ਖਰੜ, 16 ਮਈ (ਗੁਰਮੁੱਖ ਸਿੰਘ ਮਾਨ)-ਖੱਤਰੀ ਸਭਾ ਖਰੜ ਦੇ ਪ੍ਰਧਾਨ ਵਿਨੋਦ ਕਪੂਰ ਦੀ ਪ੍ਰਧਾਨਗੀ ਹੇਠ ਸਭਾ ਦੀ ਅਹਿਮ ਮੀਟਿੰਗ ਖਰੜ ਵਿਖੇ ਹੋਈ, ਜਿਸ ਦੌਰਾਨ ਨਵੀਆਂ ਨਿਯੁਕਤੀਆਂ ਗਈਆਂ, ਜਿਸ ਤਹਿਤ ਸੁਨੀਲ ਖੰਨਾ ਨੂੰ ਜੁਆਇੰਟ ਸਕੱਤਰ ਅਤੇ ਡਾ. ਪ੍ਰਵੀਨ ਮਹਿਤਾ ਨੂੰ ਐਡਵਾਈਜ਼ਰ ਬਣਾਇਆ ਗਿਆ | ਸਭਾ ਦੀ ਮੈਂਬਰਸ਼ਿਪ ਲਈ ਹੋਰ ਵੀ ਜ਼ੋਨ ਬਣਾਏ ਗਏ ਹਨ ਤਾਂ ਕਿ ਸਭਾ ਦਾ ਵਿਸਥਾਰ ਹੋਵੇ | ਮੀਟਿੰਗ ਵਿਚ ਵਿਜੈ ਧਵਨ, ਵਿਕਾਸ ਚੱਢਾ, ਜਸਵੀਰ ਅਰੋੜਾ, ਡਾ. ਹਰੀਸ਼ ਚੋਪੜਾ, ਪੁਨੀਤ ਮੰਡਕਨ, ਪ੍ਰਵੀਨ ਮਹਿਤਾ, ਅਸ਼ੋਕ ਸੇਤੀਆ, ਆਦਰਸ਼ ਮਲਹੋਤਰਾ, ਮਾਈਕਲ ਅਰੋੜ, ਮਨਪ੍ਰੀਤ ਸਿੰਘ ਬੱਤਰਾ, ਵਿਕਾਸ ਕਪੂਰ, ਸਾਧੂ ਰਾਮ ਲੂੰਬਾ, ਗਗਨ ਸੂਰੀ, ਰਾਜੇਸ਼ ਕਪੂਰ, ਸੁਰਿੰਦਰ ਵੋਹਰਾ, ਰਣਬੀਰ ਖੰਨਾ, ਲਲਿਤ ਪੁਰੀ, ਰਾਜੇਸ਼ ਕੁਮਾਰ ਤੇ ਅਨਿਲ ਸੇਠ ਸਮੇਤ ਸਭਾ ਦੇ ਹੋਰ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ |