16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਜ਼ਮੀਨ ਵੇਚਣ ਦੇ ਨਾਂਅ 'ਤੇ 50 ਲੱਖ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ 2 ਖ਼ਿਲਾਫ਼ ਮਾਮਲਾ ਦਰਜ <br/>

ਅਜੀਤ ਡੈਸਕ 17-05-2026
ਜ਼ੀਰਕਪੁਰ, 16 ਮਈ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਜ਼ਮੀਨ ਵੇਚਣ ਦੇ ਨਾਂਅ 'ਤੇ 50 ਲੱਖ ਰੁ. ਦੀ ਕਥਿਤ ਧੋਖਾਧੜੀ ਕਰਨ ਦੇ ਮਾਮਲੇ 'ਚ ਦੋ ਵਿਅਕਤੀਆਂ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 316 (2), 318 (4) ਤੇ 61 (2) ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਵਧਾਵਾ ਨਗਰ ਬਲਟਾਣਾ ਅਤੇ ਨਿਤਿਨ ਚਹਿਲ ਵਾਸੀ ਆਈਵੋਰੀ ਵਿਲਾਸ ਵੀ. ਆਈ. ਪੀ. ਰੋਡ ਜ਼ੀਰਕਪੁਰ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਰਵੀ ਬਾਂਸਲ ਤੇ ਨਿਸ਼ਾ ਗੁਪਤਾ ਵਾਸੀ ਸੈਕਟਰ-18 ਚੰਡੀਗੜ੍ਹ ਨੇ ਦੋਸ਼ ਲਗਾਇਆ ਹੈ ਕਿ ਗੁਰਮੀਤ ਕੌਰ ਪਤਨੀ ਹਰਵਿੰਦਰ ਸਿੰਘ ਨੇ 560 ਵਰਗ ਗਜ਼ ਜ਼ਮੀਨ ਦੀ ਮਾਲਕ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਨਾਲ 3.41 ਕਰੋੜ ਰੁ. 'ਚ ਸੌਦਾ ਕੀਤਾ ਸੀ | ਮੁਲਜ਼ਮਾਂ ਨੇ 50 ਲੱਖ ਰੁ. ਬਿਆਨੇ ਵਜੋਂ ਲਏ ਸਨ, ਜਿਸ 'ਚੋਂ 10 ਲੱਖ ਰੁ. ਗੁਰਮੀਤ ਕੌਰ ਦੇ ਖਾਤੇ 'ਚ ਅਤੇ 40 ਲੱਖ ਰੁ. ਨਿਤਿਨ ਦੇ ਖਾਤੇ 'ਚ ਟਰਾਂਸਫਰ ਕੀਤੇ ਗਏ ਸਨ | ਸ਼ਿਕਾਇਤਕਰਤਾਵਾਂ ਦੇ ਅਨੁਸਾਰ ਜਦੋਂ ਉਹ ਕੁਝ ਦਿਨਾਂ ਬਾਅਦ ਜ਼ਮੀਨ ਦਾ ਮੁਆਇਨਾ ਕਰਨ ਗਏ ਤਾਂ ਉਨ੍ਹਾਂ ਨੂੰ ਸਾਈਟ 'ਤੇ 'ਵਿਕਰੀ ਲਈ ਨਹੀਂ' ਦਾ ਬੋਰਡ ਲੱਗਿਆ ਹੋਇਆ ਮਿਲਿਆ | ਬੋਰਡ 'ਤੇ ਲਿਖੇ ਨੰਬਰ 'ਤੇ ਸੰਪਰਕ ਕਰਨ 'ਤੇ ਨਿਤਿਨ ਨੇ ਕਥਿਤ ਤੌਰ 'ਤੇ ਕਿਹਾ ਕਿ ਉਸ ਨੇ ਜ਼ਮੀਨ ਕਿਸੇ ਨੂੰ ਨਹੀਂ ਵੇਚੀ | ਇਸ ਤੋਂ ਬਾਅਦ ਪੀੜਤਾਂ ਨੂੰ ਧੋਖਾਧੜੀ ਦਾ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ | ਮਾਮਲੇ ਦੀ ਜਾਂਚ ਡੀ. ਐਸ. ਪੀ. ਜ਼ੀਰਕਪੁਰ ਪੱਧਰ 'ਤੇ ਕੀਤੀ ਗਈ | ਜਾਂਚ 'ਚ ਖੁਲਾਸਾ ਹੋਇਆ ਕਿ ਵੇਚੀ ਜਾ ਰਹੀ ਜ਼ਮੀਨ ਗੁਰਮੀਤ ਕੌਰ ਦੇ ਨਾਂਅ 'ਤੇ ਨਹੀਂ ਸੀ | ਮਾਲੀਆ ਰਿਕਾਰਡਾਂ ਤੋਂ ਪਤਾ ਚੱਲਿਆ ਕਿ ਜ਼ਮੀਨ ਨਿਤਿਨ ਦੇ ਨਾਂਅ 'ਤੇ ਸੀ | ਪੁਲਿਸ ਜਾਂਚ 'ਚ ਇਹ ਵੀ ਸਾਹਮਣੇ ਆਇਆ ਕਿ ਹਰਵਿੰਦਰ ਸਿੰਘ ਨੇ ਜਾਣੇ-ਪਛਾਣੇ ਪ੍ਰਾਪਰਟੀ ਡੀਲਰਾਂ ਰਾਹੀਂ ਪਹਿਲਾਂ ਨਿਤਿਨ ਤੋਂ ਪੇਸ਼ਗੀ ਰਕਮ ਲਈ ਅਤੇ ਬਾਅਦ 'ਚ ਉਹੀ ਜ਼ਮੀਨ ਵੱਧ ਕੀਮਤ 'ਤੇ ਵੇਚ ਦਿੱਤੀ | ਜਾਂਚ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਜ਼ਮੀਨ ਦੇ ਨਾਂਅ 'ਤੇ ਤਿਆਰ ਕੀਤੇ ਗਏ ਕੁਝ ਦਸਤਾਵੇਜ਼ ਤੇ ਬੈਂਕ ਖਾਤੇ ਸ਼ੱਕੀ ਹਨ | ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਨਿਤਿਨ ਨੇ ਦਾਅਵਾ ਕੀਤਾ ਕਿ ਉਸ ਦੇ ਨਾਂਅ 'ਤੇ ਜਾਅਲੀ ਦਸਤਾਵੇਜ਼ ਤੇ ਬੈਂਕ ਖਾਤੇ ਬਣਾਏ ਗਏ ਸਨ ਤੇ ਉਸ ਦਾ ਉਨ੍ਹਾਂ ਖਾਤਿਆਂ ਨਾਲ ਕੋਈ ਸੰਬੰਧ ਨਹੀਂ ਸੀ | ਡੀ. ਐੱਸ. ਪੀ. ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਐਸ. ਐਸ. ਪੀ. ਮੁਹਾਲੀ ਨੇ ਐਫ. ਆਈ. ਆਰ. ਦਰਜ ਕਰਨ ਨੂੰ ਮਨਜ਼ੂਰੀ ਦੇ ਦਿੱਤੀ | ਪੁਲਿਸ ਨੇ ਅੱਗੇ ਦੀ ਜਾਂਚ ਬਲਟਾਣਾ ਚੌਕੀ ਦੇ ਇੰਚਾਰਜ ਐਸ. ਆਈ. ਹਰਜਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ | ਇਸ ਮਾਮਲੇ 'ਚ ਪ੍ਰਾਪਰਟੀ ਡੀਲਰਾਂ ਰਾਮ ਚੰਦਰ ਫੋਗਾਟ, ਨੀਰਜ, ਸ਼ਿਵਮ ਤੇ ਰਾਠੌਰ ਦੀਆਂ ਭੂਮਿਕਾਵਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਸਰਕਾਰੀ ਕੰਨਿਆ ਘੜੂੰਆਂ ਦੀਆਂ ਸ਼ਾਨਦਾਰ ਨਤੀਜੇ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਅਗਲੀ ਖ਼ਬਰ ਖੱਤਰੀ ਸਭਾ ਖਰੜ ਦੀ ਮੀਟਿੰਗ ਦੌਰਾਨ ਨਵੀਆਂ ਨਿਯੁਕਤੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।