18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਚੰਡੀਗੜ੍ਹ 'ਚ ਭਾਜਪਾ ਦੀ ਛਤਰੀ ਹੇਠਾਂ ਸੀ.ਪੀ.ਡੀ.ਐਲ ਦੀ ਖੁੱਲ੍ਹੀ ਲੁੱਟ • ਵਾਰ-ਵਾਰ ਵਧੇ ਰੇਟ ਤੇ ਪਾਵਰ ਕੱਟ • 'ਆਪ' ਨੇ ਕੀਤਾ ਰੋਸ ਪ੍ਰਦਰਸ਼ਨ <br/>

ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਆਗੂ ਅਤੇ ਵਰਕਰ ਸੀ.ਪੀ.ਡੀ.ਐਲ ਦਫ਼ਤਰ ਦੇ ਬਾਹਰ ਭਾਜਪਾ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ | ਤਸਵੀਰ : ਗੁਰਿੰਦਰ ਸਿੰਘ <br/> 02-04-2026
ਚੰਡੀਗੜ੍ਹ, 1 ਅਪ੍ਰੈਲ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ 'ਚ ਬਿਜਲੀ ਵੰਡ ਦੇ ਨਿੱਜੀਕਰਨ ਤੋਂ ਬਾਅਦ ਲਗਾਤਾਰ ਵੱਧ ਰਹੀ ਅਵਿਵਸਥਾ, ਵਾਰ-ਵਾਰ ਵਧ ਰਹੇ ਬਿਜਲੀ ਦੇ ਰੇਟ, ਡਬਲ ਬਿਲਿੰਗ, ਬਿਨਾਂ ਸੂਚਨਾ ਦੇ ਪਾਵਰਕੱਟ, ਮਨਮਾਨੇ ਚਾਰਜ ਅਤੇ ਹੁਣ ਕਰਮਚਾਰੀਆਂ ਦੇ ਸ਼ੋਸ਼ਣ ਦੇ ਖ਼ਿਲਾਫ਼ ਅੱਜ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਵਲੋਂ ਸੈਕਟਰ-34 ਵਿਚ ਸਥਿਤ ਸੀ.ਪੀ.ਡੀ.ਐਲ ਦਫ਼ਤਰ ਦੇ ਬਾਹਰ ਭਾਜਪਾ ਪ੍ਰਸ਼ਾਸਨ ਅਤੇ ਨਿੱਜੀ ਕੰਪਨੀ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਹ ਪ੍ਰਦਰਸ਼ਨ ਪਾਰਟੀ ਦੇ ਪ੍ਰਧਾਨ ਵਿਜੈਪਾਲ ਸਿੰਘ ਦੀ ਅਗਵਾਈ ਵਿਚ ਹੋਇਆ | ਇਸ ਰੋਸ ਪ੍ਰਦਰਸ਼ਨ ਵਿਚ ਚੰਡੀਗੜ੍ਹ ਸੀਨੀਅਰ ਅਬਜ਼ਰਵਰ ਗੁਰਪ੍ਰੀਤ ਸਿੰਘ ਜੀ.ਪੀ., ਸੀਨੀਅਰ ਲੀਡਰ ਪ੍ਰੇਮ ਗਰਗ ਜੀਵਨ ਸਿੰਘ ਘਈ, ਐੱਸ.ਸੀ. ਵਿੰਗ ਦੇ ਪ੍ਰਧਾਨ ਦੇਸ਼ਰਾਜ, ਯੂਥ ਵਿੰਗ ਦੇ ਪ੍ਰਧਾਨ ਅਤੇ ਕੌਂਸਲਰ ਰਾਮਚੰਦ ਯਾਦਵ, ਯੋਗੇਸ਼ ਢੀਂਗਰਾ (ਕੌਂਸਲਰ), ਅਜੀਤ ਸਿੰਘ, ਸ਼ਾਦਾਬ ਰਾਠੀ , ਯੋਗੇਸ਼ ਸੋਨੀ, ਅਭਿਮਾਨ ਯਾਦਵ, ਰਾਜੇਸ਼ ਚੌਧਰੀ, ਰਵੀ ਮਣੀ , ਮੀਨਾ ਸ਼ਰਮਾ, ਮੇਵਾ ਲਾਲ, ਐਡਵੋਕੇਟ ਗਗਨਦੀਪ ਸਿੰਘ, ਜਗਪਾਲ ਸਿੰਘ ਜੱਗਾ (ਰੂਰਲ ਪ੍ਰਧਾਨ), ਮੁਨਵਰ ਖਾਨ (ਕੌਂਸਲਰ), ਸ਼ਕੀਲ (ਮਾਈਨੋਰਟੀ ਵਿੰਗ ਵਾਇਸ ਪ੍ਰੈਜ਼ੀਡੈਂਟ), ਹੈਪੀ , ਗੁਰਪ੍ਰੀਤ ਬਾਘੇਰੀ, ਕੁਲਦੀਪ ਕੁਮਾਰ , ਪੀ.ਪੀ. ਘਈ , ਮਹਿਲਾ ਵਿੰਗ ਦੀ ਪ੍ਰਧਾਨ ਸੁਖਰਾਜ ਕੌਰ ਸੰਧੂ, ਗੁਰਦੇਵ ਯਾਦਵ, ਯੋਗੇਸ਼ ਢੀਂਗਰਾ , ਵਿਜੈ ਕੁਮਾਰ, ਅਭਿਮਾਨ ਯਾਦਵ, ਗੀਤਾ ਦੇਵੀ, ਨੀਲਮ, ਸੱਨੀ ਬੈਰਵਾ, ਖੁਰਚਾ, ਅਜੀਤ, ਗ੍ਰਾਮੀਣ ਵਿੰਗ ਪ੍ਰਧਾਨ ਜੱਗਾ, ਜੇ.ਡੀ. ਘਈ, ਵਿਕਰਾਂਤ ਏ ਤੰਵਰ (ਸਟੇਟ ਮੀਡੀਆ ਇੰਚਾਰਜ) ਅਤੇ ਸੈਂਕੜਿਆਂ ਕਾਰਕੁਨਾਂ ਨੇ ਹਿੱਸਾ ਲਿਆ ਅਤੇ ਭਾਜਪਾ ਦੇ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ | ਇਸ ਮੌਕੇ ਪ੍ਰਦਰਸ਼ਨ ਦੌਰਾਨ ਨੇਤਾਵਾਂ ਨੇ ਕਿਹਾ ਕਿ ਪਿਛਲੇ ਕੱੁਝ ਸਮੇਂ ਵਿਚ ਬਿਜਲੀ ਦੇ ਰੇਟਾਂ ਵਿਚ ਲਗਾਤਾਰ ਵਾਧਾ ਕੀਤਾ ਗਿਆ ਹੈ | 2024–25 ਵਿਚ ਟੈਰਿਫ ਵਧਾਇਆ ਗਿਆ, 2025 ਵਿਚ ਫਿਰ ਵਾਧਾ ਕੀਤਾ ਗਿਆ ਅਤੇ ਹੁਣ 1 ਅਪ੍ਰੈਲ 2026 ਤੋਂ ਦੁਬਾਰਾ ਨਵੇਂ ਰੇਟ ਲਾਗੂ ਕਰ ਦਿੱਤੇ ਗਏ ਹਨ | ਪਹਿਲਾਂ ਜਿੱਥੇ 0–150 ਯੂਨਿਟ ਤੱਕ ਸਸਤਾ ਸਲੈਬ ਮਿਲਦਾ ਸੀ, ਹੁਣ ਉਸਨੂੰ ਘਟਾ ਕੇ 0–100 ਯੂਨਿਟ ਕਰ ਦਿੱਤਾ ਗਿਆ ਹੈ, ਜਿਸ ਨਾਲ ਆਮ ਖਪਤਕਾਰ ਸਿੱਧਾ ਮਹਿੰਗੇ ਸਲੈਬ ਵਿਚ ਪਹੁੰਚ ਰਿਹਾ ਹੈ | ਇਸ ਤੋਂ ਇਲਾਵਾ ਪੀਕ ਆਵਰਜ਼ (ਟੀ.ਓ.ਡੀ) ਦੇ ਨਾਮ 'ਤੇ ਲਗਭਗ 20% ਤੱਕ ਵਾਧੂ ਸਰਚਾਰਜ ਲਗਾ ਕੇ ਲੋਕਾਂ ਦੀ ਜੇਬ 'ਤੇ ਸਿੱਧਾ ਹਮਲਾ ਕੀਤਾ ਜਾ ਰਿਹਾ ਹੈ | ਨੇਤਾਵਾਂ ਨੇ ਦੋਸ਼ ਲਗਾਇਆ ਕਿ ਮਾਰਚ ਮਹੀਨੇ ਵਿਚ ਹਜ਼ਾਰਾਂ ਖਪਤਕਾਰਾਂ ਨੂੰ ਕੇਵਲ 15–20 ਦਿਨਾਂ ਦੇ ਅੰਦਰ ਦੋ-ਦੋ ਵਾਰ ਬਿਜਲੀ ਦੇ ਬਿੱਲ ਭੇਜੇ ਗਏ, ਜੋ ਸਿੱਧਾ ਡਬਲ ਬਿਲਿੰਗ ਘੋਟਾਲਾ ਹੈ |
ਇਸ ਮੌਕੇ 'ਤੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਵਿਜੈਪਾਲ ਸਿੰਘ ਨੇ ਕਿਹਾ, Tਭਾਜਪਾ ਨੇ ਚੰਡੀਗੜ੍ਹ ਦੀ ਜਨਤਾ ਨੂੰ ਇਕ ਨਿੱਜੀ ਕੰਪਨੀ ਦਾ ਏ.ਟੀ.ਐਮ ਬਣਾ ਦਿੱਤਾ ਹੈ | ਅੰਤ ਵਿਚ ਸਟੇਟ ਮੀਡੀਆ ਇੰਚਾਰਜ ਵਿਕਰਾਂਤ ਏ ਤੰਵਰ ਨੇ ਕਿਹਾ 'ਭਾਜਪਾ ਦੀ ਕਥਨੀ ਅਤੇ ਕਰਨੀ ਦਾ ਫਰਕ ਅੱਜ ਸਪੱਸ਼ਟ ਹੈ | ਇਕ ਪਾਸੇ ਪੰਜਾਬ ਵਿਚ ਲੋਕਾਂ ਨੂੰ ਮੁਫ਼ਤ ਅਤੇ ਸਸਤੀ ਬਿਜਲੀ ਦਿੱਤੀ ਜਾ ਰਹੀ ਹੈ, ਜਦਕਿ ਚੰਡੀਗੜ੍ਹ ਵਿਚ ਸੀ.ਪੀ.ਡੀ.ਐਲ ਰਾਹੀਂ ਲੋਕਾਂ ਅਤੇ ਕਰਮਚਾਰੀਆਂ ਦੋਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਪੰਜਾਬ, ਹਰਿਆਣਾ 'ਚ ਗੜੇ ਤੇ ਮੀਂਹ ਪੈਣ ਸੰਬੰਧੀ ਔਰੇਂਜ ਚਿਤਾਵਨੀ ਜਾਰੀ ਅਗਲੀ ਖ਼ਬਰ ਪਾਣੀ ਦੀ ਕਿੱਲਤ ਨੂੰ ਲੈ ਕੇ ਲੋਕਾਂ ਵਲੋਂ ਸੜਕ ਜਾਮ ਵਸਨੀਕਾਂ ਵੱਲ ਕੰਪਨੀ ਦਾ 33 ਲੱਖ ਰੁ. ਬਕਾਇਆ ਖੜ੍ਹਾ: ਪ੍ਰਾਜੈਕਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।