ਸੈਂਟਰਲ ਸਟੇਟ ਲਾਇਬ੍ਰੇਰੀ 'ਚ ਨੌਜਵਾਨ ਕਵੀਆਂ ਨੇ ਆਪਣੀਆਂ ਨਜ਼ਮਾਂ ਦੀ ਸਜਾਈ ਮਹਿਫ਼ਿਲ <br/>
ਅਜੀਤ ਡੈਸਕ
17-05-2026
ਕਾਰਜ ਦੀ ਚੰਗੀ ਸ਼ਲਾਘਾ ਹੋਈ | ਸੰਜੀਵ ਚੌਹਾਨ, ਸ਼ੀਨੂ ਵਾਲੀਆ, ਨੌਜਵਾਨ ਗਜ਼ਲਗੋ ਕਰਨ ਸਹਿਰ, ਮਕੰਕ ਨਾਰੀ, ਸ਼ਾਇਰ ਰਾਮ, ਚੰਗੀ ਆਵਾਜ਼ ਦੇ ਧਨੀ ਰਾਜਨ ਤੇਜ਼ ਸੁਦਾਮਾ, ਸਰਬੇਸ਼, ਵਿੰਦਰ ਮਾਂਝੀ, ਸਨੀ ਕਬੀਰ, ਮਿਕੀ ਪਾਸੀ, ਹਰਪ੍ਰੀਤ ਸਿੰਘ ਪੁੰਨੂ ਮੰਗਲ, ਮਨਦੀਪ, ਅਲਕਾ ਸ਼ਰਮਾ ਤੇ ਰਾਜਿੰਦਰ ਸੌਂਧ ਕੇਸ਼ਤਾ ਅਤੇ ਸੁਰਭੀ ਤੇ ਹਰਸ਼ ਚੋਪੜਾ ਨੇ ਆਪਣੀ ਕਵਿਤਾਵਾਂ ਤੇ ਗਜ਼ਲਾਂ ਦੇ ਨਾਲ ਸਰੋਤਿਆਂ ਦੀ ਵਾਹ ਵਾਹ ਲਈ | ਪ੍ਰੋਗਰਾਮ ਦੇ ਮੁੱਖ ਮਹਿਮਾਨ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਸੁਭਾਸ਼ ਭਾਸਕਰ ਤੇ ਵਿਸ਼ੇਸ਼ ਮਹਿਮਾਨ ਪੰਜਾਬੀ ਦੀ ਪ੍ਰਸਿੱਧ ਲੇਖਕਾ ਡਾ. ਚਰਨਜੀਤ ਕੌਰ ਸਨ | ਇਸੇ ਦੌਰਾਨ ਸੰਸਥਾ ਦੀ ਪ੍ਰਧਾਨ ਅਨੀਤਾ ਸੁਰਭੀ ਨੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾਂ ਅੱਗੋਂ ਵੀ ਨਾਮੀ ਤੇ ਉੱਭਰਦੇ ਕਵੀਆਂ ਨੂੰ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੇ ਆਪਣੇ ਕਾਰਜ ਨੂੰ ਅੱਗੋਂ ਵੀ ਸ਼ਿੱਦਤ ਨਾਲ ਨਿਭਾਉਂਦੀ ਰਹੇਗੀ |