03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਦੁਕਾਨ 'ਚ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਹੋਇਆ ਸੁਆਹ <br/>

ਅਜੀਤ ਡੈਸਕ 27-03-2026
ਪੰਚਕੂਲਾ, 26 ਮਾਰਚ (ਕਪਿਲ)-ਸਥਾਨਕ ਸੈਕਟਰ-20 ਵਿਖੇ ਅਚਾਨਕ ਇਕ ਫਾਸਟ ਫੂਡ ਵਾਲੀ ਦੁਕਾਨ 'ਚ ਭਿਆਨਕ ਅੱਗ ਲੱਗ ਗਈ | ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਪੂਰੀ ਦੁਕਾਨ ਇਸ ਦੀ ਲਪੇਟ 'ਚ ਆ ਗਈ | ਇਸ ਘਟਨਾ ਦੌਰਾਨ ਦੁਕਾਨ ਅੰਦਰ ਧਮਾਕੇ ਵੀ ਸੁਣਾਈ ਦਿੱਤੇ ਗਏ | ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਤੁਰੰਤ ਫਾਇਰ ਬਿ੍ਗੇਡ ਨੂੰ ਘਟਨਾ ਬਾਰੇ ਸੂਚਿਤ ਕੀਤਾ, ਜਿਸ ਉਪਰੰਤ ਫਾਇਰ ਬਿ੍ਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ, ਪਰ ਉਦੋਂ ਤੱਕ ਦੁਕਾਨ ਦੇ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ | ਇਸ ਮਾਮਲੇ ਬਾਰੇ ਸੈਕਟਰ-20 ਥਾਣੇ ਦੇ ਇੰਚਾਰਜ ਸੋਮਬੀਰ ਢਾਕਾ ਨੇ ਦੱਸਿਆ ਕਿ ਦੁਕਾਨ 'ਚ ਅੱਗ ਲੱਗਣ ਦੀ ਸੂਚਨਾ ਡਾਇਲ 112 ਨੂੰ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਫਾਇਰ ਬਿ੍ਗੇਡ ਨੂੰ ਬੁਲਾਇਆ | ਉਨ੍ਹਾਂ ਦੱਸਿਆ ਕਿ ਅੱਗ ਕਾਰਨ ਦੁਕਾਨ ਦਾ ਫ਼ਰਨੀਚਰ ਬੁਰੀ ਤਰ੍ਹਾਂ ਸੜ ਗਿਆ ਅਤੇ ਗਰਾਊਾਡ ਫਲੋਰ 'ਤੇ ਪਿਆ ਸਾਮਾਨ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਅੱਗ ਲੱਗਣ ਦਾ ਕਾਰਨ ਸ਼ਾਰਟ-ਸਰਕਟ ਦੱਸਿਆ ਜਾ ਰਿਹਾ

ਪਿਛਲੀ ਖ਼ਬਰ ਮਾਈਨਿੰਗ ਵਾਲੇ ਟਿੱਪਰਾਂ ਵਿਰੁੱਧ ਪੰਚਾਇਤਾਂ ਨੇ ਲਿਆ ਵੱਡਾ ਫ਼ੈਸਲਾ ਸੜਕਾਂ ਟੁੱਟਣ ਦੇ ਰੋਸ ਵਜੋਂ ਟਿੱਪਰ ਰੋਕਣ ਦਾ ਕੀਤਾ... ਅਗਲੀ ਖ਼ਬਰ ਜਗਦੀ ਜੋਤ ਕਾਰਨ ਮੌਲੀ ਜਾਗਰਾਂ ਵਿਖੇ ਘਰ ਨੂੰ ਲੱਗੀ ਭਿਆਨਕ ਅੱਗ, ਪਰਿਵਾਰ ਵਾਲ-ਵਾਲ ਬਚਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।