09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

2.07 ਕਰੋੜ ਰੁ. ਦੀ ਧੋਖਾਧੜੀ ਦੇ ਮਾਮਲੇ ’ਚ ਬੰਗਲੌਰ ਤੋਂ ਇਕ ਮੁਲਜ਼ਮ ਗ੍ਰਿਫ਼ਤਾਰ

ਐੱਸ. ਏ.

ਅਜੀਤ ਡੈਸਕ 09-08-2026
ਐੱਸ. ਏ. ਐੱਸ. ਨਗਰ, 8 ਅਗਸਤ (ਕਪਿਲ ਵਧਵਾ)-ਸੀ. ਬੀ. ਆਈ. ਨੇ ਸੇਵਾ-ਮੁਕਤ ਚੀਫ਼ ਇੰਜੀਨੀਅਰ ਨਾਲ ਡਿਜ਼ੀਟਲ ਅਰੈਸਟ ਦਾ ਡਰ ਦਿਖਾ ਕੇ ਧੋਖਾਧੜੀ ਕਰਨ ਦੇ ਮਾਮਲੇ ਵਿਚ ਬੰਗਲੌਰ ਤੋਂ ਇਕ ਟਰੱਸਟ ਨਾਲ ਜੁੜੇ ਨਵਨੀਥਾ ਕ੍ਰਿਸ਼ਨਾ ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅੱਜ ਮੁਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਹਾਸਿਲ ਜਾਣਕਾਰੀ ਅਨੁਸਾਰ ਜਲੰਧਰ ਦੇ ਰਹਿਣ ਵਾਲੇ ਪੀ. ਐੱਸ. ਪੀ. ਸੀ. ਐੱਲ. ‘ਚੋਂ ਸੇਵਾ-ਮੁਕਤ ਹੋਏ ਚੀਫ਼ ਇੰਜੀਨੀਅਰ ਨਾਲ ਸਾਲ 2025 ਵਿਚ ਡਿਜ਼ੀਟਲ ਅਰੈਸਟ ਦਾ ਡਰ ਦਿਖਾ ਕੇ 2.07 ਕਰੋੜ ਰੁ. ਦੀ ਆਨਲਾਈਨ ਧੋਖਾਧੜੀ ਹੋਈ ਸੀ। ਇਸ ਤੋਂ ਬਾਅਦ ਸਾਈਬਰ ਕ੍ਰਾਇਮ ਥਾਣਾ ਜਲੰਧਰ ਕਮਿਸ਼ਨਰੇਟ ਵਿਖੇ ਐੱਫ. ਆਈ. ਆਰ. ਦਰਜ ਕੀਤੀ ਗਈ ਸੀ, ਪ੍ਰੰਤੂ ਜਾਂਚ ਤੋਂ ਅਸੰਤੁਸ਼ਟ ਸ਼ਿਕਾਇਤਕਰਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਅਤੇ ਹਾਈ ਕੋਰਟ ਦੇ ਹੁਕਮਾਂ ‘ਤੇ ਮਾਮਲੇ ਸੰਬੰਧੀ ਸੀ. ਬੀ. ਆਈ. ਚੰਡੀਗੜ੍ਹ ਨੇ ਆਰ. ਸੀ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਠੱਗੀ ਗਈ ਰਕਮ ‘ਚੋਂ ਦੂਜੀ ਲੇਅਰ ਵਿਚ 21 ਲੱਖ ਰੁ. ਬੰਗਲੌਰ (ਕਰਨਾਟਕਾ) ਆਧਾਰਿਤ ਸ੍ਰੀਨਿਕੇਤਨਾ ਚੈਰੀਟੇਬਲ ਟਰੱਸਟ ਦੇ ਬੈਂਕ ਖਾਤੇ ਵਿਚ ਟਰਾਂਸਫਰ ਕੀਤੇ ਗਏ ਸਨ ਅਤੇ ਅੱਗੇ ਹੋਰਨਾਂ ਖਾਤਿਆਂ ‘ਚ ਪਾ ਦਿੱਤੇ ਗਏ। ਇਸ ਟੱਰਸਟ ਦੇ ਦੋ ਟਰੱਸਟੀਆਂ ਚੋਂ ਇਕ ਨਵਨੀਥਾ ਕ੍ਰਿਸ਼ਨਾ ਪੁੱਤਰ ਬਾਲਕ੍ਰਿਸ਼ਨਾ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਕੇ ਉਸ ਨੂੰ ਕਾਬੂ ਕਰਨ ਉਪਰੰਤ ਮੁਹਾਲੀ ਲਿਆਂਦਾ ਗਿਆ। ਅੱਜ ਮੈਜਿਸਟ੍ਰੇਟ ਅੱਗੇ ਪੇਸ਼ ਕੀਤੇ ਜਾਣ ‘ਤੇ ਉਕਤ ਮੁਲਜ਼ਮ ਨੂੰ ਆਪਣੇ ਬਚਾਅ ਲਈ ਲੀਗਲ ਏਡ ਰਾਹੀਂ ਵਕੀਲ ਨਿਯੁਕਤ ਕੀਤਾ, ਜਦਕਿ ਸੀ. ਬੀ. ਆਈ. ਤਰਫੋਂ ਪ੍ਰੋਸੀਕਿਊਟਰ ਲੀਜ਼ਾ ਗਰੋਵਰ ਅਦਾਲਤ ‘ਚ ਪੇਸ਼ ਹੋਏ। ਮੈਜਿਸਟ੍ਰੇਟ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਮੁਲਜ਼ਮ ਨੂੰ ਸੋਮਵਾਰ ਤੱਕ ਸੀ. ਬੀ. ਆਈ. ਚੰਡੀਗੜ੍ਹ ਕੋਲ ਰਿਮਾਂਡ ‘ਤੇ ਭੇਜ ਦਿੱਤਾ।
ਪਿਛਲੀ ਖ਼ਬਰ ਇੰਟੈਕਸ ਨੇ ਹੋਮ ਅਪਲਾਇੰਸ ਪੋਰਟਫੋਲਿਓ ਦਾ ਕੀਤਾ ਵਿਸਥਾਰ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਵਲੋਂ ਭਾਈ ਹਵਾਰਾ ਦੀ ਪੈਰੋਲ ਦੀ ਸਿਫ਼ਾਰਸ਼ ਬੇਹੱਦ ਸ਼ਲਾਘਾਯੋਗ - ਪੀਰ ਮੁਹੰਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।