04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਘਰ 'ਚ ਦਾਖ਼ਲ ਹੋ ਕੇ ਔਰਤ ਨੂੰ ਚਾਕੂ ਨਾਲ ਜ਼ਖ਼ਮੀ ਕਰਨ ਵਾਲੇ ਕਾਬੂ <br/>

ਕਾਬੂ ਕੀਤਾ ਮੁਲਜ਼ਮ ਪੁਲਿਸ ਪਾਰਟੀ ਨਾਲ | ਤਸਵੀਰ : ਗੁਰਮੀਤ ਸਿੰਘ <br/> 27-03-2026
ਡੇਰਾਬੱਸੀ, 26 ਮਾਰਚ (ਗੁਰਮੀਤ ਸਿੰਘ)-ਘਰ ਵਿਚ ਦਾਖ਼ਲ ਹੋ ਔਰਤ 'ਤੇ ਚਾਕੂ ਨਾਲ ਹਮਲਾ ਕਰ ਜ਼ਖ਼ਮੀ ਕਰਨ ਵਾਲੇ ਹਮਲਾਵਰ ਨੂੰ ਪੁਲਿਸ ਨੇ 48 ਘੰਟਿਆਂ ਦੇ ਅੰਦਰ ਕਾਬੂ ਕਰ ਲਿਆ | ਉਕਤ ਘਟਨਾ ਉਪਰੰਤ ਹਮਲਾਵਰ ਦਾ ਭੱਜਦੇ ਹੋਏ ਮੋਬਾਈਲ ਡਿੱਗ ਗਿਆ ਸੀ, ਜਿਸ ਦੇ ਆਧਾਰ 'ਤੇ ਪੁਲਿਸ ਨੇ ਉਸਦੀ ਪੈੜ ਨਪਦੇ ਉਸਨੂੰ ਕਾਬੂ ਕਰ ਲਿਆ | ਜਾਣਕਾਰੀ ਮੁਤਾਬਕ ਬੀਤੇ ਦਿਨ ਇਕ ਅਣਪਛਾਤਾ ਵਿਅਕਤੀ ਜਿਸਦਾ ਚਿਹਰਾ ਹੈਲਮੇਟ ਵਿਚ ਢੱਕਿਆ ਹੋਇਆ ਸੀ, ਨੇ ਕਿੰਗਜ਼ ਵੈਲੀ ਸੁਸਾਇਟੀ ਗੁਲਾਬਗੜ੍ਹ ਰੋਡ ਡੇਰਾਬੱਸੀ ਵਿਖੇ ਇਕ ਘਰ 'ਚ ਦਾਖ਼ਲ ਹੋ ਔਰਤ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ | ਇਸ ਦੌਰਾਨ ਔਰਤ ਵਲੋਂ ਵਿਖਾਈ ਬਹਾਦਰੀ ਕਾਰਨ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੌਰਾਨ ਹਮਲਾਵਰ ਦਾ ਮੋਬਾਈਲ ਰਾਹ ਵਿਚ ਡਿੱਗ ਗਿਆ ਸੀ | ਜ਼ਖ਼ਮੀ ਹਾਲਤ ਵਿਚ ਔਰਤ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਅਤੇ ਸ਼ਿਕਾਇਤ ਮਿਲਣ ਮਗਰੋਂ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ | ਇਸ ਮਾਮਲੇ ਨੂੰ ਲੈ ਕੇ ਐਸ. ਪੀ. ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਅਤੇ ਡੇਰਾਬੱਸੀ ਥਾਣਾ ਮੁਖੀ ਇੰਸਪੈਕਟਰ ਸੁਮਿਤ ਮੋਰ ਨੇ ਟੀਮ ਨਾਲ ਜਾਂਚ ਕਰਦਿਆਂ ਘਟਨਾ ਦੇ 48 ਘੰਟਿਆਂ ਅੰਦਰ ਹੀ ਮੁਲਜ਼ਮ ਰਮੇਸ਼ ਕੁਮਾਰ ਨਿਵਾਸੀ ਬੁੱਢਣਪੁਰ ਸੈਕਟਰ 16 ਪੰਚਕੂਲਾ ਨੂੰ ਇਕ ਤੇਜ਼ਧਾਰ ਹਥਿਆਰ ਅਤੇ ਐਕਟੀਵਾ ਸਮੇਤ ਗਿ੍ਫ਼ਤਾਰ ਕਰ ਲਿਆ | ਪੁਲਿਸ ਮੁਤਾਬਕ ਗਿ੍ਫ਼ਤਾਰੀ ਸਮੇਂ ਮੁਲਜ਼ਮ ਨੇ ਇਕ ਕਮਰੇ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਡਿੱਗਣ ਕਾਰਨ ਉਸਦੇ ਸੱਜੇ ਹੱਥ ਅਤੇ ਪੈਰ ਵਿਚ ਸੱਟ ਲੱਗ ਗਈ |

ਪਿਛਲੀ ਖ਼ਬਰ ਏ. ਜੀ. ਟੀ. ਐਫ. ਦੀ ਕਾਰਵਾਈ ਨਾਲ ਗੈਂਗਸਟਰਾਂ 'ਤੇ ਪਈ ਨਕੇਲ 2022 ਤੋਂ ਹੁਣ ਤੱਕ 2868 ਅਪਰਾਧੀਆਂ ਨੂੰ ਜੇਲ੍ਹ ਭੇਜਿਆ... ਅਗਲੀ ਖ਼ਬਰ ਗੁਰਦੁਆਰਾ ਨਾਨਕਸਰ ਵੇਰਕਾ ਦਾ 2 ਰੋਜ਼ਾ ਮੇਲਾ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।