15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪੰਜਾਬ ਕਲਾ ਭਵਨ ਵਿਖੇ ਡਾ. ਮਨਜੀਤ ਸਿੰਘ ਮਝੈਲ ਦੀਆਂ ਦੋ ਪੁਸਤਕਾਂ ਲੋਕ-ਅਰਪਣ <br/>

ਅਜੀਤ ਡੈਸਕ 17-05-2026
ਚੰਡੀਗੜ੍ਹ, 16 ਮਈ (ਅਜਾਇਬ ਸਿੰਘ ਔਜਲਾ) - ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਸਾਹਿਤਕ ਸਮਾਰੋਹ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਇਆ | ਇਸ ਵਿਚ ਡਾ. ਮਨਜੀਤ ਸਿੰਘ ਮਝੈਲ ਦੀਆਂ ਦੋ ਬਾਲ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ | ਇਕ ਪੁਸਤਕ 'ਕੱਦੂ ਬਾਦਸ਼ਾਹ' ਬਾਲ ਕਹਾਣੀਆਂ ਦੀ ਅਤੇ ਦੂਜੀ ਪੁਸਤਕ 'ਮਾਣੋ ਬਿੱਲੀ' ਕਵਿਤਾਵਾਂ/ਗੀਤਾਂ ਦੀ ਰਹੀ | ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਉਂ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਜਦੋਂ ਕਿ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਤੇ ਉੱਘੇ ਅਨੁਵਾਦਕ ਸੁਭਾਸ਼ ਭਾਸਕਰ, ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ | ਇਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿਚ ਲੇਖਕ ਡਾ. ਮਨਜੀਤ ਸਿੰਘ ਮਝੈਲ ਤੇ ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਵੀ ਹਾਜ਼ਰ ਸਨ | ਮਾਵੀ ਵੱਲ 'ਜੀ ਆਇਆਂ' ਆਖਦਿਆਂ ਕਿਹਾ ਚੰਗਾ ਸਾਹਿਤਕਾਰ, ਚੰਗਾ ਮਨੁੱਖ ਹੋਣਾ ਵੀ ਜ਼ਰੂਰੀ ਹੈ | ਪ੍ਰਧਾਨਗੀ ਮੰਡਲ ਨੇ ਪੁਸਤਕਾਂ ਲੋਕ-ਅਰਪਣ ਕੀਤੀਆਂ | ਇਸ ਮੌਕੇ ਜਸਵਿੰਦਰ ਸਿੰਘ ਕਾਈਨੌਰ ਨੇ ਪੇਪਰ ਪੜ੍ਹਦੇ ਹੋਏ ਕਹਾਣੀਆਂ ਦੀ ਕਿਤਾਬ ਬਾਰੇ ਕਿਹਾ ਕਿ ਇਹ ਸਮਾਜਿਕ ਜਾਗਰੂਕਤਾ ਦਾ ਸੁਨੇਹਾ ਦਿੰਦੀਆਂ ਹਨ | ਰੰਗੀਨ ਤਸਵੀਰਾਂ ਕਿਤਾਬ ਨੂੰ ਦਿਲਕਸ਼ ਬਣਾ ਦਿੰਦੀਆਂ ਹਨ | ਪਿਆਰਾ ਸਿੰਘ ਰਾਹੀ ਨੇ ਕਿਹਾ ਕਿ ਕਵਿਤਾਵਾਂ ਦੇ ਵਿਸ਼ੇ ਮੌਲਿਕ ਹਨ | ਦਿ੍ਸ਼ ਚਿਤਰਨ ਬਹੁਤ ਖ਼ੂਬਸੂਰਤ ਹੈ | ਇਨ੍ਹਾਂ ਪੁਸਤਕਾਂ 'ਤੇ ਬਲਕਾਰ ਸਿੰਘ ਸਿੱਧੂ, ਪਿ੍ੰ. ਬਹਾਦਰ ਸਿੰਘ ਗੋਸਲ, ਭੁਪਿੰਦਰ ਸਿੰਘ ਮਲਿਕ ਤੇ ਡਾ. ਅਵਤਾਰ ਸਿੰਘ ਪਤੰਗ ਨੇ ਵੀ ਆਪਣੇ ਵਿਚਾਰਾਂ ਸਾਂਝ ਪਾਈ | ਗੁਰਨਾਜ ਸਿੰਘ, ਸੁਹਾਨਾ ਅਤੇ ਸ਼ਬੀਨਾਜ ਨੇ ਵੱਖੋ-ਵੱਖ ਰੰਗ ਦੇ ਗੀਤ ਪੇਸ਼ ਕਰਕੇ ਵਾਹਵਾ ਖੱਟੀ | ਸੁਦਰਸ਼ਨ ਮਝੈਲ, ਪਰਤਾਪ ਪਾਰਸ, ਰਤਨ ਬਾਬਕਵਾਲਾ, ਬਲਜਿੰਦਰ ਕੌਰ ਸ਼ੇਰਗਿੱਲ ਤੇ ਭਰਪੂਰ ਸਿੰਘ ਨੇ ਵੀ ਕਿਤਾਬ 'ਚੋਂ ਗੀਤ ਸੁਣਾ ਕੇ ਵਧੀਆ ਮਾਹੌਲ ਸਿਰਜਿਆ | ਲੇਖਕ ਨੇ ਕਿਹਾ ਕਿ ਬਾਲ ਸਾਹਿਤ ਲਿਖਣਾ ਔਖਾ ਨਹੀਂ ਕਿਉਂਕਿ ਬੱਚਾ ਹਰ ਬੰਦੇ ਦੇ ਅੰਦਰ ਬੈਠਾ ਹੁੰਦਾ ਹੈ | ਸੁਭਾਸ਼ ਭਾਸਕਰ ਨੇ ਕਿਹਾ ਕਿ ਬੱਚਿਆਂ ਨੂੰ ਸਾਹਿਤ ਦੀ ਚੇਟਕ ਲਾਉਣੀ ਚਾਹੀਦੀ ਹੈ | ਮਨਮੋਹਨ ਸਿੰਘ ਦਾਊਾ ਨੇ ਕਿਹਾ ਕਿ ਲਿਖਣ ਤੋਂ ਪਹਿਲਾਂ ਬਾਲ ਮਨ ਬਾਰੇ ਗਿਆਨ ਹੋਣਾ ਜ਼ਰੂਰੀ ਹੈ | ਅਜੋਕੇ ਦੌਰ ਵਿਚ ਨਵੇਂ ਵਿਸ਼ੇ ਤਰਾਸ਼ਣੇ ਪੈਣੇ ਹਨ | ਕੇਂਦਰ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਮਾਨ-ਸਨਮਾਨ ਵੀ ਕੀਤਾ ਗਿਆ | ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਸੁਚੱਜੇ ਢੰਗ ਨਾਲ ਕੀਤਾ | ਇਸ ਮੌਕੇ ਡਾ. ਅਨੀਲ ਬਹਿਲ, ਗੁਰਮੇਲ ਸਿੰਘ ਸਿੱਧੂ, ਦਲਜੀਤ ਕੌਰ, ਜਸਬੀਰ ਕੌਰ, ਜੋਗਾ ਸਿੰਘ, ਡਾ. ਹਰਬੰਸ ਕੌਰ ਗਿੱਲ, ਹਰਬੰਸ ਸਿੰਘ ਸੋਢੀ, ਡਾ. ਪੰਨਾ ਲਾਲ ਮੁਸਤਫ਼ਾਵਾਦੀ, ਡਾ. ਗੁਰਦੇਵ ਸਿੰਘ ਗਿੱਲ, ਬਲਜਿੰਦਰ ਕੌਰ ਸ਼ੇਰਗਿੱਲ, ਚਰਨਜੀਤ ਕੌਰ ਬਾਂਠ ਤੋਂ ਇਲਾਵਾ ਰਜਿੰਦਰ ਸਿੰਘ ਧੀਮਾਨ, ਤਰਲੋਚਨ ਸਿੰਘ, ਆਰ ਕੇ ਭਗਤ, ਬਲਵਿੰਦਰ ਢਿੱਲੋਂ, ਰਾਜਵਿੰਦਰ ਸਿੰਘ ਆਦਿ ਲੇਖਕਾਂ ਤੇ ਕਵੀਆਂ ਵਲੋਂ ਵੀ ਆਪਣੀ ਹਾਜ਼ਰੀ ਦੇ ਨਾਲ ਸਮਾਰੋਹ ਵਿਚ ਉਤਸੁਕਤਾ ਭਰੀ |

ਪਿਛਲੀ ਖ਼ਬਰ ਖਰੜ ਸ਼ਹਿਰ ਦੇ ਹਾਲਾਤ ਖੋਲ੍ਹ ਰਹੇ ਨੇ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ <br/> ਅਗਲੀ ਖ਼ਬਰ ਚੰਡੀਗੜ੍ਹ 'ਚ ਰਾਸ਼ਟਰੀ ਡੇਂਗੂ ਦਿਵਸ ਮੌਕੇ 4,527 ਘਰਾਂ, 8,958 ਕੰਟੇਨਰ, 963 ਕੂਲਰਾਂ ਦੀ ਕੀਤੀ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।