19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹੋਲੀ ਦੇ ਦਿਨ ਦੋ ਨੌਜਵਾਨਾਂ ਦੀ ਮੌਤ, ਇਕ ਦਾ ਕਤਲ <br/>

ਅਜੀਤ ਡੈਸਕ 06-03-2026
ਚੰਡੀਗੜ੍ਹ, 5 ਮਾਰਚ (ਕਪਿਲ ਵਧਵਾ) – ਹੋਲੀ ਦੇ ਦਿਨ ਸ਼ਹਿਰ ਵਿਚ ਹੋਈਆਂ ਦੋ ਵੱਖ-ਵੱਖ ਘਟਨਾਵਾਂ ਨੇ ਤਿਉਹਾਰ ਦੀ ਖੁਸ਼ੀ ਨੂੰ ਗਮ ਵਿਚ ਬਦਲ ਦਿੱਤਾ | ਇਕ ਘਟਨਾ ਵਿਚ ਨੌਜਵਾਨ ਦੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦਕਿ ਦੂਜੀ ਘਟਨਾ ਵਿਚ ਤੇਜ਼ ਰਫ਼ਤਾਰ ਪਿਕਅੱਪ ਗੱਡੀ ਦੀ ਟੱਕਰ ਨਾਲ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ | ਪਹਿਲੀ ਘਟਨਾ ਵਿਚ ਪਿੰਡ ਮੱਖਣ ਮਾਜਰਾ ਦੇ ਸਾਹਮਣੇ ਦੋ ਪਰਿਵਾਰਾਂ ਵਿਚਕਾਰ ਹੋਏ ਝਗੜੇ ਨੇ ਹਿੰਸਕ ਰੂਪ ਧਾਰ ਲਿਆ | ਝਗੜੇ ਦੌਰਾਨ 21 ਸਾਲਾ ਅੰਕਿਤ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ | ਇਸ ਦੌਰਾਨ ਉਸ ਦੇ ਪਿਤਾ ਭਗਵਾਨ ਸਾਹਨੀ ਅਤੇ ਇਕ ਹੋਰ ਰਿਸ਼ਤੇਦਾਰ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਹੋਲੀ ਦੇ ਦਿਨ ਦੋ ਪਰਿਵਾਰਾਂ ਵਿਚਕਾਰ ਤਕਰਾਰ ਹੋ ਗਈ ਸੀ | ਪਹਿਲਾਂ ਅੰਕਿਤ ਦੇ ਪਿਤਾ ਭਗਵਾਨ ਸਹਾਨੀ ਅਤੇ ਇਕ ਰਿਸ਼ਤੇਦਾਰ ਨੇ ਵਿਚਕਾਰ ਪੈ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ, ਪਰ ਕੁਝ ਸਮੇਂ ਬਾਅਦ ਮੁਲਜ਼ਮ ਅਰਵਿੰਦ, ਬੌਬੀ, ਉਸ ਦਾ ਨਾਬਾਲਗ ਪੁੱਤਰ ਅਤੇ ਹੋਰ ਲੋਕ ਦੁਬਾਰਾ ਮੌਕੇ 'ਤੇ ਪਹੁੰਚ ਗਏ | ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਅੰਕਿਤ ਨੂੰ ਕਈ ਵਾਰ ਚਾਕੂ ਮਾਰੇ ਗਏ ਅਤੇ ਉਸ ਦੇ ਸਰੀਰ 'ਤੇ ਗੰਭੀਰ ਜ਼ਖ਼ਮ ਆਏ | ਜ਼ਖ਼ਮੀਆਂ ਨੂੰ ਤੁਰੰਤ ਸੈਕਟਰ-32 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅੰਕਿਤ ਨੂੰ ਮਿ੍ਤ ਘੋਸ਼ਿਤ ਕਰ ਦਿੱਤਾ | ਹਮਲੇ ਵਿਚ ਜ਼ਖ਼ਮੀ ਭਗਵਾਨ ਸਹਾਨੀ ਅਤੇ ਕਰਨ ਦਾ ਇਲਾਜ ਚੱਲ ਰਿਹਾ ਹੈ | ਮੌਲੀ ਜਾਗਰਾਂ ਥਾਣਾ ਪੁਲਿਸ ਨੇ ਇਸ ਮਾਮਲੇ ਵਿਚ ਅਰਵਿੰਦ, ਬੌਬੀ ਅਤੇ ਹੋਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
ਦੂਜੀ ਘਟਨਾ ਰਾਮ ਦਰਬਾਰ ਇਲਾਕੇ ਵਿਚ ਵਾਪਰੀ | ਜਿੱਥੇ 23 ਸਾਲਾ ਸੂਰਜ ਆਪਣੇ ਭਰਾ (ਕਜ਼ਨ) ਨਾਲ ਪੈਦਲ ਬਾਜ਼ਾਰ ਜਾ ਰਿਹਾ ਸੀ | ਇਕ ਤੇਜ਼ ਰਫ਼ਤਾਰ ਪਿਕਅੱਪ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਸੂਰਜ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਉਸ ਨੂੰ ਤੁਰੰਤ ਸੈਕਟਰ-32 ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਪੁਲਿਸ ਨੇ ਇਸ ਸਬੰਧੀ ਗੈਰ ਇਰਾਦਤਨ ਹੱਤਿਆ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ | ਮਿ੍ੱਤਕ ਦੇ ਭਰਾ ਪ੍ਰੀਆਂਸ਼ੁ ਨੇ ਦੱਸਿਆ ਕਿ ਸੂਰਜ ਟੈਕਸੀ ਚਲਾ ਕੇ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਕਮਾਉਂਦਾ ਸੀ ਅਤੇ ਉਸ ਦਾ ਡੇਢ ਸਾਲ ਦਾ ਬੱਚਾ ਵੀ ਹੈ | ਦਰਅਸਲ ਉਹ ਪਹਿਲਾਂ ਪੈਦਲ ਜਾ ਰਹੇ ਸਨ, ਜਦੋਂ ਪਿਕਅਪ ਚਾਲਕ ਨੇ ਸੂਰਜ ਨੂੰ ਟੱਕਰ ਮਾਰ ਦਿੱਤੀ | ਜਿਸ ਤੋਂ ਬਾਅਦ ਉਹ ਰੁਕੇ ਅਤੇ ਦੋਵਾਂ ਧਿਰਾਂ ਵਿਚਕਾਰ ਬਹਿਸ ਹੋ ਗਈ | ਬਹਿਸ ਉਪਰੰਤ ਗੁੱਸੇ ਵਿਚ ਆਏ ਫੂਲ ਸਿੰਘ ਨੇ ਡਰਾਈਵਰ ਸੁਨੀਲ ਨੂੰ ਦੋਨਾਂ ਉਪਰ ਗੱਡੀ ਚੜ੍ਹਾਉਣ ਦਾ ਕਿਹਾ | ਜਿਸ ਤੋਂ ਬਾਅਦ ਪਿਕਅੱਪ ਚਾਲਕ ਨੇ ਸੂਰਜ ਨੂੰ ਦਰੜ ਦਿੱਤਾ ਅਤੇ ਦੋਨੋਂ ਮੌਕੇ ਤੋਂ ਫਰਾਰ ਹੋ ਗਏ | ਇਸ ਮਾਮਲੇ ਵਿਚ ਥਾਣਾ ਸੈਕਟਰ-31 ਦੀ ਪੁਲਿਸ ਨੇ ਵੀਰਵਾਰ ਨੂੰ ਫੂਲ ਸਿੰਘ ਅਤੇ ਸੁਨੀਲ ਕੁਮਾਰ ਵਾਸੀਆਨ ਰਾਮ ਦਰਬਾਰ ਫੇਜ਼-2 ਨੂੰ ਗਿ੍ਫਤਾਰ ਕਰ ਲਿਆ ਹੈ | ਪੁਲਿਸ ਅਧਿਕਾਰੀਆਂ ਨੇ ਵਾਰਦਾਤ ਵਿਚ ਵਰਤੀ ਗਈ ਮਹਿੰਦਰਾ ਪਿੱਕਅਪ ਨੂੰ ਵੀ ਜ਼ਬਤ ਕਰ ਲਿਆ ਹੈ |

ਪਿਛਲੀ ਖ਼ਬਰ ਵਿੱਤ ਮੰਤਰੀ ਬਜਟ 'ਚ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਪੂਰਤੀ ਲਈ ਫੰਡ ਰੱਖਣ–ਐਨ.ਕੇ. ਸ਼ਰਮਾ <br/> ਅਗਲੀ ਖ਼ਬਰ ਵਾਈਸ ਚੇਅਰਮੈਨ ਬਣੇ ਨਰਿੰਦਰ ਸਿੰਘ ਸੋਨੰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।