03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸੁਖਨਾ ਝੀਲ 'ਤੇ ਏਅਰ ਸ਼ੋਅ ਲਈ ਤਿਆਰ ਚੰਡੀਗੜ੍ਹ ਪ੍ਰਸ਼ਾਸਨ– ਡੀ.ਸੀ ਨਿਸ਼ਾਂਤ ਕੁਮਾਰ ਯਾਦਵ ਸਿਰਫ਼ ਟਿਕਟ ਹੋਲਡਰਾਂ ਨੂੰ ਹੀ ਮਿਲੇਗਾ ਦਾਖ਼ਲਾ, ਨਿੱਜੀ ਵਾਹਨਾਂ 'ਤੇ ਰਹੇਗੀ ਪਾਬੰਦੀ <br/>

ਅਜੀਤ ਡੈਸਕ 27-03-2026
ਚੰਡੀਗੜ੍ਹ, 26 ਮਾਰਚ (ਸੰਦੀਪ ਕੁਮਾਰ ਮਾਹਨਾ)- ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਹੋਣ ਵਾਲੇ ਦੋ ਦਿਨਾਂ (27 ਅਤੇ 28 ਮਾਰਚ) ਏਅਰ ਸ਼ੋਅ ਲਈ ਯੂ.ਟੀ ਪ੍ਰਸ਼ਾਸਨ ਵਲੋਂ ਵੱਡੇ ਪੱਧਰ 'ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਵਿਚ ਸ਼ੋਅ ਦੌਰਾਨ ਪਹਿਲੇ ਦਿਨ ਯੂ.ਟੀ ਪ੍ਰਸ਼ਾਸਨ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਜਦਕਿ 28 ਮਾਰਚ ਨੂੰ ਪੰਜਾਬ ਦੇ ਰਾਜਪਾਲ ਅਤੇ ਯੂ.ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਿਰ ਕਰਨਗੇ | ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਇਸ ਵਾਰ ਦਾ ਏਅਰ ਸ਼ੋਅ ਲੋਕਾਂ ਲਈ ਇੱਕ ਵੱਡਾ ਆਕਰਸ਼ਣ ਬਣੇਗਾ ਅਤੇ ਇਸ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਦਰਸ਼ਕ ਪਹੁੰਚਣ ਦੀ ਸੰਭਾਵਨਾ ਹੈ | ਜਿਸ ਨੂੰ ਧਿਆਨ 'ਚ ਰੱਖਦਿਆਂ ਸੁਖਨਾ ਝੀਲ ਖੇਤਰ ਨੂੰ ਦੋ ਦਿਨਾਂ ਲਈ ਆਮ ਜਨਤਾ ਲਈ ਅੱਜ ਤੋਂ 2 ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸ਼ੋਅ ਦੌਰਾਨ ਸਿਰਫ਼ ਟਿਕਟ ਹੋਲਡਰਾਂ ਨੂੰ ਹੀ ਦਾਖ਼ਲੇ ਦੀ ਆਗਿਆ ਹੋਵੇਗੀ | ਦਰਸ਼ਕਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸ਼ਹਿਰ ਨੂੰ 7 ਜ਼ੋਨਾਂ ਵਿਚ ਵੰਡਿਆ ਗਿਆ ਹੈ | ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ.ਟੀ.ਯੂ) ਵਲੋਂ ਕਰੀਬ 300 ਬੱਸਾਂ ਚਲਾਈਆਂ ਜਾਣਗੀਆਂ ਜੋ ਵੱਖ-ਵੱਖ ਜ਼ੋਨਾਂ ਤੋਂ ਲੋਕਾਂ ਨੂੰ ਸਮਾਗਮ ਵਾਲੀ ਜਗ੍ਹਾ ਤੱਕ ਲੈ ਕੇ ਜਾਣਗੀਆਂ | ਨਿੱਜੀ ਵਾਹਨਾਂ ਨੂੰ ਲਿਜਾਉਣ ਦੀ ਆਗਿਆ ਨਹੀਂ ਹੋਵੇਗੀ, ਜਿਸ ਨਾਲ ਟ੍ਰੈਫਿਕ ਦਬਾਅ ਨੂੰ ਘਟਾਇਆ ਜਾ ਸਕੇ | ਇਸ ਮੌਕੇ ਐਸ.ਐਸ.ਪੀ ਕੰਵਰਦੀਪ ਕੌਰ, ਜ਼ਿਲ੍ਹਾ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਰਾਜੀਵ ਤਿਵਾੜੀ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ |
6 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਲਿਆਉਣ ਤੋਂ ਕੀਤਾ ਜਾਵੇ ਗੁਰੇਜ਼ – ਡੀ.ਸੀ ਯਾਦਵ
ਡੀ.ਸੀ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਟਿਕਟ ਹੋਲਡਰਾਂ ਲਈ ਖ਼ਾਸ ਰਿਸਟ ਬੈਂਡ ਜਾਰੀ ਕੀਤੇ ਜਾਣਗੇ, ਜਿਨ੍ਹਾਂ 'ਤੇ ਉਨ੍ਹਾਂ ਦੇ ਬੈਠਣ ਵਾਲਾ ਜ਼ੋਨ ਦਰਸਾਇਆ ਜਾਵੇਗਾ | ਵਾਕ-ਇਨ ਟਿਕਟਾਂ ਲਈ 2 ਤੋਂ 3 ਕਾਊਾਟਰ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਥਾਂ 'ਤੇ ਹੀ ਟਿਕਟ ਪ੍ਰਾਪਤ ਕਰਨ ਵਿਚ ਸਹੂਲਤ ਮਿਲ ਸਕੇ | ਉਨ੍ਹਾਂ ਜਨਤਾ ਨੂੰ ਇਹ ਵੀ ਅਪੀਲ ਕੀਤੀ ਕਿ ਉਹ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਮਾਗਮ ਵਿਚ ਨਾ ਲਿਆਉਣ | ਇਸ ਤੋਂ ਇਲਾਵਾ ਸੁਰੱਖਿਆ ਅਤੇ ਸੁਵਿਧਾਵਾਂ ਦੇ ਮੱਦੇਨਜ਼ਰ, ਸਮਾਗਮ ਸਥਾਨ 'ਤੇ ਲਗਭਗ 10 ਹਜ਼ਾਰ ਦਰਸ਼ਕਾਂ ਲਈ ਬੈਠਣ ਦੀ ਵਿਵਸਥਾ ਕੀਤੀ ਗਈ ਹੈ | ਸਿਰਫ਼ ਪਾਰਦਰਸ਼ੀ ਪਾਣੀ ਦੀਆਂ ਬੋਤਲਾਂ ਹੀ ਅੰਦਰ ਲਿਜਾਣ ਦੀ ਆਗਿਆ ਹੋਵੇਗੀ | ਟਾਇਲਟ ਅਤੇ ਪੀਣ ਵਾਲੇ ਪਾਣੀ ਦੀ ਯੋਗ ਵਿਵਸਥਾ ਕੀਤੀ ਗਈ ਹੈ |
ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਐਨ.ਡੀ.ਆਰ.ਐਫ਼ ਦੀ ਟੀਮ ਵੀ ਰਹੇਗੀ ਤਾਇਨਾਤ
ਸੁਖਨਾ ਝੀਲ 'ਤੇ ਯੂ.ਟੀ ਪ੍ਰਸ਼ਾਸਨ ਵਲੋਂ ਕਰਵਾਏ ਜਾ ਰਹੇ ਸੂਰਯ ਕਿਰਨ ਏਅਰ ਸ਼ੋਅ ਦੌਰਾਨ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਐਨ.ਡੀ.ਆਰ.ਐਫ਼ ਦੀ ਟੀਮ, ਲਾਈਫ਼ ਜੈਕਟਸ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ | ਨਾਲ ਹੀ 600 ਸਕੂਲੀ ਵਿਦਿਆਰਥੀਆਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਉਹ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਣ | ਜਦਕਿ ਮੀਡੀਆ ਕਵਰੇਜ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਲਗਭਗ 150 ਮੀਡੀਆ ਕਰਮੀਆਂ ਲਈ 2 ਬੱਸਾਂ ਦੀ ਸਹੂਲਤ ਦਿੱਤੀ ਗਈ ਹੈ | ਨਾਲ ਹੀ, ਸਮਾਗਮ ਦੀ ਲਾਈਵ ਸਟ੍ਰੀਮਿੰਗ ਯੂਟਿਊਬ ਰਾਹੀਂ ਵੀ ਕੀਤੀ ਜਾਵੇਗੀ |
ਸੁਚਾਰੂ ਟ੍ਰੈਫ਼ਿਕ ਵਿਵਸਥਾ ਲਈ ਕੀਤੇ ਗਏ ਪੁਖ਼ਤਾ ਪ੍ਰਬੰਧ, ਰੂਟ ਕੀਤੇ ਡਾਇਵਰਟ
ਯੂ.ਟੀ. ਪ੍ਰਸ਼ਾਸਨ ਵਲੋਂ ਏਅਰ ਸ਼ੋਅ ਦੌਰਾਨ ਟ੍ਰੈਫ਼ਿਕ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਅਸਥਾਈ ਰੂਟ ਡਾਈਵਰਸ਼ਨ ਲਾਗੂ ਕੀਤੇ ਗਏ ਹਨ ਅਤੇ ਸੁਰੱਖਿਆ ਲਈ ਪੁਲਿਸ, ਅੱਗ ਬੁਝਾਊ ਵਿਭਾਗ ਅਤੇ ਹੋਰ ਸੁਰੱਖਿਆ ਕਰਮਚਾਰੀ ਮੌਕੇ 'ਤੇ ਤਾਇਨਾਤ ਰਹਿਣਗੇ | ਇਸ ਦੇ ਨਾਲ ਹੀ ਲੋਕਾਂ ਦੀ ਸਹੂਲਤ ਲਈ 'ਲੋਸਟ ਐਂਡ ਫਾਊਾਡ' ਸੈਂਟਰ ਵੀ ਬਣਾਇਆ ਜਾਵੇਗਾ | ਪ੍ਰਸ਼ਾਸਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਗਮ ਦੌਰਾਨ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਮੇਂ 'ਤੇ ਪਹੁੰਚ ਕੇ ਇਸ ਵਿਲੱਖਣ ਏਅਰ ਸ਼ੋਅ ਦਾ ਆਨੰਦ ਲੈਣ |

ਪਿਛਲੀ ਖ਼ਬਰ ਰਬੀ ਲਈ ਭੰਡਾਰਣ ਤਿਆਰੀਆਂ ਤੇਜ਼ 470 ਕਰੋੜ ਨਾਲ ਜੂਟ ਤੇ ਪਲਾਸਟਿਕ ਬੈਗਾਂ ਦੀ ਖਰੀਦ ਮਨਜ਼ੂਰ- ਮੁੱਖ ਮੰਤਰੀ ਨਾਇਬ ਸਿੰਘ... ਅਗਲੀ ਖ਼ਬਰ ਚੰਡੀਗੜ੍ਹ ਦੀ ਤਾਲਮੇਲ ਕਮੇਟੀ ਵਲੋਂ ਯੂ.ਟੀ ਸਕੱਤਰੇਤ ਦੀ ਘੇਰਾਬੰਦੀ ਲਈ ਆਰੰਭੀਆਂ ਤਿਆਰੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।