03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਇੰਸਪੈਕਟਰ ਮਨਫੂਲ ਸਿੰਘ 'ਬੈਸਟ ਟ੍ਰੈਫ਼ਿਕ ਇੰਚਾਰਜ' ਐਵਾਰਡ ਨਾਲ ਸਨਮਾਨਿਤ <br/>

ਅਜੀਤ ਡੈਸਕ 27-03-2026
ਜ਼ੀਰਕਪੁਰ, 26 ਮਾਰਚ (ਮਨਿੰਦਰ ਸਿੰਘ)-ਬੀਤੇ ਦਿਨੀਂ ਟ੍ਰੈਫ਼ਿਕ ਇੰਚਾਰਜ ਜ਼ੀਰਕਪੁਰ ਇੰਸਪੈਕਟਰ ਮਨਫੂਲ ਸਿੰਘ ਨੂੰ ਸ਼ਹਿਰ ਵਿਚ ਟ੍ਰੈਫ਼ਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਪਾਏ ਗਏ ਯੋਗਦਾਨ ਬਦਲੇ ਰੋਪੜ ਰੇਂਜ ਦੇ ਡੀ. ਆਈ. ਜੀ. ਨਾਨਕ ਸਿੰਘ ਵਲੋਂ ਬੈਸਟ ਟ੍ਰੈਫ਼ਿਕ ਇੰਚਾਰਜ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇੰਸਪੈਕਟਰ ਮਨਫੂਲ ਸਿੰਘ ਨੇ ਜ਼ੀਰਕਪੁਰ ਦੀ ਟ੍ਰੈਫ਼ਿਕ ਵਿਵਸਥਾ ਨੂੰ ਸੁਧਾਰਨ ਵਿਚ ਅਹਿਮ ਯੋਗਦਾਨ ਪਾਇਆ ਹੈ | ਉਨ੍ਹਾਂ ਵਲੋਂ ਸੜਕਾਂ 'ਤੇ ਲੱਗਦੇ ਭਾਰੀ ਜਾਮ ਦੀ ਸਮੱਸਿਆ ਨੂੰ ਕਾਬੂ ਕਰਨ, ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਨਕੇਲ ਕਸਣ ਅਤੇ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਸਮੇਤ ਹੋਰ ਕਈ ਪ੍ਰਭਾਵੀ ਕਦਮ ਚੁੱਕੇ ਗਏ ਹਨ | ਉਨ੍ਹਾਂ ਦੀ ਅਗਵਾਈ ਹੇਠ ਜਿੱਥੇ ਟ੍ਰੈਫ਼ਿਕ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋਈ ਹੈ, ਉੱਥੇ ਹੀ ਸੜਕ ਸੁਰੱਖਿਆ ਨੂੰ ਵੀ ਬਲ ਮਿਲਿਆ ਹੈ | ਇੰਸਪੈਕਟਰ ਮਨਫੂਲ ਸਿੰਘ ਨੇ ਐਵਾਰਡ ਲੈਣ ਤੋਂ ਬਾਅਦ ਡੀ. ਆਈ. ਜੀ. ਨਾਨਕ ਸਿੰਘ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਅਤੇ ਆਪਣੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ |

ਪਿਛਲੀ ਖ਼ਬਰ ਏ. ਸੀ. ਬੀ. ਵਲੋਂ ਕੋਟਕ ਮਹਿੰਦਰਾ ਬੈਂਕ ਦਾ ਰਿਲੇਸ਼ਨਸ਼ਿਪ ਮੈਨੇਜਰ ਅਦਾਲਤ 'ਚ ਪੇਸ਼ <br/> ਅਗਲੀ ਖ਼ਬਰ ਟਾਇਲਾਂ ਦੀ ਭਰੀ ਟਰਾਲੀ ਪਲਟਣ ਕਾਰਨ 3 ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।