ਚੰਡੀਗੜ੍ਹ, 8 ਅਗਸਤ (ਅ.ਬ.)– ਦੇਸ਼ ਦੇ ਪ੍ਰਮੁੱਖ ਸਵਦੇਸ਼ੀ ਕੰਜ਼ਿਊਮਰ ਇਲੈਕਟ੍ਰਾਨਿਕਸ ਬ੍ਰਾਂਡ ਇੰਟੈਕਸ ਟੈਕਨੋਲੋਜੀਜ਼ ਨੇ ਆਪਣੇ ਹੋਮ ਅਪਲਾਇੰਸ ਪੋਰਟਫੋਲਿਓ ਦੇ ਵਿਸਥਾਰ ਦਾ ਐਲਾਨ ਕੀਤਾ ਹੈ । ਇਹ ਕਦਮ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਕੰਜ਼ਿਊਮਰ ਡਿਊਰੇਬਲਜ਼ ਬਾਜ਼ਾਰ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਹੋਰ ਵਧਾਉਣ ਲਈ ਕੰਪਨੀ ਦੀ ਲੰਬੀ ਰਣਨੀਤੀ ਦਾ ਹਿੱਸਾ ਹੈ । ਏਅਰ ਕੂਲਰ ਖੇਤਰ ਵਿੱਚ ਪਹਿਲਾਂ ਹੀ ਮਜ਼ਬੂਤ ਪਕੜ ਬਣਾਉਣ ਤੋਂ ਬਾਅਦ ਹੁਣ ਇੰਟੈਕਸ ਨੇ ਆਪਣੇ ਹੋਮ ਅਪਲਾਇੰਸ ਪੋਰਟਫੋਲਿਓ ਵਿੱਚ ਵੱਖ-ਵੱਖ ਕਿਸਮ ਦੇ ਪੱਖੇ ਵੀ ਸ਼ਾਮਿਲ ਕੀਤੇ ਹਨ । ਇਨ੍ਹਾਂ ’ਚ ਡੈਕੋਰੇਟਿਵ ਫੈਨ, ਊਰਜਾ-ਬਚਤ ਵਾਲੇ ਬੀਐਲਡੀਸੀ ਫੈਨ, ਐਗਜ਼ੌਸਟ ਫੈਨ ਅਤੇ ਟੀਪੀਡਬਲਿਊ (ਟੇਬਲ, ਪੈਡੈਸਟਲ ਅਤੇ ਵਾਲ) ਫੈਨ ਸ਼ਾਮਿਲ ਹਨ । ਇੰਟੈਕਸ ਟੈਕਨੋਲੋਜੀਜ਼ ਦੇ ਡਾਇਰੈਕਟਰ ਕੇਸ਼ਵ ਬੰਸਲ ਨੇ ਕਿਹਾ ਕਿ ਕੰਜ਼ਿਊਮਰ ਡਿਊਰੇਬਲਜ਼ ਕਾਰੋਬਾਰ ’ਚ ਮਿਲ ਰਹੀ ਤੇਜ਼ ਵਾਧੇ ਦੀ ਦਰ ਇੰਟੈਕਸ ਬ੍ਰਾਂਡ ਪ੍ਰਤੀ ਗਾਹਕਾਂ ਦੇ ਵਧਦੇ ਭਰੋਸੇ ਨੂੰ ਦਰਸਾਉਂਦੀ ਹੈ । ਉਨ੍ਹਾਂ ਕਿਹਾ ਕਿ ਗਾਹਕਾਂ ਦੀਆਂ ਬਦਲਦੀਆਂ ਲੋੜਾਂ ਅਤੇ ਉਮੀਦਾਂ ਨੂੰ ਧਿਆਨ ਵਿੱਚ ਰੱਖਦਿਆਂ ਕੰਪਨੀ ਅਜਿਹਾ ਵਿਸਤ੍ਰਿਤ ਹੋਮ ਅਪਲਾਇੰਸ ਪੋਰਟਫੋਲਿਓ ਤਿਆਰ ਕਰ ਰਹੀ ਹੈ, ਜੋ ਵਾਜਬ ਕੀਮਤ ‘ਤੇ ਉੱਚ ਗੁਣਵੱਤਾ, ਭਰੋਸੇਯੋਗਤਾ ਅਤੇ ਵਧੀਆ ਮੁੱਲ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ ਪੱਖਿਆਂ, ਵਾਟਰ ਹੀਟਰਾਂ ਅਤੇ ਸਮਾਲ ਡੋਮੈਸਟਿਕ ਅਪਲਾਇੰਸ ਸ਼੍ਰੇਣੀ ਵਿੱਚ ਵਿਸਥਾਰ ਇਸੇ ਰਣਨੀਤੀ ਦਾ ਅਗਲਾ ਕਦਮ ਹੈ। ਤਸਵੀਰ —-ਇਟੈਕਸ