15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਚੰਡੀਗੜ੍ਹ 'ਚ ਰਾਸ਼ਟਰੀ ਡੇਂਗੂ ਦਿਵਸ ਮੌਕੇ 4,527 ਘਰਾਂ, 8,958 ਕੰਟੇਨਰ, 963 ਕੂਲਰਾਂ ਦੀ ਕੀਤੀ ਜਾਂਚ <br/>

ਅਜੀਤ ਡੈਸਕ 17-05-2026
ਚੰਡੀਗੜ੍ਹ,16 ਮਈ (ਮਾਰਕੰਡਾ)- ਸਿਹਤ ਵਿਭਾਗ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਮਲੇਰੀਆ ਵਿੰਗ ਨੇ ਅੱਜ ਰਾਸ਼ਟਰੀ ਡੇਂਗੂ ਦਿਵਸ-2026 ਮਨਾਇਆ ਗਿਆ | ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਦੇ ਨਿਰਦੇਸ਼ਾਂ, ਮਾਰਗਦਰਸ਼ਨ ਅਤੇ ਅਗਵਾਈ ਹੇਠ ਸ਼ਹਿਰ ਭਰ ਵਿਚ ਡੇਂਗੂ ਦੀ ਰੋਕਥਾਮ ਸਬੰਧੀ ਨਿਰਦੇਸ ਜਾਰੀ ਕੀਤੇ ਗਏ | ਮਲੇਰੀਆ ਵਰਕਰਾਂ ਨੇ 39 ਮਲੇਰੀਆ ਫੀਲਡ ਯੂਨਿਟਾਂ ਵਿਚ ਵੱਖ-ਵੱਖ ਜਾਗਰੂਕਤਾ ਰੈਲੀਆਂ ਅਤੇ ਜਾਗਰੂਕਤਾ ਪੈਦਾ ਕਰਨ ਤੇ ਆਈ.ਈ.ਸੀ ਸਮੱਗਰੀ ਵੰਡਣ ਲਈ ਘਰ-ਘਰ ਦੌਰੇ ਕੀਤੇ ਗਏ | ਝੁੱਗੀਆਂ-ਝੌਂਪੜੀਆਂ, ਕਲੋਨੀਆਂ ਅਤੇ ਪਿੰਡਾਂ ਸਮੇਤ ਸੰਵੇਦਨਸ਼ੀਲ ਖੇਤਰਾਂ ਵਿਚ ਮੈਗਾਫੋਨ ਰਾਹੀਂ ਜਨਤਕ ਐਲਾਨ ਕੀਤੇ ਗਏ | ਸ਼ਹਿਰ ਭਰ ਵਿਚ ਸੰਵੇਦਨਸ਼ੀਲ ਥਾਵਾਂ 'ਤੇ ਵਿਆਪਕ ਛਿੜਕਾਅ ਅਤੇ ਫੌਗਿੰਗ ਕਾਰਜ ਕੀਤੇ ਗਏ | ਰਾਸ਼ਟਰੀ ਡੇਂਗੂ ਦਿਵਸ 'ਤੇ ਮੱਛਰਾਂ ਦੇ ਪ੍ਰਜਣਨ ਦੀਆਂ ਸਥਿਤੀਆਂ ਨੂੰ ਬਣਾਈ ਰੱਖਣ ਲਈ ਡਿਫਾਲਟਰਾਂ ਨੂੰ ਕੁੱਲ 108 ਨੋਟਿਸ, 25 ਕਾਰਨ ਦੱਸੋ ਨੋਟਿਸ ਅਤੇ 9 ਚਲਾਨ ਜਾਰੀ ਕੀਤੇ ਗਏ | ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ 'ਤੇ ਫ਼ੀਲਡ ਟੀਮਾਂ ਨੇ ਕੁੱਲ 4,527 ਘਰਾਂ, 8,958 ਕੰਟੇਨਰ, 963 ਕੂਲਰਾਂ, 3,311 ਓਵਰਹੈੱਡ ਟੈਂਕ, 521 ਟਾਇਰ, 524 ਫਰਿੱਜ ਬੈਕ ਟਰੇ ਅਤੇ 455 ਜਾਨਵਰਾਂ/ਪੰਛੀਆਂ ਨੂੰ ਖਾਣ ਵਾਲੇ ਗਮਲਿਆਂ ਦੀ ਜਾਂਚ ਕੀਤੀ |

ਪਿਛਲੀ ਖ਼ਬਰ ਪੰਜਾਬ ਕਲਾ ਭਵਨ ਵਿਖੇ ਡਾ. ਮਨਜੀਤ ਸਿੰਘ ਮਝੈਲ ਦੀਆਂ ਦੋ ਪੁਸਤਕਾਂ ਲੋਕ-ਅਰਪਣ <br/> ਅਗਲੀ ਖ਼ਬਰ ਸੈਂਟਰਲ ਸਟੇਟ ਲਾਇਬ੍ਰੇਰੀ 'ਚ ਨੌਜਵਾਨ ਕਵੀਆਂ ਨੇ ਆਪਣੀਆਂ ਨਜ਼ਮਾਂ ਦੀ ਸਜਾਈ ਮਹਿਫ਼ਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।