03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਮਾਈਨਿੰਗ ਵਾਲੇ ਟਿੱਪਰਾਂ ਵਿਰੁੱਧ ਪੰਚਾਇਤਾਂ ਨੇ ਲਿਆ ਵੱਡਾ ਫ਼ੈਸਲਾ ਸੜਕਾਂ ਟੁੱਟਣ ਦੇ ਰੋਸ ਵਜੋਂ ਟਿੱਪਰ ਰੋਕਣ ਦਾ ਕੀਤਾ ਐਲਾਨ <br/>

ਅਜੀਤ ਡੈਸਕ 27-03-2026
ਡੇਰਾਬੱਸੀ, 26 ਮਾਰਚ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੀ ਪੰਜ ਗ੍ਰਾਮੀ ਦੇ ਪਿੰਡਾਂ ਸਮੇਤ ਇਲਾਕੇ ਦੇ ਪਿੰਡਾਂ 'ਚੋਂ ਲੰਘਣ ਵਾਲੇ ਮਾਈਨਿੰਗ ਦੇ ਕੰਮ 'ਚ ਲੱਗੇ ਟਿੱਪਰਾਂ ਕਾਰਨ ਟੁੱਟ ਰਹੀਆਂ ਸੜਕਾਂ ਅਤੇ ਆਮ ਲੋਕਾਂ ਦੇ ਹੋ ਰਹੇ ਨੁਕਸਾਨ ਨੂੰ ਦੇਖਦਿਆਂ ਹੁਣ ਅੱਧੀ ਦਰਜਨ ਪਿੰਡਾਂ ਦੀਆਂ ਪੰਚਾਇਤਾਂ ਨੇ ਮਿਲ ਕੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ | ਇਸ ਦੌਰਾਨ ਪਿੰਡ ਬਰਾਲਾ, ਕੁਰਾਲੀ, ਖਾਨਪੁਰ ਖੱਦਰ ਅਤੇ ਰਾਜੋਮਾਜਰਾ ਦੀਆਂ ਗ੍ਰਾਮ ਪੰਚਾਇਤਾਂ ਨੇ ਸਾਂਝੇ ਤੌਰ 'ਤੇ ਇਹ ਫ਼ੈਸਲਾ ਲਿਆ ਹੈ ਕਿ ਉਹ ਹੁਣ ਆਪਣੇ ਪਿੰਡਾਂ ਦੀਆਂ ਸੜਕਾਂ ਰਾਹੀਂ ਮਿੱਟੀ ਅਤੇ ਰੇਤ ਦੇ ਭਰੇ ਟਿੱਪਰਾਂ ਨੂੰ ਨਹੀਂ ਲੰਘਣ ਦੇਣਗੇ | ਪੰਚਾਇਤ ਮੈਂਬਰਾਂ ਅਤੇ ਪਿੰਡਾਂ ਦੇ ਮੁਹਤਬਰਾਂ ਨੇ ਦੱਸਿਆ ਕਿ ਪਿੰਡ ਖਾਨਪੁਰ ਖੱਦਰ, ਰਾਜੋਮਾਜਰਾ ਅਤੇ ਬਨੰੂੜ ਨੂੰ ਜੋੜਨ ਵਾਲੀਆਂ ਸੜਕਾਂ ਮਾਈਨਿੰਗ ਦੇ ਓਵਰਲੋਡ ਟਿੱਪਰਾਂ ਕਾਰਨ ਬੁਰੀ ਤਰ੍ਹਾਂ ਨੁਕਸਾਨੀਆਂ ਜਾ ਚੁੱਕੀਆਂ ਹਨ, ਜਿਸ ਕਾਰਨ ਲੋਕਾਂ ਦਾ ਸੜਕਾਂ ਤੋਂ ਲੰਘਣਾ ਮੁਹਾਲ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਸੜਕਾਂ ਦੀ ਖਸਤਾ ਹਾਲਤ ਕਾਰਨ ਸਕੂਲ ਜਾਣ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਭਾਰੀ ਵਾਹਨਾਂ ਕਾਰਨ ਹਰ ਵੇਲੇ ਵੱਡੇ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਇਸ ਤੋਂ ਇਲਾਵਾ ਅਮਲਾਲਾ ਨੇੜੇ ਕਾਰ ਸੇਵਾ ਤਹਿਤ ਬਣਾਏ ਗਹੇ ਪੁਲ ਲਈ ਵੀ ਖ਼ਤਰਾ ਪੈਦਾ ਹੋ ਗਿਆ ਹੈ | ਭਾਰੀ ਅਤੇ ਓਵਰਲੋਡ ਟਿੱਪਰਾਂ ਦੇ ਕਾਰਨ ਇਹ ਪੁਲ ਵੀ ਟੁੱਟਣਾ ਸ਼ੁਰੂ ਹੋ ਗਿਆ ਹੈ | ਇਸ ਮੌਕੇ ਸਰਬਸੰਮਤੀ ਨਾਲ ਇਹ ਵੀ ਫ਼ੈਸਲਾ ਲਿਆ ਗਿਆ ਕਿ ਜੇਕਰ ਇਹ ਟਿੱਪਰ ਬੰਦ ਨਾ ਕੀਤੇ ਗਏ ਤਾਂ ਪਿੰਡ ਵਾਸੀ ਖ਼ੁਦ ਇਨ੍ਹਾਂ ਨੂੰ ਰੋਕਣਗੇ | ਪੰਚਾਇਤਾਂ ਨੇ ਸਪੱਸ਼ਟ ਕੀਤਾ ਕਿ ਸੜਕਾਂ ਨੂੰ ਬਚਾਉਣ ਅਤੇ ਲੋਕਾਂ ਦੀ ਸੁਰੱਖਿਆ ਲਈ ਟਿੱਪਰਾਂ ਦੀ ਆਵਾਜਾਈ ਤੁਰੰਤ ਬੰਦ ਕੀਤੀ ਜਾਣੀ ਚਾਹੀਦੀ ਹੈ | ਇਸ ਮੌਕੇ ਸਰਪੰਚ ਬਲਜੀਤ ਸਿੰਘ (ਬਰਾਲਾ), ਸਰਪੰਚ ਰਾਜੋਮਾਜਰਾ, ਸਰਪੰਚ ਕੁਰਾਲੀ, ਸਰਪੰਚ ਰਣਧੀਰ ਸਿੰਘ (ਖਾਨਪੁਰ ਖੱਦਰ), ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਅਤੇ ਗ੍ਰਾਮ ਵੈੱਲਫੇਅਰ ਕੁਰਾਲੀ ਦੇ ਮੈਂਬਰ ਮੌਜੂਦ ਸਨ | ਇਸ ਦੇ ਨਾਲ ਹੀ ਐਸ. ਜੀ. ਪੀ. ਸੀ. ਦੇ ਅੰਤਿ੍ੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਨੇ ਵੀ ਗ੍ਰਾਮ ਪੰਚਾਇਤਾਂ ਦੇ ਇਸ ਫ਼ੈਸਲੇ ਦਾ ਸਮਰਥਨ ਕਰਦਿਆਂ ਪ੍ਰਸ਼ਾਸਨ ਨੂੰ ਜਲਦ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ |

ਪਿਛਲੀ ਖ਼ਬਰ ਜਟਵਾਹੜ੍ਹ ਵਿਖੇ ਸ੍ਰੀ ਰਾਮ ਨੌਮੀ ਦਾ ਤਿਉਹਾਰ ਮਨਾਉਣ ਲਈ ਸਮਾਗਮ ਅਗਲੀ ਖ਼ਬਰ ਦੁਕਾਨ 'ਚ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਹੋਇਆ ਸੁਆਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।