18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪਾਣੀ ਦੀ ਕਿੱਲਤ ਨੂੰ ਲੈ ਕੇ ਲੋਕਾਂ ਵਲੋਂ ਸੜਕ ਜਾਮ ਵਸਨੀਕਾਂ ਵੱਲ ਕੰਪਨੀ ਦਾ 33 ਲੱਖ ਰੁ. ਬਕਾਇਆ ਖੜ੍ਹਾ: ਪ੍ਰਾਜੈਕਟ ਮੈਨੇਜਰ <br/>

ਅਜੀਤ ਡੈਸਕ 02-04-2026
ਖਰੜ, 1 ਅਪ੍ਰੈਲ (ਜੰਡਪੁਰੀ)-ਓਮੈਗਾ ਸਿਟੀ ਦੇ ਪ੍ਰਬੰਧਕਾਂ ਵਲੋਂ ਬਿਜਲੀ ਦਾ ਬਿੱਲ ਨਾ ਭਰੇ ਜਾਣ ਕਰਕੇ ਕਾਲੋਨੀ ਦੇ ਵਸਨੀਕਾਂ ਨੂੰ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਚਲਦਿਆਂ ਕਾਲੋਨੀ ਵਾਸੀਆਂ ਵਲੋਂ ਖਰੜ-ਮੋਰਿੰਡਾ ਨੈਸ਼ਨਲ ਹਾਈਵੇਅ ਦੇ ਨਾਲ ਸਲਿੱਪ ਰੋਡ 'ਤੇ ਜਾਮ ਲਗਾ ਕੇ ਓਮੈਗਾ ਸਿਟੀ ਦੇ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਲੋਕਾਂ ਵਲੋਂ ਸੜਕ ਜਾਮ ਕੀਤੇ ਜਾਣ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ | ਇਸ ਜਾਮ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਇਸ ਮੌਕੇ ਓਮੈਗਾ ਸਿਟੀ ਦੇ ਵਸਨੀਕ ਗੁਰੂ ਬੰਸਲ ਤੇ ਪਿ੍ਅੰਕਾ ਸਮੇਤ ਹੋਰਨਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਾਲੋਨੀ ਪ੍ਰਬੰਧਕਾਂ ਨੂੰ 17 ਤੋਂ 18 ਹਜ਼ਾਰ ਰੁ. ਫ਼ੰਡ ਮੁਹੱਈਆ ਕਰਵਾਏ ਜਾ ਰਹੇ ਹਨ, ਪਰ ਪ੍ਰਬੰਧਕਾਂ ਵਲੋਂ ਬਿਜਲੀ ਦਾ ਬਿੱਲ ਨਾ ਭਰੇ ਜਾਣ ਕਾਰਨ ਜਿਥੇ ਉਨ੍ਹਾਂ ਨੂੰ ਦੋ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਕਾਲੋਨੀ 'ਚ ਲਿਫਟਾਂ ਵੀ ਨਹੀਂ ਚੱਲ ਰਹੀਆਂ | ਉਨ੍ਹਾਂ ਕਿਹਾ ਕਿ ਵਸਨੀਕਾਂ ਵਲੋਂ-ਵੱਖਰੇ ਤੌਰ 'ਤੇ ਰੈਜ਼ੀਡੈਂਟ ਵੈੱਲਫ਼ੇਅਰ ਐਸੋਸੀਏਸ਼ਨ ਬਣਾਉਣ ਲਈ ਮਾਣਯੋਗ ਹਾਈਕੋਰਟ ਵਿਚ ਕੇਸ ਦਾਇਰ ਕੀਤਾ ਗਿਆ ਹੈ ਅਤੇ ਸੰਬੰਧਿਤ ਪ੍ਰਬੰਧਕਾਂ ਨੂੰ ਵੀ ਐਸੋਸੀਏਸ਼ਨ ਬਣਾਉਣ ਲਈ ਲਿਖਤੀ ਰੂਪ ਵਿਚ ਨੋਟਿਸ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਕੇਸ ਨੂੰ ਲੈ ਕੇ ਹੀ ਕਾਲੋਨੀ ਪ੍ਰਬੰਧਕਾਂ 'ਤੇ ਪ੍ਰੈਸ਼ਰ ਬਣਾ ਰਹੇ ਹਨ ਅਤੇ ਇਸ ਦੇ ਸਿੱਟੇ ਵਜੋਂ ਹੀ ਉਨ੍ਹਾਂ ਨੂੰ ਪਾਣੀ ਦੀ ਘਾਟ ਨਾਲ ਦੋ ਹੱਥ ਕਰਨੇ ਪੈ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਕਾਲੋਨੀ ਪ੍ਰਬੰਧਕਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ | ਦੂਜੇ ਪਾਸੇ ਓਮੈਗਾ ਸਿਟੀ ਦੇ ਪ੍ਰਾਜੈਕਟ ਮੈਨੇਜਰ ਅੰਕੁਸ਼ ਕਨੌਰ ਨੇ ਦੱਸਿਆ ਕਿ ਓਮੈਗਾ ਸਿਟੀ ਦੇ ਕੁਝ ਵਸਨੀਕਾਂ ਵਲੋਂ ਬਣਦੇ ਫ਼ੰਡ ਨਹੀਂ ਦਿੱਤੇ ਜਾ ਰਹੇ, ਜਿਸ ਕਾਰਨ ਵਸਨੀਕਾਂ ਵੱਲ ਕੰਪਨੀ ਦਾ 33 ਲੱਖ ਰੁ. ਬਕਾਇਆ ਖੜ੍ਹਾ ਹੈ ਅਤੇ ਇਸੇ ਕਰਕੇ ਬਿਜਲੀ ਦਾ ਬਿੱਲ ਅਦਾ ਨਹੀਂ ਕੀਤਾ ਜਾ ਸਕਿਆ ਅਤੇ ਬਿਜਲੀ ਬੋਰਡ ਵਲੋਂ ਕਾਲੋਨੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ 'ਚ ਓਮੈਗਾ ਸਿਟੀ ਦੇ ਪ੍ਰਬੰਧਕਾਂ ਦਾ ਕੋਈ ਕਸੂਰ ਨਹੀਂ ਹੈ | ਇਸ ਮਾਮਲੇ ਸੰਬੰਧੀ ਸੰਪਰਕ ਕਰਨ 'ਤੇ ਬਿਜਲੀ ਬੋਰਡ ਦੇ ਕਮਰਸ਼ੀਅਲ ਐਸ. ਡੀ. ਓ. ਜਸਨੂਰ ਸਿੰਘ ਨੇ ਦੱਸਿਆ ਕਿ ਓਮੈਗਾ ਸਿਟੀ ਦੇ ਪ੍ਰਬੰਧਕਾਂ ਵਲੋਂ ਬਿਜਲੀ ਦਾ ਬਿੱਲ ਅਦਾ ਨਹੀਂ ਕੀਤਾ ਗਿਆ, ਜਿਸ ਕਰਕੇ ਕਾਲੋਨੀ ਦਾ ਕੁਨੈਕਸ਼ਨ ਕੱਟਿਆ ਗਿਆ ਹੈ | ਉਨ੍ਹਾਂ ਕਿਹਾ ਕਿ ਕਾਲੋਨੀ ਦੇ ਪ੍ਰਬੰਧਕਾਂ ਵਲੋਂ ਹੁਣ ਤੱਕ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਗਿਆ |

ਪਿਛਲੀ ਖ਼ਬਰ ਚੰਡੀਗੜ੍ਹ 'ਚ ਭਾਜਪਾ ਦੀ ਛਤਰੀ ਹੇਠਾਂ ਸੀ.ਪੀ.ਡੀ.ਐਲ ਦੀ ਖੁੱਲ੍ਹੀ ਲੁੱਟ • ਵਾਰ-ਵਾਰ ਵਧੇ ਰੇਟ ਤੇ ਪਾਵਰ ਕੱਟ • 'ਆਪ' ਨ... ਅਗਲੀ ਖ਼ਬਰ ਔਰਤ ਦੇ ਮੂੰਹ ਦਾ ਪੀ.ਜੀ.ਆਈ ਦੇ ਡਾਕਟਰਾਂ ਨੇ ਡਿਜੀਟਲੀ ਤਕਨੀਕ ਰਾਹੀ ਕੀਤਾ ਸਫ਼ਲ ਓਪਰੇਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।