28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਬੰਦ ਪਏ ਘਰ ’ਚੋਂ ਸੋਨੇ ਦੇ ਗਹਿਣਿਆਂ ਸਮੇਤ ਲੱਖਾਂ ਦੀ ਕੀਮਤ ਦਾ ਸਾਮਾਨ ਚੋਰੀ

ਕੁਰਾਲੀ, 27 ਅਗਸਤ (ਹਰਪ੍ਰੀਤ ਸਿੰਘ)- ਸਥਾਨਕ ਸ਼ਹਿਰ ਦੇ ਵਾ. ਨੰ.

ਅਜੀਤ ਡੈਸਕ 28-08-2026
ਕੁਰਾਲੀ, 27 ਅਗਸਤ (ਹਰਪ੍ਰੀਤ ਸਿੰਘ)- ਸਥਾਨਕ ਸ਼ਹਿਰ ਦੇ ਵਾ. ਨੰ. 9 ਵਿਖੇ ਅਣਪਛਾਤੇ ਚੋਰਾਂ ਨੇ ਇਕ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੋਨੇ ਦੇ ਗਹਿਣਿਆਂ ਸਮੇਤ ਲੱਖਾਂ ਰੁਪਏ ਦੀ ਕੀਮਤ ਦਾ ਸਾਮਾਨ ਚੋਰੀ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਹਿਰ ਦੇ ਚੰਡੀਗੜ੍ਹ ਮਾਰਗ ‘ਤੇ ਸਥਿਤ ਮਾਨਵ ਕੇਂਦਰ ਨਾਲ ਲੱਗਦੀ ਰਿਹਾਇਸ਼ੀ ਕਾਲੋਨੀ ਦੀ ਵਸਨੀਕ ਸੀਮਾ ਰਾਣੀ ਨੇ ਦੱਸਿਆ ਕਿ ਉਹ ਕੁਝ ਦਿਨਾਂ ਲਈ ਆਪਣੇ ਰਿਸ਼ਤੇਦਾਰਾਂ ਦੇ ਘਰ ਗਈ ਹੋਈ ਸੀ ਅਤੇ ਜਦੋਂ ਆਪਣੇ ਘਰ ਵਾਪਸ ਆਈ ਤਾਂ ਉਸ ਨੂੰ ਪਤਾ ਚੱਲਿਆ ਕਿ ਘਰ ‘ਚ ਚੋਰੀ ਹੋ ਚੁੱਕੀ ਹੈ। ਸੀਮਾ ਰਾਣੀ ਨੇ ਦੱਸਿਆ ਕਿ ਜਦੋਂ ਉਹ ਰਿਸ਼ਤੇਦਾਰੀ ‘ਚੋਂ ਵਾਪਸ ਆਈ ਤਾਂ ਉਸ ਦੇ ਘਰ ਦੇ ਮੁੱਖ ਦਰਵਾਜ਼ੇ ਦਾ ਤਾਲਾ ਬੰਦ ਸੀ। ਇਸ ਉਪਰੰਤ ਜਦੋਂ ਉਹ ਅੰਦਰ ਪਹੁੰਚੀ ਤਾਂ ਅੰਦਰ ਸਾਰੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਮਾਨ ਖਿੱਲਰਿਆ ਪਿਆ ਸੀ। ਉਸ ਨੇ ਦੱਸਿਆ ਕਿ ਚੋਰ ਘਰ ‘ਚ ਪਏ ਗੈਸ ਸਿਲੰਡਰਾਂ ਤੋਂ ਇਲਾਵਾ ਦੋ ਐਲ. ਸੀ. ਡੀਜ਼, ਸੋਨੇ ਦੇ ਗਹਿਣੇ ਤੇ ਮੰਦਰ ‘ਚ ਪਈਆਂ ਚਾਂਦੀ ਦੀਆਂ ਮੂਰਤੀਆਂ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ। ਸੀਮਾ ਰਾਣੀ ਨੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਚੋਰ ਛੱਤ ਰਾਹੀਂ ਉਸ ਦੇ ਘਰ ‘ਚ ਦਾਖ਼ਲ ਹੋਏ ਸਨ। ਉਧਰ ਦੂਜੇ ਪਾਸੇ ਮਾਮਲੇ ਬਾਬਤ ਸੰਪਰਕ ਕਰਨ ‘ਤੇ ਥਾਣਾ ਸਿਟੀ ਦੇ ਐਸ. ਐਚ. ਓ. ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਪੁਲਿਸ ਵਲੋਂ ਚੋਰੀ ਦੀ ਘਟਨਾ ਸੰਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਜਨਮ ਦਿਨ ਮੁਬਾਰਕ ਦੀਵਿਸ਼ਾ ਬਿਸਵਾਸ ਪਿਤਾ : ਸੰਜੂ ਬਿਸਵਾਸ ਮਾਤਾ : ਸੁਸਮਿਤਾ ਸੂਬੇ ਦੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸ... ਅਗਲੀ ਖ਼ਬਰ ਲਾਲੜੂ ਵਿਖੇ ਭਾਜਪਾ ਵਲੋਂ ਕਰਵਾਏ ਗਏ ਮਹਾਂ ਰੱਖੜੀ ਸਮਾਗਮ ’ ਚ ਵੱਡੀ ਗਿਣਤੀ ਭੈਣਾਂ ਨੂੰ ਤੋਹਫ਼ੇ ਵਜੋ ਦਿੱਤੇ ਸੂਟ ਹਲਕੇ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।