03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਜਗਦੀ ਜੋਤ ਕਾਰਨ ਮੌਲੀ ਜਾਗਰਾਂ ਵਿਖੇ ਘਰ ਨੂੰ ਲੱਗੀ ਭਿਆਨਕ ਅੱਗ, ਪਰਿਵਾਰ ਵਾਲ-ਵਾਲ ਬਚਿਆ <br/>

ਅਜੀਤ ਡੈਸਕ 27-03-2026
ਚੰਡੀਗੜ੍ਹ, 26 ਮਾਰਚ (ਕਪਿਲ ਵਧਵਾ)— ਮੌਲੀ ਜਾਗਰਾਂ ਦੇ ਵਿਕਾਸ ਨਗਰ ਇਲਾਕੇ ਵਿਚ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਕਰੀਬ 12:30 ਵਜੇ 2146 ਨੰਬਰ ਘਰ ਦੀ ਪਹਿਲੀ ਮੰਜ਼ਿਲ 'ਤੇ ਅਚਾਨਕ ਅੱਗ ਲੱਗ ਗਈ | ਕੁੱਝ ਹੀ ਸਮੇਂ ਵਿਚ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਲਪਟਾਂ ਘਰ ਤੋਂ ਬਾਹਰ ਤੱਕ ਦਿਖਾਈ ਦੇਣ ਲੱਗ ਪਈਆਂ | ਘਰ ਦੇ ਮਾਲਕ ਅਨੁਸਾਰ ਉਹ ਪਰਿਵਾਰ ਸਮੇਤ ਸੁੱਤੇ ਹੋਏ ਸਨ ਕਿ ਅਚਾਨਕ ਅੱਗ ਲੱਗਣ ਦਾ ਅਹਿਸਾਸ ਹੋਣ 'ਤੇ ਉਹ ਤੁਰੰਤ ਘਰੋਂ ਬਾਹਰ ਨਿਕਲ ਗਏ | ਇਸ ਮੌਕੇ ਚਸ਼ਮਦੀਦਾਂ ਵਲੋਂ ਬਲਦੀ ਅੱਗ ਦੀ ਵੀਡੀਓ ਬਣਾਈ ਗਈ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ | ਸੂਚਨਾ ਮਿਲਣ 'ਤੇ ਫਾਇਰ ਬਿ੍ਗੇਡ ਅਤੇ ਥਾਣਾ ਮੌਲੀ ਜਾਗਰਾਂ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ | ਕਰੀਬ ਇਕ ਘੰਟੇ ਦੀ ਮੁਸ਼ਕਤ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ | ਇਸ ਹਾਦਸੇ ਵਿਚ ਘਰ ਦੇ ਅੰਦਰ ਪਿਆ ਸਮਾਨ ਸੜ ਕੇ ਸਵਾਹ ਹੋ ਗਿਆ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਪਹਿਲਾਂ ਗੈਸ ਸਿਲੰਡਰ ਫੱਟਣ ਦੀਆਂ ਅਫ਼ਵਾਹਾਂ ਚੱਲ ਰਹੀਆਂ ਸਨ, ਪਰ ਜਾਂਚ ਦੌਰਾਨ ਇਹ ਗੱਲ ਗ਼ਲਤ ਸਾਬਤ ਹੋਈ | ਥਾਣਾ ਮੁਖੀ ਇੰਸਪੈਕਟਰ ਹਰੀ ਓਮ ਨੇ ਦੱਸਿਆ ਕਿ ਘਰ ਵਿਚ ਜਗਦੀ ਜੋਤ ਤੋਂ ਅੱਗ ਲੱਗੀ, ਜੋ ਜਲਨਸ਼ੀਲ ਸਮਾਨ ਤੱਕ ਫੈਲ ਗਈ | ਉਨ੍ਹਾਂ ਸਪਸ਼ਟ ਕੀਤਾ ਕਿ ਘਟਨਾ ਦੌਰਾਨ ਕਿਸੇ ਵੀ ਕਿਸਮ ਦਾ ਧਮਾਕਾ ਨਹੀਂ ਹੋਇਆ |

ਪਿਛਲੀ ਖ਼ਬਰ ਦੁਕਾਨ 'ਚ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਹੋਇਆ ਸੁਆਹ <br/> ਅਗਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਦਾ 65ਵਾਂ ਦਿਨ: ਪੁਲਿਸ ਵਲੋਂ 551 ਥਾਵਾਂ 'ਤੇ ਛਾਪੇਮਾਰੀ, 201 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।