29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਏਅਰਟੈੱਲ ਕੰਪਨੀ ਦੀ ਕੇਬਲ ਚੋਰੀ ਹੋਣ ਕਾਰਨ 66 ਟਾਵਰ ਤੇ 13,542 ਬ੍ਰਾਡਬੈਂਡ ਸੇਵਾਵਾਂ ਠੱਪ <br/>

ਅਜੀਤ ਡੈਸਕ 20-02-2026
ਜ਼ੀਰਕਪੁਰ, 19 ਫਰਵਰੀ (ਮਨਿੰਦਰ ਸਿੰਘ)-ਅਣਪਛਾਤੇ ਵਿਅਕਤੀ ਵਲੋਂ ਏਅਰਟੈੱਲ ਕੰਪਨੀ ਦੀ ਕੇਬਲ ਤਾਰ ਚੋਰੀ ਕੀਤੇ ਜਾਣ ਤੋਂ ਬਾਅਦ ਸ਼ਹਿਰ ਵਿਚ ਦੂਰ-ਸੰਚਾਰ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ | ਜ਼ੀਰਕਪੁਰ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 303 (2), 324 (4), 61 (1) ਤੇ ਦੂਰ-ਸੰਚਾਰ ਐਕਟ 2023 ਦੀ ਧਾਰਾ 42 ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਮੁਲਜ਼ਮ ਦੀ ਪਛਾਣ ਸ਼ੰਕਰ ਸਿੰਘ ਵਜੋਂ ਹੋਈ ਹੈ, ਜੋ ਕਿ ਚੌਧਰੀ ਟੂਰ ਐਂਡ ਟਰੈਵਲ ਕੰਪਨੀ ਨਾਲ ਜੁੜਿਆ ਹੋਇਆ ਹੈ ਅਤੇ ਕੰਪਨੀ ਨੂੰ ਵਾਹਨ ਪ੍ਰਦਾਨ ਕਰਦਾ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਭਾਰਤੀ ਏਅਰਟੈੱਲ ਕੰਪਨੀ ਦੇ ਮੈਨੇਜਰ ਸਚਿਨ ਸਖਿਆਨ ਮੂਲ ਵਾਸੀ ਅੰਮਿ੍ਤਸਰ ਤੇ ਹਾਲ ਵਾਸੀ ਆਈ. ਟੀ. ਪਾਰਕ ਚੰਡੀਗੜ੍ਹ ਨੇ ਦੱਸਿਆ ਕਿ 16 ਫਰਵਰੀ ਨੂੰ 12.45 ਵਜੇ ਦੇ ਕਰੀਬ ਉਨ੍ਹਾਂ ਨੂੰ ਨੈੱਟਵਰਕ ਆਪ੍ਰੇਸ਼ਨ ਸੈਂਟਰ ਤੋਂ ਇਕ ਫ਼ੋਨ ਆਇਆ ਕਿ ਮੁਹਾਲੀ ਤੇ ਪਿੰਡ ਭਾਂਖਰਪੁਰ ਵਿਚਕਾਰ ਕੰਪਨੀ ਦਾ ਲਿੰਕ ਬੰਦ ਹੋ ਗਿਆ ਹੈ | ਇਸੇ ਦੌਰਾਨ ਲਗਭਗ 1.15 ਵਜੇ ਉਨ੍ਹਾਂ ਨੂੰ ਮੁੜ ਫ਼ੋਨ ਆਉਂਦਾ ਹੈ ਕਿ ਕਈ ਟਾਵਰ ਤੇ ਬ੍ਰਾਡਬੈਂਡ ਸੇਵਾਵਾਂ ਠੱਪ ਹੋ ਗਈਆਂ ਹਨ | ਉਨ੍ਹਾਂ ਤੁਰੰਤ ਆਪਣੀਆਂ ਟੀਮਾਂ ਨੂੰ ਘਟਨਾ ਸਥਾਨ 'ਤੇ ਭੇਜਿਆ ਅਤੇ ਜਾਂਚ ਦੌਰਾਨ ਜ਼ੀਰਕਪੁਰ ਵਿਖੇ ਬਲਿੰਕਿਟ ਸਟੋਰ ਦੇ ਨੇੜੇ ਤੇ ਬਲਟਾਣਾ ਵਿਖੇ ਰਮਾਡਾ ਹੋਟਲ ਦੇ ਨੇੜੇ ਮੈਨਹੋਲਾਂ 'ਚੋਂ ਕਈ ਕੇਬਲਾਂ ਕੱਟ ਕੇ ਚੋਰੀ ਕੀਤੀਆਂ ਜਾ ਚੁੱਕੀਆਂ ਸਨ | ਨੈੱਟਵਰਕ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ ਸਵੇਰੇ 1.15 ਵਜੇ ਤੱਕ ਕੁੱਲ 66 ਟਾਵਰ ਤੇ 13,542 ਬ੍ਰਾਡਬੈਂਡ ਕੁਨੈਕਸ਼ਨ ਪ੍ਰਭਾਵਿਤ ਦਿਖਾਈ ਦਿੱਤੇ | ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਸ਼ੰਕਰ ਸਿੰਘ ਨੇ ਕੰਪਨੀ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਇਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ | ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਭਾਲ ਜਾਰੀ ਹੈ ਤੇ ਉਸ ਨੂੰ ਜਲਦ ਗਿ੍ਫ਼ਤਾਰ ਕਰ ਲਿਆ

ਪਿਛਲੀ ਖ਼ਬਰ 2 ਲੱਖ ਦਾ ਚੈੱਕ ਬਾਊਾਸ ਹੋਣ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਸੁਣਾਈ 6-6 ਮਹੀਨਿਆਂ ਦੀ ਕੈਦ ਦੀ ਸਜ਼ਾ <br/> ਅਗਲੀ ਖ਼ਬਰ ਸੀ. ਜੀ. ਸੀ. ਯੂਨੀਵਰਸਿਟੀ ਤੇ ਕੈਪਜੇਮਿਨੀ ਵਲੋਂ ਉਦਯੋਗ-ਏਕੀਕਿ੍ਤ ਤਕਨਾਲੋਜੀ ਕੇਂਦਰ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।