28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸੀਵਰੇਜ ਪਾਉਣ ਪਿੱਛੋਂ ਅੱਧਵਾਟੇ ਛੱਡੀ ਸਿੰਘਪੁਰਾ-ਨਗਲਾ ਸੜਕ ਡੇਢ ਸਾਲ ਤੋਂ ਲੋਕਾਂ ਲਈ ਬਣੀ ਹੋਈ ਵੱਡੀ ਦਿੱਕਤ

ਜ਼ੀਰਕਪੁਰ, 25 ਅਗਸਤ, (ਹੈਪੀ ਪੰਡਵਾਲਾ)- ਇਥੋਂ ਦੀ ਸਿੰਘਪੁਰਾ-ਨਗਲਾ ਲਿੰਕ ਸੜਕ ਪਿਛਲੇ ਕਰੀਬ ਡੇਢ ਸਾਲ ਤੋਂ ਆਪਣੀ ਬਦਹਾਲੀ ਦੇ ਹੰਝੂ ਵਹਾ ਰਹੀ ਹੈ, ਜਿਸ ਕਾਰਨ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਇਥੇ ਸੀਵਰੇਜ ਲਾਈਨ ਵਿਛਾਉਣ ਲਈ ਸੜਕ ਪੁੱਟੀ ਗਈ ਸੀ, ਪਰ ਲਾਈਨ ਪੈਣ ਤੋਂ ਬਾਅਦ ਇਸ ਨੂੰ ਮੁੜ ਪੱਕਾ ਨਹੀਂ ਕੀਤਾ ਗਿਆ।

ਅਜੀਤ ਡੈਸਕ 28-08-2026
ਜ਼ੀਰਕਪੁਰ, 25 ਅਗਸਤ, (ਹੈਪੀ ਪੰਡਵਾਲਾ)- ਇਥੋਂ ਦੀ ਸਿੰਘਪੁਰਾ-ਨਗਲਾ ਲਿੰਕ ਸੜਕ ਪਿਛਲੇ ਕਰੀਬ ਡੇਢ ਸਾਲ ਤੋਂ ਆਪਣੀ ਬਦਹਾਲੀ ਦੇ ਹੰਝੂ ਵਹਾ ਰਹੀ ਹੈ, ਜਿਸ ਕਾਰਨ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਇਥੇ ਸੀਵਰੇਜ ਲਾਈਨ ਵਿਛਾਉਣ ਲਈ ਸੜਕ ਪੁੱਟੀ ਗਈ ਸੀ, ਪਰ ਲਾਈਨ ਪੈਣ ਤੋਂ ਬਾਅਦ ਇਸ ਨੂੰ ਮੁੜ ਪੱਕਾ ਨਹੀਂ ਕੀਤਾ ਗਿਆ। ਨਤੀਜੇ ਵਜੋਂ ਸੜਕ ’ਤੇ ਥਾਂ-ਥਾਂ ਡੂੰਘੇ ਟੋਏ ਅਤੇ ਚਿੱਕੜ ਨੇ ਰਾਹਗੀਰਾਂ ਦਾ ਲੰਘਣਾ ਔਖਾ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮੀਂਹ ਪੈਣ ਦੌਰਾਨ ਟੋਇਆਂ ‘ਚ ਪਾਣੀ ਭਰ ਜਾਣ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਦੋ ਪਹੀਆ ਵਾਹਨ ਚਾਲਕਾਂ ਅਤੇ ਸਕੂਲੀ ਬੱਚਿਆਂ ਨੂੰ ਲਿਜਾਣ ਵਾਲੇ ਵਾਹਨਾਂ ਨੂੰ ਸਭ ਤੋਂ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਸਤਾ ਹਾਲਤ ਕਾਰਨ ਵਾਹਨ ਚਾਲਕਾਂ ਨੂੰ ਬਦਲਵੇਂ ਰਸਤੇ ਅਪਣਾਉਣੇ ਪੈ ਰਹੇ ਹਨ। ਇਸ ਲਿੰਕ ਸੜਕ ਦੀ ਵਰਤੋਂ ਮਾਇਆ ਗਾਰਡਨ ਸਿਟੀ, ਐਸਕਾਨ ਐਰੀਨਾ, ਸੁਸ਼ਮਾ ਵੈਲੈਂਸੀਆ ਤੇ ਬਾਜ਼ੀਗਰ ਬਸਤੀ, ਨਗਲਾ ਸਮੇਤ ਕਈ ਹੋਰ ਸੁਸਾਇਟੀਆਂ ਦੇ ਲੋਕ ਕਰਦੇ ਹਨ। ਇਸ ਦੇ ਨਾਲ ਹੀ ਮਾਨਵ ਮੰਗਲ ਸਕੂਲ ਤੇ ਸ਼ੈਮਰੌਕ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਬੱਸਾਂ ਵੀ ਇਸੇ ਟੋਇਆਂ ਭਰੇ ਰਸਤੇ ਤੋਂ ਲੰਘਦੀਆਂ ਹਨ, ਜਿਸ ਨਾਲ ਬੱਚਿਆਂ ਦੀ ਸੁਰੱਖਿਆ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ। ਇਸ ਮਾਮਲੇ ਬਾਬਤ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਸੜਕ ਨਿਰਮਾਣ ਦਾ ਮਤਾ ਪਾਸ ਹੋ ਚੁੱਕਾ ਹੈ। ਛੇਤੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਪ੍ਰਵਾਨਗੀ ਦੀ ਮਿਆਦ ਪੁੱਗਣ ਮਗਰੋਂ ਵੀ ਡੇਰਾਬੱਸੀ ਦੇ ਪਿੰਡ ਸੁੰਡਰਾਂ ਵਿਖੇ ਮਾਈਨਿੰਗ ਦਾ ਕੰਮ ਜਾਰੀ ਅਗਲੀ ਖ਼ਬਰ ਡੇਰਾਬੱਸੀ ਵਿਖੇ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।