14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪੀ.ਜੀ.ਆਈ 'ਚ ਅੰਤਰਰਾਸ਼ਟਰੀ ਨਰਸ ਹਫ਼ਤਾ ਮਨਾਇਆ <br/>

ਅਜੀਤ ਡੈਸਕ 17-05-2026
ਚੰਡੀਗੜ੍ਹ, 16 ਮਈ (ਮਾਰਕੰਡਾ)- ਪੀ.ਜੀ.ਆਈ ਚੰਡੀਗੜ੍ਹ ਵਿਖੇ ਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ ਨੇ ਕੇਂਦਰੀ ਸਾਸ਼ਿਤ ਪ੍ਰਦੇਸ਼ ਬ੍ਰਾਂਚ ਚੰਡੀਗੜ੍ਹ ਦੇ ਬੈਨਰ ਹੇਠ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ | ਇਸ ਮੌਕੇ ਪ੍ਰੋ. ਅਸ਼ੋਕ ਕੁਮਾਰ ਮੈਡੀਕਲ ਸੁਪਰਡੈਂਟ ਪੀ.ਜੀ.ਆਈ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜੋਤੀ ਵਾਲੀਆ ਪ੍ਰਧਾਨ ਟੀ.ਐਨ.ਏ.ਆਈ ਉੱਤਰੀ ਜ਼ੋਨ ਮਹਿਮਾਨ ਦੀ ਤੌਰ 'ਤੇ ਸ਼ਾਮਲ ਹੋਏ, ਜਿਸ ਵਿਚ ਕਰੀਬ 200 ਭਾਗੀਦਾਰਾਂ ਨੇ ਸ਼ਿਰਕਤ ਕੀਤੀ | ਪੀ.ਜੀ.ਆਈ ਚੰਡੀਗੜ੍ਹ ਅਤੇ ਜੀ.ਐਮ.ਸੀ.ਐਚ-32 ਚੰਡੀਗੜ੍ਹ ਦੇ ਟੀ.ਐਨ.ਏ.ਆਈ ਮੈਂਬਰ ਵੀ ਇਸ ਸਮਾਗਮ ਵਿਚ ਸ਼ਾਮਲ ਹੋਏ | ਡਾ. ਸੁਖਪਾਲ ਕੌਰ ਪ੍ਰੋਫੈਸਰ ਕਮ ਪਿ੍ੰਸੀਪਲ ਪੀ.ਜੀ.ਆਈ ਨੇ ਟੀ.ਐਨ.ਏ.ਆਈ (ਯੂ.ਟੀ) ਸ਼ਾਖਾ ਚੰਡੀਗੜ੍ਹ ਦੇ ਪ੍ਰਧਾਨ ਅਤੇ ਹੋਰ ਮੈਂਬਰਾਂ ਨੂੰ ਜੀ ਆਇਆ ਆਖਿਆਂ | ਡਾ. ਸੁਨੀਤਾ ਸ਼ਰਮਾ ਸਕੱਤਰ ਟੀ.ਐਨ.ਏ.ਆਈ ਨੇ ਕਿਹਾ ਕਿ 'ਸਾਡੀਆਂ ਨਰਸਾਂ, ਸਾਡਾ ਭਵਿੱਖ: ਨਰਸਾਂ ਨੂੰ ਸਸ਼ਕਤ ਬਣਾਓ, ਜ਼ਿੰਦਗੀਆਂ ਬਚਾਓ' ਦੇ ਉਦੇਸ਼ ਨੂੰ ਉਜਾਗਰ ਕੀਤਾ, ਜੋ ਸਿਹਤ ਸੰਭਾਲ ਪ੍ਰਣਾਲੀ ਵਿਚ ਨਰਸਾਂ ਦੀ ਭੂਮਿਕਾ ਲਈ ਉਨ੍ਹਾਂ ਦੀ ਰੱਖਿਆ, ਸਤਿਕਾਰ ਅਤੇ ਕਦਰ ਕਰਨ ਦੀ ਜ਼ਰੂਰਤ ਨੂੰ ਉਜਾਗਰ ਕਰਦਾ ਹੈ | ਮੁੱਖ ਮਹਿਮਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਰਸਾਂ ਨਾ ਸਿਰਫ਼ ਭਵਿੱਖ ਹਨ, ਸਗੋਂ ਵਰਤਮਾਨ ਵੀ ਹਨ | ਉਨ੍ਹਾਂ ਨੇ ਕਿਹਾ ਕਿ ਨਰਸਾਂ ਸਿਹਤ ਸੰਭਾਲ ਪ੍ਰਣਾਲੀ ਦੇ ਥੰਮ੍ਹ ਅਤੇ ਰੀੜ੍ਹ ਦੀ ਹੱਡੀ ਹਨ | ਯੋਗ ਅਤੇ ਹਮਦਰਦ ਨਰਸਾਂ ਤੋਂ ਬਿਨਾਂ ਚੰਗੀ ਡਾਕਟਰੀ ਦੇਖਭਾਲ ਬਾਰੇ ਸੋਚ ਵੀ ਨਹੀਂ ਸਕਦੇ | ਡਾ. ਸੁਨੀਤਾ ਸ਼ਰਮਾ ਐਸੋਸੀਏਟ ਪ੍ਰੋਫੈਸਰ, ਸ਼ਰੂਤੀ ਐਸੋਸੀਏਟ ਪ੍ਰੋਫੈਸਰ, ਮਮਤਾ ਸੂਰਿਆਵੰਸ਼ੀ ਟਿਊਟਰ, ਆਰਤੀ ਸੈਣੀ ਨਰਸਿੰਗ ਅਫ਼ਸਰ ਪੀ.ਜੀ.ਆਈ ਅਤੇ ਪ੍ਰਧਾਨ, ਨਰਸ ਵੈੱਲਫੇਅਰ ਐਸੋਸੀਏਸ਼ਨ ਨਿਸ਼ਾ ਸਮੇਤ ਹੋਰ ਵੱਖ-ਵੱਖ ਵਿਸ਼ਿਆਂ 'ਤੇ ਭਾਸਣ ਦਿੱਤਾ |

ਪਿਛਲੀ ਖ਼ਬਰ ਸਰਵਪ੍ਰੇਮ ਅਤੇ ਪ੍ਰਯੋਗ ਫਾਊਾਡੇਸ਼ਨ ਨੇ ਸਰਕਾਰੀ ਸਕੂਲ 'ਚ ਕਰਾਇਆ ਜਾਗਰੂਕਤਾ ਸਮਾਗਮ <br/> ਅਗਲੀ ਖ਼ਬਰ ਫੋਰਟਿਸ ਮੋਹਾਲੀ ਨੇ ਕੀਤਾ ਦੁਰਲੱਭ 'ਟਿ੍ਪਲ ਸਵੈਪ ਕਿਡਨੀ ਟ੍ਰਾਂਸਪਲਾਂਟ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।