10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਹਰ ਪਿੰਡ, ਸ਼ਹਿਰ ਤੇ ਹਰ ਮੁਹੱਲੇ ’ਚ ਜਾ ਕੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਾਂਗੇ-ਬੈਨੀਪਾਲ

ਮੁੱਲਾਂਪੁਰ ਗਰੀਬਦਾਸ, 9 ਅਗਸਤ (ਦਿਲਬਰ ਸਿੰਘ ਖੈਰਪੁਰ)- ਖਰੜ ਹਲਕੇ ਦੇ ਹਰ ਪਿੰਡ, ਸ਼ਹਿਰ ਤੇ ਹਰ ਮੁਹੱਲੇ ‘ਚ ਜਾ ਕੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਕੇ ਹਲਕੇ ਦੀ ਨੁਹਾਰ ਬਦਲਣ ਦਾ ਮਕਸਦ ਲੈ ਕੇ ਸਾਡੀ ਟੀਮ ਮੈਦਾਨ ‘ਚ ਉਤਰੀ ਹੈ ਤੇ ਅਸੀਂ ਹਰ ਹਾਲ ‘ਚ ਇਹ ਟੀਚਾ ਪੂਰਾ ਕਰਕੇ ਰਹਾਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਲਵਿੰਦਰ ਸਿੰਘ ਬੈਨੀਪਾਲ ਨੇ ਅੱਜ ਕਸਬਾ ਖਿਜ਼ਰਾਬਾਦ ਵਿਖੇ ਨੌਜਵਾਨਾਂ ਵਲੋਂ ਕਰਵਾਏ ਜਾ ਰਹੇ ਕ੍ਰਿਕਟ ਖੇਡ ਮੇਲੇ ਦਾ ਪੋਸਟਰ ਰਿਲੀਜ਼ ਕਰਨ ਮੌਕੇ ਕੀਤਾ।

ਅਜੀਤ ਡੈਸਕ 10-08-2026
ਮੁੱਲਾਂਪੁਰ ਗਰੀਬਦਾਸ, 9 ਅਗਸਤ (ਦਿਲਬਰ ਸਿੰਘ ਖੈਰਪੁਰ)- ਖਰੜ ਹਲਕੇ ਦੇ ਹਰ ਪਿੰਡ, ਸ਼ਹਿਰ ਤੇ ਹਰ ਮੁਹੱਲੇ ‘ਚ ਜਾ ਕੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਕੇ ਹਲਕੇ ਦੀ ਨੁਹਾਰ ਬਦਲਣ ਦਾ ਮਕਸਦ ਲੈ ਕੇ ਸਾਡੀ ਟੀਮ ਮੈਦਾਨ ‘ਚ ਉਤਰੀ ਹੈ ਤੇ ਅਸੀਂ ਹਰ ਹਾਲ ‘ਚ ਇਹ ਟੀਚਾ ਪੂਰਾ ਕਰਕੇ ਰਹਾਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਲਵਿੰਦਰ ਸਿੰਘ ਬੈਨੀਪਾਲ ਨੇ ਅੱਜ ਕਸਬਾ ਖਿਜ਼ਰਾਬਾਦ ਵਿਖੇ ਨੌਜਵਾਨਾਂ ਵਲੋਂ ਕਰਵਾਏ ਜਾ ਰਹੇ ਕ੍ਰਿਕਟ ਖੇਡ ਮੇਲੇ ਦਾ ਪੋਸਟਰ ਰਿਲੀਜ਼ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਇਸ ਹਲਕੇ ਦੀਆਂ ਜ਼ਮੀਨੀ ਤਲਖ ਹਕੀਕਤਾਂ ਤੋਂ ਭਲੀਭਾਂਤ ਜਾਣੂ ਹਾਂ, ਜਿਨ੍ਹਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਹੱਲ ਕਰਕੇ ਇਥੋਂ ਦਾ ਕਾਇਆ-ਕਲਪ ਕੀਤਾ ਜਾਵੇਗਾ। ਇਸ ਮੌਕੇ ਅਜੇਵੀਰ ਸਿੰਘ, ਜੈਤੇਗ ਸਿੰਘ, ਹਰਮੀਤ ਰਾਣਾ, ਬਲਕਾਰ ਸਿੰਘ ਤੇ ਸਿਮਰਪ੍ਰੀਤ ਸਿੰਘ ਨੌਜਵਾਨ ਹਾਜ਼ਰ ਸਨ, ਜਿਨ੍ਹਾਂ ਦੀ ਬਾਬਾ ਰਣਬੀਰ ਸਿੰਘ ਕਾਦੀਮਾਜਰਾ, ਗਿਆਨ ਸਿੰਘ ਛੱਤ ਤੇ ਗੁਰਮੇਲ ਸਿੰਘ ਢਕੌਰਾਂ ਆਦਿ ਮੁਹਤਬਰਾਂ ਵਲੋਂ ਹੌਸਲਾ ਅਫ਼ਜ਼ਾਈ ਕੀਤੀ ਗਈ।
ਪਿਛਲੀ ਖ਼ਬਰ ਖਿਜ਼ਰਾਬਾਦ ਦੇ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ - ਮਾਮਲਾ ਸਰਕਾਰੀ ਹਾਈ ਸਕੂਲ ਕੁੰਭੜਾ ਦੇ ਮੁੱਖ ਅਧਿਆਪਕ ਦੇ ਕਤਲ ਦਾ- ਦੋ ਦਿਨ ਪਹਿਲਾਂ ਅਣਪਛਾਤੇ ਤਿੰਨ ਵਿਅਕਤੀਆਂ ਨੇ ਕੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।