14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਰਵਪ੍ਰੇਮ ਅਤੇ ਪ੍ਰਯੋਗ ਫਾਊਾਡੇਸ਼ਨ ਨੇ ਸਰਕਾਰੀ ਸਕੂਲ 'ਚ ਕਰਾਇਆ ਜਾਗਰੂਕਤਾ ਸਮਾਗਮ <br/>

ਅਜੀਤ ਡੈਸਕ 17-05-2026
ਚੰਡੀਗੜ੍ਹ, 16 ਮਈ (ਸੁਖਵਿੰਦਰ ਸਿੰਘ ਸ਼ਾਨ) - ਸਿਟੀ ਬਿਊਟੀਫੁੱਲ ਵਿਚ ਸ਼ੋਰ ਪ੍ਰਦੂਸ਼ਣ ਵਿਰੁੱਧ ਜਾਗਰੂਕਤਾ ਮੁਹਿੰਮ ਚਲਾ ਰਹੀ ਸਰਵਪ੍ਰੇਮ ਫਾਊਾਡੇਸ਼ਨ ਅਤੇ ਪ੍ਰਯੋਗ ਫਾਊਾਡੇਸ਼ਨ ਦੀ ਸਾਂਝੀ ਅਗਵਾਈ ਹੇਠ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 29 ਵਿਖੇ ਜਾਗਰੂਕਤਾ ਸਮਾਗਮ ਕਰਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਦੇ ਭਾਸ਼ਣ, ਚਿੱਤਰਕਾਰੀ ਮੁਕਾਬਲੇ ਕਰਾਏ ਗਏ |
ਸਮਾਗਮ ਦੌਰਾਨ ਡਾ. ਰੋਮਿਕਾ ਵਢੇਰਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਹੈੱਡਫੋਨ, ਈਅਰਫੋਨ ਉਨ੍ਹਾਂ ਦੀ ਸੁਣਨ ਸ਼ਕਤੀ ਨੂੰ ਘਟਾ ਰਹੇ ਹਨ ਅਤੇ ਬੱਚੇ ਅਕਸਰ ਮੋਟਰਸਾਈਕਲਾਂ ਦੇ ਪਟਾਕੇ ਵਜਾ ਕੇ ਲੋਕਾਂ ਲਈ ਸਮੱਸਿਆਵਾਂ ਪੈਦਾ ਕਰਦੇ ਹਨ | ਸਰਵਪ੍ਰੇਮ ਫਾਊਾਡੇਸ਼ਨ ਦੇ ਪ੍ਰਤੀਨਿਧੀ ਅਤੇ ਵਿਸ਼ਾ ਮਾਹਿਰ ਸੰਜੇ ਓਝਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸ਼ੋਰ ਪ੍ਰਦੂਸ਼ਣ ਵੀ ਜ਼ੁਲਮ ਦੀ ਸ਼੍ਰੇਣੀ ਵਿਚ ਆਉਂਦਾ ਹੈ | ਪ੍ਰੀਖਿਆਵਾਂ ਦੇ ਦਿਨਾਂ ਦੌਰਾਨ ਬੱਚੇ 112 'ਤੇ ਕਾਲ ਕਰਕੇ ਜਾਂ ਹੋਰ ਤਰੀਕਿਆਂ ਨਾਲ ਸ਼ੋਰ ਪ੍ਰਦੂਸ਼ਣ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਵਾ ਸਕਦੇ ਹਨ | ਸਰਵਪ੍ਰੇਮ ਫਾਊਾਡੇਸ਼ਨ ਦੇ ਪ੍ਰਧਾਨ ਡਾ. ਪ੍ਰੇਮ ਓਝਾ ਨੇ ਵਿਦਿਆਰਥੀਆਂ ਤੋਂ ਸ਼ੋਰ ਪ੍ਰਦੂਸ਼ਣ ਬਾਰੇ ਸਵਾਲ ਪੁੱਛੇ ਅਤੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਲਈ ਬ੍ਰਾਂਡ ਅੰਬੈਸਡਰ ਬਣਨ ਲਈ ਉਤਸ਼ਾਹਿਤ ਕੀਤਾ | ਸਕੂਲ ਦੇ ਸ਼ੋਰ ਪ੍ਰਦੂਸ਼ਣ ਵਿਰੁੱਧ ਚਿੱਤਰਕਾਰੀ ਮੁਕਾਬਲੇ ਵਿਚ ਆਲੀਆ, ਖ਼ੁਸ਼ੀ ਅਤੇ ਸਿਮਰਨ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ, ਜਦੋਂ ਕਿ ਭਾਸ਼ਣ ਮੁਕਾਬਲੇ ਵਿਚ ਤਿਵਾਂਸ਼ੀ, ਸਿਮਰਨ ਅਤੇ ਰਾਮਿਆ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ | ਸਾਬਕਾ ਕੌਂਸਲਰ ਅਤੇ ਭਾਜਪਾ ਦੇ ਸੂਬਾਈ ਉਪ ਪ੍ਰਧਾਨ ਦੇਵੇਂਦਰ ਬਬਲਾ ਨੇ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਸਰਵਪ੍ਰੇਮ ਫਾਊਾਡੇਸ਼ਨ ਅਤੇ ਪ੍ਰਯੋਗ ਫਾਊਾਡੇਸ਼ਨ ਦੇ ਕੰਮਾਂ ਦੀ ਸ਼ਲਾਘਾਯੋਗ ਕੀਤੀ |
ਸਕੂਲ ਦੀ ਪਿ੍ੰਸੀਪਲ ਮੰਜੁਲਾ ਖੰਨਾ ਨੇ ਇਸ ਸਮਾਗਮ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਵੇਂ ਵਿਸ਼ੇ ਦਾ ਵਿਦਿਆਰਥੀਆਂ ਨੂੰ ਲਾਭ ਹੋਵੇਗਾ | ਦੋਵਾਂ ਸੰਸਥਾਵਾਂ ਨੇ ਸਕੂਲ ਦੇ ਵਿਹੜੇ ਵਿਚ ਅਸ਼ੋਕਾ ਰੁੱਖ ਵੀ ਲਗਾਏ |
ਇਸ ਮੌਕੇ ਸਰਵਪ੍ਰੇਮ ਫਾਊਾਡੇਸ਼ਨ ਦੇ ਪ੍ਰਤੀਨਿਧੀ ਡਾ. ਅਸ਼ੋਕ ਵਢੇਰਾ, ਸੇਵਾਮੁਕਤ ਪਿ੍ੰਸੀਪਲ ਅਰਾਧਨਾ ਓਝਾ, ਫਾਇਰ ਅਵੇਅਰਨੈੱਸ ਐਂਡ ਸੇਫਟੀ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਜਸਜੋਤ ਸਿੰਘ, ਪ੍ਰਯੋਗ ਫਾਊਾਡੇਸ਼ਨ ਚੰਡੀਗੜ੍ਹ ਦੇ ਪ੍ਰਧਾਨ ਨਿਤੇਸ਼ ਮਹਾਜਨ, ਪ੍ਰੋਜੈਕਟ ਇੰਚਾਰਜ ਸ਼ਿਵਾਂਗੀ ਬਾਂਸਲ, ਸਕੂਲ ਕੋਆਰਡੀਨੇਟਰ ਨੀਰੂ ਸ਼ਰਮਾ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸੈਕਟਰ 27 ਦੇ ਸਕੱਤਰ ਨਰੇਸ਼ ਗੌਤਮ, ਭਾਰਤ ਵਿਕਾਸ ਪ੍ਰੀਸ਼ਦ ਈਸਟ ਵਨ ਦੀ ਪ੍ਰਧਾਨ ਨੀਲਮ ਗੁਪਤਾ, ਸਮਾਜ ਸੇਵੀ ਡੇਜ਼ੀ ਮਹਾਜਨ ਸਮੇਤ ਕਈ ਪਤਵੰਤੇ ਮੌਜੂਦ ਸਨ |

ਪਿਛਲੀ ਖ਼ਬਰ ਰਾਜਪਾਲ ਵਲੋਂ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ <br/> ਅਗਲੀ ਖ਼ਬਰ ਪੀ.ਜੀ.ਆਈ 'ਚ ਅੰਤਰਰਾਸ਼ਟਰੀ ਨਰਸ ਹਫ਼ਤਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।