਰੇਣੀ ਦੇ ਮੋਹਰੀ ਨਾਲ ਭਾਈਵਾਲੀ ਕਰਨ ਦਾ ਇਕ ਦੁਰਲੱਭ ਮੌਕਾ ਪੇਸ਼ ਕਰਦਾ ਹੈ। ਜ਼ਿਕਰਯੋਗ ਹੈ ਕਿ ਕੇਦਾਰਾ, ਟਾਈਨੋਰ ਦੇ ਪ੍ਰਮੋਟਰਾਂ ਡਾ. ਪੀ. ਜੇ. ਸਿੰਘ ਤੇ ਸ੍ਰੀ ਏ.ਜੇ. ਸਿੰਘ, ਕਾਲੇਜੀਅਮ ਅਤੇ ਪ੍ਰੋਫੈਸ਼ਨਲ ਮੈਨੇਜਮੈਂਟ ਟੀਮ, ਜਿਸ ਵਿਚ ਸ੍ਰੀ ਪਾਰਸ ਬਾਫਨਾ, ਗਰੁੱਪ ਸੀ. ਐੱਫ. ਓ., ਡਾ. ਪ੍ਰਮੋਦ ਲਾਂਬਾ, ਗਰੁੱਪ ਸੀ. ਐੱਚ . ਆਰ. ਓ., ਸ੍ਰੀ ਜਸਪ੍ਰੀਤ ਸਿੰਘ, ਹੈੱਡ-ਸਪਲਾਈ ਚੇਨ ਮੈਨੇਜਮੈਂਟ (ਐੱਸ. ਸੀ. ਐੱਮ.) ਸ਼ਾਮਿਲ ਹਨ ਤੇ ਲੰਬੇ ਸਮੇਂ ਤੋਂ ਰਣਨੀਤਕ ਭਾਈਵਾਲ ਟੂਏਨ® ਦੇ ਨਾਲ ਮਿਲ ਕੇ ਇਕ ਮੋਹਰੀ ਆਰਥੋ-ਕੇਂਦਰਿਤ ਵੈਲਨੈੱਸ ਪਲੇਟਫਾਰਮ ਤਿਆਰ ਕਰਨ ਲਈ ਕੰਮ ਕਰੇਗਾ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਸੋਹਾਣਾ ਨੇ ਮੁੱਖ ਮੰਤਰੀ ਦੇ ਲੋਕ ਮਿਲਣੀ ਪ੍ਰੋਗਰਾਮ ਮੌਕੇ ਅਕਾਲੀ ਦਲ ਵਿਰੁੱਧ ਦਿੱਤੇ ਭਾਸ਼ਨ ’ਤੇ ਚੁੱਕੇ ਸ... ਅਗਲੀ ਖ਼ਬਰ ਭਲਕੇ ਮਨਾਇਆ ਜਾਵੇਗਾ ਵਿਮੁਕਤ ਜਾਤੀ ਆਜ਼ਾਦੀ ਦਿਵਸ-ਬਰਖਾ ਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।