29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਲਾਲੜੂ-ਹੰਡੇਸਰਾ ਸੰਪਰਕ ਸੜਕ ਦੀ ਖਸਤਾ ਹਾਲਤ ਨੇ ਲੋਕਾਂ ਨੂੰ ਵਖ਼ਤ ਪਾਇਆ

ਲਾਲੜੂ, 28 ਅਗਸਤ (ਰਾਜਬੀਰ ਸਿੰਘ)- ਕਰੀਬ ਇਕ ਦਹਾਕੇ ਦੀ ਖੱਜਲ੍ਹ-ਖੁਆਰੀ ਤੋਂ ਬਾਅਦ ਬਣੀ ਲਾਲੜੂ-ਹੰਡੇਸਰਾ ਸੰਪਰਕ ਸੜਕ ਦੀ ਰਿਪੇਅਰ ਲਈ ਉਤਾਰੀ ਗਈ ਉਪਰਲੀ ਪਰਤ ਇਲਾਕਾ ਵਾਸੀਆਂ ਲਈ ਵੱਡੀ ਮੁਸੀਬਤ ਬਣ ਗਈ ਹੈ। ਰਾਹਗੀਰਾਂ ਤੇ ਪ੍ਰਤੱਖਦਰਸ਼ੀਆਂ ਅਨੁਸਾਰ ਸੜਕ ਦੀ ਮੁਰੰਮਤ ਦੇ ਨਾਂਅ ‘ਤੇ ਠੇਕੇਦਾਰ ਵਲੋਂ ਇਸ ਨੂੰ ਥਾਂ-ਥਾਂ ਤੋਂ ਪੁੱਟ ਦਿੱਤਾ ਗਿਆ ਹੈ, ਪਰ ਕੰਮ ਸਮੇਂ ਸਿਰ ਮੁਕੰਮਲ ਨਾ ਹੋਣ ਕਾਰਨ ਸੜਕ ਹੋਰ ਵੀ ਖ਼ਤਰਨਾਕ ਬਣ ਗਈ ਹੈ।

ਲਾਲੜੂ-ਹੰਡੇਸਰਾ ਸੰਪਰਕ ਸੜਕ ‘ਤੇ ਪਏ ਟੋਇਆਂ ‘ਚ ਭਰਿਆ ਬਰਸਾਤੀ ਪਾਣੀ। ਤਸਵੀਰ : ਰਾਜਬੀਰ ਸਿੰਘ 29-08-2026
ਲਾਲੜੂ, 28 ਅਗਸਤ (ਰਾਜਬੀਰ ਸਿੰਘ)- ਕਰੀਬ ਇਕ ਦਹਾਕੇ ਦੀ ਖੱਜਲ੍ਹ-ਖੁਆਰੀ ਤੋਂ ਬਾਅਦ ਬਣੀ ਲਾਲੜੂ-ਹੰਡੇਸਰਾ ਸੰਪਰਕ ਸੜਕ ਦੀ ਰਿਪੇਅਰ ਲਈ ਉਤਾਰੀ ਗਈ ਉਪਰਲੀ ਪਰਤ ਇਲਾਕਾ ਵਾਸੀਆਂ ਲਈ ਵੱਡੀ ਮੁਸੀਬਤ ਬਣ ਗਈ ਹੈ। ਰਾਹਗੀਰਾਂ ਤੇ ਪ੍ਰਤੱਖਦਰਸ਼ੀਆਂ ਅਨੁਸਾਰ ਸੜਕ ਦੀ ਮੁਰੰਮਤ ਦੇ ਨਾਂਅ ‘ਤੇ ਠੇਕੇਦਾਰ ਵਲੋਂ ਇਸ ਨੂੰ ਥਾਂ-ਥਾਂ ਤੋਂ ਪੁੱਟ ਦਿੱਤਾ ਗਿਆ ਹੈ, ਪਰ ਕੰਮ ਸਮੇਂ ਸਿਰ ਮੁਕੰਮਲ ਨਾ ਹੋਣ ਕਾਰਨ ਸੜਕ ਹੋਰ ਵੀ ਖ਼ਤਰਨਾਕ ਬਣ ਗਈ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਹੁਣ ਇਸ ਸੜਕ ਤੋਂ ਲੰਘਣ ਵਾਲੇ ਵਾਹਨ ਦਾ ਸੰਤੁਲਨ ਇਕ ਵਾਰੀ ਵਿਚ ਹੀ ਵਿਗੜ ਜਾਂਦਾ ਹੈ, ਜਦਕਿ ਜੇਕਰ ਬਦਕਿਸਮਤੀ ਨਾਲ ਕੋਈ ਇਸ ਸੜਕ ਉੱਤੇ ਡਿੱਗ ਜਾਵੇ ਤਾਂ ਉਸ ਦਾ ਬਚਣਾ ਨਾਮੁਮਕਿਨ ਹੈ। ਰਾਹਗੀਰਾਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਨਵੀਂ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤਾਂ ਇਸ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਵੀਂ ਸੜਕ ਦਾ ਕੰਮ ਪੂਰਾ ਨਹੀਂ ਹੁੰਦਾ, ਉਦੋਂ ਤੱਕ ਘੱਟੋ-ਘੱਟ ਸੜਕ ਦੇ ਖ਼ਰਾਬ ਹਿੱਸਿਆਂ ‘ਤੇ ਪੈਚ ਵਰਕ ਕਰਵਾ ਕੇ ਰਾਹਗੀਰਾਂ ਨੂੰ ਕੁਝ ਰਾਹਤ ਦਿੱਤੀ ਜਾਵੇ। ਉਧਰ ਦੂਜੇ ਪਾਸੇ ਇਸ ਸੰਬੰਧੀ ਸੰਪਰਕ ਕਰਨ ਉੱਤੇ ਪੀ. ਡਬਲਿਊ. ਡੀ. ਦੇ ਐਸ. ਡੀ. ਓ. ਜਸਪਾਲ ਸਿੰਘ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਕਾਰਨ ਲੁੱਕ ਪਾਉਣ ‘ਚ ਦਿੱਕਤ ਆ ਰਹੀ ਹੈ ਅਤੇ ਕਈ ਆਬਾਦੀ ਵਾਲੇ ਪਿੰਡਾਂ ਵਿਚ ਸੜਕ ‘ਤੇ ਟਾਈਲਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਦਾ ਕੰਮ 31 ਅਕਤੂਬਰ ਤੱਕ ਹਰ ਹਾਲ ‘ਚ ਪੂਰਾ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਢਕੌਲੀ ਦੇ ਸਰਕਾਰੀ ਸਕੂਲ ਸਾਹਮਣੇ ਇਕ ਹਫ਼ਤੇ ਤੋਂ ਵਗ ਰਿਹਾ ਸੀਵਰੇਜ ਦਾ ਗੰਦਾ ਪਾਣੀ ਅਗਲੀ ਖ਼ਬਰ ‘ ਆਪ ’ ਨੇ ਜਸਵੀਰ ਸਿੰਘ ਗੜ੍ਹੀ ਨੂੰ ਸ੍ਰੀ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਕੀਤਾ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।