23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਸਬ-ਡਵੀਜ਼ਨਲ ਮੈਜਿਸਟ੍ਰੇਟ ਦਫ਼ਤਰ ਤੱਕ ਪਹੁੰਚਣ ਲਈ ਨਹੀਂ ਲੱਗ ਸਕੇ ਰਾਹ ਦਸੇਰਾ ਬੋਰਡ <br/>

ਐਸ. ਡੀ. ਐਮ. ਦਫ਼ਤਰ ਦੇ ਬਾਹਰੀ ਗੇਟ ਦੀ ਤਸਵੀਰ, ਜਿਸ ਦੇ ਬਾਹਰ ਕੋਈ ਬੋਰਡ ਨਹੀਂ ਲੱਗਿਆ ਹੋਇਆ | (ਸੱਜੇ) ਐਸ. ਡੀ. ਐਮ. ਦਫ਼ਤਰ ਨੇੜੇ ਦੁਕਾਨ ਕਰਨ ਵਾਲਾ ਨੌਜਵਾਨ ਜਾਣਕਾਰੀ ਦਿੰਦਾ ਹੋਇਆ | ਤਸਵੀਰ : ਗੁਰਮੀਤ ਸਿੰਘ <br/> 21-04-2026
ਡੇਰਾਬੱਸੀ, 20 ਅਪ੍ਰੈਲ (ਗੁਰਮੀਤ ਸਿੰਘ)-ਹਾਈਕੋਰਟ ਦੇ ਹੁਕਮਾਂ ਨਾਲ ਸਵਾ ਸਾਲ ਪਹਿਲਾਂ 18 ਜਨਵਰੀ 2025 ਨੂੰ ਐਸ. ਡੀ. ਐੱਮ. ਦਫ਼ਤਰ ਨੂੰ ਤਹਿਸੀਲ ਕੰਪਲੈਕਸ 'ਚੋਂ ਖਾਲੀ ਕਰਵਾ ਕੇ ਡਾ. ਅੰਬੇਡਕਰ ਭਵਨ (ਪੁਰਾਣੀ ਟੈਂਕੀ ਕੋਲ) 'ਚ ਤਬਦੀਲ ਕੀਤਾ ਗਿਆ ਸੀ | 15 ਮਹੀਨੇ ਬੀਤ ਜਾਣ ਉਪਰੰਤ ਵੀ ਪ੍ਰਸ਼ਾਸਨ ਵਲੋਂ ਨਵੇਂ ਦਫ਼ਤਰ ਤੱਕ ਰਾਹ ਦੱਸਣ ਵਾਲੇ ਰਸਮੀ ਬੋਰਡ ਨਹੀਂ ਲਗਾਏ ਗਏ | ਦਫ਼ਤਰ ਦੀ ਭਾਲ 'ਚ ਲੋਕਾਂ ਨੂੰ ਰੋਜ਼ਾਨਾ ਭਟਕਣਾ ਪੈ ਰਿਹਾ ਹੈ | ਇਥੇ ਹੀ ਬਸ ਨਹੀਂ ਜਿਸ ਇਮਾਰਤ 'ਚ ਦਫ਼ਤਰ ਤਬਦੀਲ ਕੀਤਾ ਗਿਆ ਹੈ, ਉਸ ਦੇ ਬਾਹਰ ਵੀ ਕੋਈ ਬੋਰਡ ਜਾਂ ਫਲੈਕਸ ਨਹੀਂ ਲਗਵਾਇਆ ਗਿਆ | ਪਿਛਲੇ ਸਾਲ ਅਪ੍ਰੈਲ ਮਹੀਨੇ 'ਚ ਐਸ. ਡੀ. ਐਮ. ਡੇਰਾਬੱਸੀ ਅਮਿਤ ਗੁਪਤਾ ਨੇ ਦਾਅਵਾ ਕੀਤਾ ਸੀ ਕਿ ਨਗਰ ਕੌਂਸਲ ਅਧਿਕਾਰੀਆਂ ਨਾਲ ਗੱਲ ਹੋ ਗਈ ਹੈ ਅਤੇ ਜਲਦ ਹੀ ਬੋਰਡ ਲਗਵਾ ਦਿੱਤੇ ਜਾਣਗੇ, ਪਰ ਅੱਜ ਵੀ ਬੋਰਡ ਕਿਥੇ ਦਿਖਾਈ ਨਹੀਂ ਦਿੰਦੇ | ਡੇਰਾਬੱਸੀ, ਜ਼ੀਰਕਪੁਰ ਤੇ ਲਾਲੜੂ ਸਮੇਤ ਕਰੀਬ 100 ਪਿੰਡਾਂ ਦੇ ਲੋਕ ਕੋਰਟ ਕੇਸਾਂ, ਡਰਾਈਵਿੰਗ ਲਾਇਸੰਸ ਅਤੇ ਹੋਰਨਾਂ ਕਾਗਜ਼ਾਤਾਂ ਲਈ ਐਸ. ਡੀ. ਐੱਮ. ਦਫ਼ਤਰ ਆਉਂਦੇ ਹਨ | ਤਹਿਸੀਲ ਪਹੁੰਚ ਕੇ ਪਤਾ ਚੱਲਦਾ ਹੈ ਕਿ ਦਫ਼ਤਰ ਬਦਲ ਗਿਆ ਹੈ, ਪਰ ਅੰਬੇਡਕਰ ਭਵਨ ਤੱਕ ਰਸਤਾ ਨਹੀਂ ਮਿਲਦਾ | ਲੋਕਾਂ ਨੂੰ ਰਾਹ ਪੁੱਛ-ਪੁੱਛ ਕੇ ਦਫ਼ਤਰ ਤੱਕ ਪੁੱਜਣਾ ਪੈਂਦਾ ਹੈ | ਦਫ਼ਤਰ ਨੇੜੇ ਦੁਕਾਨ ਕਰਨ ਵਾਲੇ ਇਕ ਨੌਜਵਾਨ ਨੇ ਦੱਸਿਆ ਕਿ ਉਹ ਰਾਹ ਦੱਸ ਕੇ ਪ੍ਰੇਸ਼ਾਨ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਰੋਜ਼ਾਨਾ ਦਰਜਨਾਂ ਲੋਕ ਉਸ ਦੀ ਦੁਕਾਨ 'ਤੇ ਰਾਹ ਪੁੱਛਣ ਲਈ ਆਉਂਦੇ ਹਨ | ਪਹਿਲਾਂ ਤਾਂ ਉਸ ਨੇ ਦੁਕਾਨ ਦੇ ਬਾਹਰ ਪਰਚੇ ਤੇ ਦਫ਼ਤਰ ਇਧਰ ਹੈ ਲਿਖ ਕੇ ਪੈਂਫਲੈਟ ਚਿਪਕਾ ਦਿੱਤਾ ਸੀ | ਉਨ੍ਹਾਂ ਕਿਹਾ ਕਿ ਜਿਸ ਥਾਂ 'ਤੇ ਦਫ਼ਤਰ ਮੌਜੂਦ ਹੈ, ਉਸ ਦੇ ਨੇੜੇ ਰੇਲਵੇ ਲਾਈਨ ਹੈ ਅਤੇ ਅੱਗੇ ਰਾਹ ਬੰਦ ਹੋ ਜਾਂਦਾ ਹੈ, ਜਿਸ ਕਰਕੇ ਲੋਕ ਹੋਰ ਪ੍ਰੇਸ਼ਾਨ ਹੋ ਜਾਂਦੇ ਹਨ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਗਰ ਕੌਂਸਲ ਕਈ ਥਾਵਾਂ 'ਤੇ ਸਰਕਾਰੀ ਪੈਸੇ ਦੀ ਨਾਜਾਇਜ਼ ਵਰਤੋਂ ਕਰ ਰਿਹਾ ਹੈ, ਜਦਕਿ ਜ਼ਰੂਰਤ ਵਾਲੀ ਥਾਂ 'ਤੇ ਬੋਰਡ ਲਗਾਉਣ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ |

ਪਿਛਲੀ ਖ਼ਬਰ ਵਾਰਡਬੰਦੀ ਦਾ ਕਮਾਲ-ਇਕ ਪਰਿਵਾਰ ਦੀਆਂ ਵੋਟਾਂ 5 ਵਾਰਡਾਂ 'ਚ ਪਾਈਆਂ ਅਗਲੀ ਖ਼ਬਰ ਬੇਅਦਬੀ ਰੋਕਣ ਸੰਬੰਧੀ ਬਿੱਲ ਨੂੰ ਪ੍ਰਵਾਨਗੀ ਦੇਣ 'ਤੇ ਰਾਣਾ ਗਿੱਲ ਵਲੋਂ ਰਾਜਪਾਲ ਦਾ ਧੰਨਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।