21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਇੰਡੀਅਨ ਰੈੱਡ ਕਰਾਸ ਸੁਸਾਇਟੀ ਵਲੋਂ ਪੰਛੀਆਂ ਲਈ ਰੈਣ ਬਸੇਰੇ ਸਥਾਪਤ

ਚੰਡੀਗੜ੍ਹ, 20 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਇੰਡੀਅਨ ਰੈੱਡ ਕਰਾਸ ਸੁਸਾਇਟੀ ਚੰਡੀਗੜ੍ਹ ਨੇ ਆਪਣੀ ਵਿਸ਼ੇਸ਼ ਪਹਿਲ ‘ਰੈੱਡ ਕਰਾਸ ਪੰਛੀ ਬਸੇਰਾ’ ਦਾ ਵਿਸਤਾਰ ਕਰਦੇ ਹੋਏ ਦੋ ਨਵੇਂ ਪੰਛੀ ਬਸੇਰੇ ਸੈਕਟਰ 17 ਅਤੇ 43 ਵਿਚ ਸਥਾਪਿਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਰੈਡ ਕਰਾਸ ਸ਼ਹਿਰ ਵਿਚ ਵੱਖ ਵੱਖ ਥਾਵਾਂ ’ਤੇ ਪੰਛੀਆਂ ਲਈ ਰੈਣ ਬਸੇਰੇ ਸਥਾਪਤ ਕਰਕੇ ਸ਼ਹਿਰਵਾਸੀਆਂ ਨੂੰ ਵੀ ਪੰਛੀਆਂ ਦੀ ਸਾਂਭ ਸੰਭਾਲ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰ ਰਹੀ ਹੈ।

ਅਜੀਤ ਡੈਸਕ 21-08-2026
ਚੰਡੀਗੜ੍ਹ, 20 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਇੰਡੀਅਨ ਰੈੱਡ ਕਰਾਸ ਸੁਸਾਇਟੀ ਚੰਡੀਗੜ੍ਹ ਨੇ ਆਪਣੀ ਵਿਸ਼ੇਸ਼ ਪਹਿਲ ‘ਰੈੱਡ ਕਰਾਸ ਪੰਛੀ ਬਸੇਰਾ’ ਦਾ ਵਿਸਤਾਰ ਕਰਦੇ ਹੋਏ ਦੋ ਨਵੇਂ ਪੰਛੀ ਬਸੇਰੇ ਸੈਕਟਰ 17 ਅਤੇ 43 ਵਿਚ ਸਥਾਪਿਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਰੈਡ ਕਰਾਸ ਸ਼ਹਿਰ ਵਿਚ ਵੱਖ ਵੱਖ ਥਾਵਾਂ ’ਤੇ ਪੰਛੀਆਂ ਲਈ ਰੈਣ ਬਸੇਰੇ ਸਥਾਪਤ ਕਰਕੇ ਸ਼ਹਿਰਵਾਸੀਆਂ ਨੂੰ ਵੀ ਪੰਛੀਆਂ ਦੀ ਸਾਂਭ ਸੰਭਾਲ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰ ਰਹੀ ਹੈ। ਆਈ.ਆਰ.ਸੀ.ਐੱਸ ਚੰਡੀਗੜ੍ਹ ਦੀ ਨੋਡਲ ਅਫ਼ਸਰ ਅਤੇ ਸੁਪਰਡੈਂਟ ਪੂਨਮ ਮਲਿਕ ਨੇ ਕਿਹਾ ਕਿ ਪੰਛੀ ਬਸੇਰਿਆਂ ਦੀ ਸਥਾਪਨਾ ਦੇ ਨਾਲ ਇੰਡੀਅਨ ਰੈੱਡ ਕ੍ਰਾਸ ਸੋਸਾਇਟੀ (ਆਈਆਰਸੀਐੱਸ) ਚੰਡੀਗੜ੍ਹ ਨੇ ਮਾਨਵੀ ਸੇਵਾ ਅਤੇ ਸਮਾਜਿਕ ਕਲਿਆਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਰੈਡ ਕਰਾਸ ਵਲੋਂ ਸ਼ਹਿਰ ਵਿਚ ਪੰਛੀਆਂ ਲਈ ਕਈ ਤਰ੍ਹਾਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੁਣ ਰੈਣ ਬਸੇਰਾ ਸੈਕਟਰ 17 ਅਤੇ ਹਾਸਪਾਇਸ ਸੈਕਟਰ 43 ਵਿਖੇ ਵਿਕਸਿਤ ਕਰਦੇ ਪੰਛੀਆਂ ਨੂੰ ਸਮਰਪਿਤ ਕੀਤੇ ਗਏ ਹਨ। ਇਸ ਮੌਕੇ ਸਟੇਟ ਡਾਇਰੈਕਟਰ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਅਤੇ ਸ਼੍ਰੀ ਪ੍ਰਦੀਪ ਚੋਪੜਾ ਏਸੀ (ਐੱਫ ਐਂਡ ਏ) ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਏ.ਬੀ.ਵੀ.ਪੀ ਨੇ ਪੰਜਾਬ ਯੂਨੀਵਰਸਿਟੀ ’ਚ ‘ਮੇਰੀ ਯੂਨੀਵਰਸਿਟੀ, ਮੇਰਾ ਘੋਸ਼ਣਾ ਪੱਤਰ’ ਮੁਹਿੰਮ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਕਾਬਲ ਸਿੰਘ ਮੁਹਾਲੀ ਨੂੰ ਨਵੀਂ ਨਿਯੁਕਤੀ ਲਈ ਡੇਰਾਬੱਸੀ ਦੇ ਆਗੂਆਂ ਨੇ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।