30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸੁਨਿਆਰੇ ਤੋਂ 50 ਹਜ਼ਾਰ ਦੀ ਰਾਸ਼ੀ ਚੋਰੀ ਕਰਕੇ ਫ਼ਰਾਰ ਹੋਣ ਵਾਲੇ ਦੋ ਮੁਲਜ਼ਮ ਕਾਬੂ

ਖਰੜ, 29 ਅਗਸਤ (ਜੰਡਪੁਰੀ)-ਪਿੰਡ ਤਿਊੜ ਵਿਖੇ ਇਕ ਮਹੀਨੇ ਪਹਿਲਾਂ ਸੌਰਵ ਜਵੈਲਰਸ ਨਾਮਕ ਦੁਕਾਨ ਦੇ ਮਾਲਕ ਤੋਂ ਗਹਿਣੇ ਚੈੱਕ ਕਰਵਾਉਣ ਦੇ ਬਹਾਨੇ ਦੁਕਾਨਦਾਰ ਨੂੰ ਜ਼ਖ਼ਮੀ ਕਰਕੇ 50 ਹਜ਼ਾਰ ਰੁ. ਦੀ ਰਾਸ਼ੀ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਹਰਮਨਜੀਤ ਸਿੰਘ ਅਤੇ ਮਹਿਤਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਖਰੜ ਦੀ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ।

ਅਜੀਤ ਡੈਸਕ 30-08-2026
ਖਰੜ, 29 ਅਗਸਤ (ਜੰਡਪੁਰੀ)-ਪਿੰਡ ਤਿਊੜ ਵਿਖੇ ਇਕ ਮਹੀਨੇ ਪਹਿਲਾਂ ਸੌਰਵ ਜਵੈਲਰਸ ਨਾਮਕ ਦੁਕਾਨ ਦੇ ਮਾਲਕ ਤੋਂ ਗਹਿਣੇ ਚੈੱਕ ਕਰਵਾਉਣ ਦੇ ਬਹਾਨੇ ਦੁਕਾਨਦਾਰ ਨੂੰ ਜ਼ਖ਼ਮੀ ਕਰਕੇ 50 ਹਜ਼ਾਰ ਰੁ. ਦੀ ਰਾਸ਼ੀ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਹਰਮਨਜੀਤ ਸਿੰਘ ਅਤੇ ਮਹਿਤਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਖਰੜ ਦੀ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ। ਇਸ ਸੰਬੰਧੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਵਿਅਕਤੀ ਸੌਰਵ ਵਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਸੀ ਕਿ ਉਹ ਪਿੰਡ ਤਿਊੜ ਵਿਖੇ ਜਵੈਲਰੀ ਦੀ ਦੁਕਾਨ ਕਰਦਾ ਹੈ ਅਤੇ ਮਹੀਨਾ ਕੁ ਪਹਿਲਾਂ ਜਦੋਂ ਉਹ ਆਪਣੀ ਕਾਰ ਰਾਹੀਂ ਕੇ. ਐਫ. ਸੀ. ਚੌਕ ਖਰੜ ਤੋਂ ਤਿਊੜ ਵੱਲ ਨੂੰ ਜਾ ਰਿਹਾ ਸੀ ਤਾਂ ਉਸ ਨੂੰ ਉਕਤ ਵਿਅਕਤੀਆਂ ਨੇ ਕੁਝ ਗਹਿਣੇ ਦੇ ਕੇ ਉਨ੍ਹਾਂ ਨੂੰ ਅਸਲੀ ਜਾਂ ਨਕਲੀ ਹੋਣ ਬਾਰੇ ਦੱਸਣ ਲਈ ਕਿਹਾ। ਉਸ ਨੇ ਉਨ੍ਹਾਂ ‘ਤੇ ਭਰੋਸਾ ਕਰ ਲਿਆ ਕਿਉਂਕਿ ਉਹ ਪਹਿਲਾਂ ਹੀ ਉਸ ਕੋਲ ਦੁਕਾਨ ‘ਤੇ ਆਉਂਦੇ-ਜਾਂਦੇ ਸਨ। ਇਸ ਤੋਂ ਬਾਅਦ ਉਸ ਨੇ ਦੋਵਾਂ ਵਿਅਕਤੀਆਂ ਨੂੰ ਆਪਣੀ ਕਾਰ ‘ਚ ਬਿਠਾ ਲਿਆ ਅਤੇ ਜਦੋਂ ਉਹ ਥੋੜ੍ਹਾ ਅੱਗੇ ਗਏ ਤਾਂ ਇਕ ਵਿਅਕਤੀ ਨੇ ਉਸ ਦੀ ਗਰਦਨ ‘ਚ ਕੱਪੜਾ ਪਾ ਲਿਆ ਤੇ ਦੂਜੇ ਵਿਅਕਤੀ ਨੇ ਉਸ ‘ਤੇ ਕਿਸੇ ਤਿੱਖੀ ਚੀਜ਼ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ‘ਤੇ ਵਾਰ ਕਰਨ ਉਪਰੰਤ ਦੋਵਾਂ ਵਿਅਕਤੀਆਂ ਨੇ ਉਸ ਦੀ ਕਾਰ ਦੇ ਡੈਸ਼ ਬੋਰਡ ‘ਚ ਰੱਖੇ 50 ਹਜ਼ਾਰ ਰੁ. ਚੋਰੀ ਕਰ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਪਿਛਲੀ ਖ਼ਬਰ ਭਾਈਵਾਲੀ ਦਾ ਝਾਂਸਾ ਦੇ ਕੇ 1 ਕਰੋੜ ਲੈਣ ਦੇ ਦੋਸ਼ ’ਚ ਰੈਸਟੋਰੈਂਟ ਦੇ ਮਾਲਕ ਤੇ ਪਤਨੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸਤਵਿੰਦਰ ਸਿੰਘ ਨੰਬਰਦਾਰ ਨੂੰ ਕਾਂਗਰਸ ਦਾ ਬਲਾਕ ਪ੍ਰਧਾਨ ਥਾਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।