29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸੀ. ਜੀ. ਸੀ. ਯੂਨੀਵਰਸਿਟੀ ਤੇ ਕੈਪਜੇਮਿਨੀ ਵਲੋਂ ਉਦਯੋਗ-ਏਕੀਕਿ੍ਤ ਤਕਨਾਲੋਜੀ ਕੇਂਦਰ ਦੀ ਸ਼ੁਰੂਆਤ

ਅਜੀਤ ਡੈਸਕ 20-02-2026
ਐੱਸ. ਏ. ਐੱਸ. ਨਗਰ, 19 ਫਰਵਰੀ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਵਿਦਿਆਰਥੀਆਂ ਨੂੰ ਉਦਯੋਗਿਕ ਲੋੜਾਂ ਅਨੁਸਾਰ ਤਿਆਰ ਕਰਨ ਦੇ ਮਕਸਦ ਨਾਲ ਕੈਪਜੇਮਿਨੀ ਦੇ ਸਹਿਯੋਗ ਨਾਲ ਕੋਡ-ਐਕਸਪੀਰੀਐਂਸ ਸੈਂਟਰ ਦਾ ਉਦਘਾਟਨ ਕੀਤਾ ਗਿਆ | ਇਹ ਕੇਂਦਰ ਰਿਵਾਇਤੀ ਕੰਪਿਊਟਰ ਲੈਬਾਂ ਤੋਂ ਹਟ ਕੇ ਇਕ ਅਜਿਹਾ ਪੇਸ਼ੇਵਰ ਮਾਹੌਲ ਪ੍ਰਦਾਨ ਕਰੇਗਾ, ਜਿਥੇ ਕਿ ਵਿਦਿਆਰਥੀ ਅਸਲ ਕੰਮਕਾਜੀ ਦੁਨੀਆ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਸਿੱਖਣਗੇ | ਕੋਡ- ਐਕਸਪੀਰੀਐਂਸ ਸੈਂਟਰ 'ਚ ਸਹਿਯੋਗਾਤਮਕ ਕੋਡਿੰਗ ਖੇਤਰ, ਚਰਚਾ, ਸੁਵਿਧਾਜਨਕ ਵਿਕਾਸ ਇਕਾਈਆਂ ਅਤੇ ਏਕੀਕਿ੍ਤ ਡਿਜ਼ੀਟਲ ਪ੍ਰਣਾਲੀਆਂ ਸ਼ਾਮਿਲ ਹਨ | ਇਹ ਸੈਂਟਰ ਇਕ ਸਮੇਂ 'ਚ 500 ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਧਿਆਨ 'ਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ, ਜੋ ਕਿ ਖੇਤਰ ਦੇ ਸਭ ਤੋਂ ਵੱਡੇ ਉਦਯੋਗ-ਏਕੀਕਿ੍ਤ ਸਿਖਲਾਈ ਕੇਂਦਰਾਂ 'ਚੋਂ ਇਕ ਮੰਨਿਆ ਜਾਂਦਾ ਹੈ | ਇਸ ਸੈਂਟਰ ਦੇ ਉਦਘਾਟਨ ਮੌਕੇ ਕਰਵਾਏ ਗਏ ਸਮਾਰੋਹ 'ਚ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਅਤੇ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਡਾ. ਸੁਸ਼ੀਲ ਪ੍ਰਸ਼ਾਰ ਸਮੇਤ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ, ਜਦਕਿ ਕੈਪਜੇਮਿਨੀ ਦੇ ਸੀਨੀਅਰ ਪ੍ਰਤੀਨਿਧੀਆਂ 'ਚ ਸਮੀਰ ਸ਼ਾਹ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਆਈ ਐਂਡ ਡੀ ਇੰਡੀਆ, ਆਸ਼ੀਸ਼ ਮਿਨੋਚਾ ਵਾਈਸ ਪ੍ਰੈਜ਼ੀਡੈਂਟ ਡੀ. ਸੀ. ਐਕਸ. ਇੰਡੀਆ, ਪੁਨੀਤ ਕੁਮਰਾ ਵਾਈਸ ਪ੍ਰੈਜ਼ੀਡੈਂਟ ਤੇ ਹੈੱਡ ਅਰਲੀ ਕਰੀਅਰਜ਼ ਪ੍ਰੋਗਰਾਮ ਇੰਡੀਆ ਅਤੇ ਸੁਮਨ ਭਟਾਚਾਰੀਆ ਡਾਇਰੈਕਟਰ ਅਰਲੀ ਕਰੀਅਰਜ਼ ਪ੍ਰੋਗਰਾਮ ਇੰਡੀਆ ਸ਼ਾਮਿਲ ਸਨ | ਜ਼ਿਕਰਯੋਗ ਹੈ ਕਿ ਕੌਮਾਂਤਰੀ ਐਵਾਰਡ 'ਫਾਦਰ ਆਫ਼ ਐਜੂਕੇਸ਼ਨ' ਦੇ ਖ਼ਿਤਾਬ ਨਾਲ ਨਿਵਾਜੇ ਗਏ ਯੂਨੀਵਰਸਿਟੀ ਦੇ ਫਾਊਾਡਰ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਦੀ ਅਗਾਂਹਵਧੂ ਸੋਚ ਦੇ ਤਹਿਤ ਸਥਾਪਿਤ ਇਹ ਸੈਂਟਰ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਪੇਸ਼ੇਵਰ ਆਤਮ-ਵਿਸ਼ਵਾਸ ਅਤੇ ਸਪੱਸ਼ਟਤਾ ਵੀ ਪ੍ਰਦਾਨ ਕਰੇਗਾ | ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਐੱਮ. ਡੀ. ਅਰਸ਼ ਧਾਲੀਵਾਲ ਨੇ ਦੱਸਿਆ ਕਿ ਇਹ ਸੈਂਟਰ ਕੈਂਪਸ ਅੰਦਰ ਇਕ ਅਜਿਹਾ ਟੈਕਨਾਲੋਜੀ ਮਾਡਲ ਮਾਹੌਲ ਤਿਆਰ ਕਰੇਗਾ, ਜੋ ਕਿ ਅਸਲ ਉਦਯੋਗਿਕ ਕਾਰਜ-ਸੰਸਕਾਰ ਦੀ ਤਸਵੀਰ ਪੇਸ਼ ਕਰੇਗਾ | ਇਸੇ ਦੌਰਾਨ ਡਾ. ਸੁਸ਼ੀਲ ਪ੍ਰਸ਼ਾਰ ਨੇ ਕਿਹਾ ਕਿ ਇਹ ਪਹਿਲ ਸੀ. ਜੀ. ਸੀ. ਯੂਨੀਵਰਸਿਟੀ ਨੂੰ ਭਾਰਤ ਦਾ ਪਹਿਲਾ 'ਇੰਡਸਟਰੀ ਇੰਟੀਗ੍ਰੇਟਿਡ ਲਰਨਿੰਗ ਹੱਬ' ਬਣਾਉਣ ਵੱਲ ਇਕ ਹੋਰ ਮਜ਼ਬੂਤ ਕਦਮ ਹੈ | ਉਨ੍ਹਾਂ ਕਿਹਾ ਕਿ ਲਾਈਵ ਪ੍ਰਾਜੈਕਟ ਸਿਮੂਲੇਸ਼ਨ, ਵਰਕ ਫਲੋ-ਆਧਾਰਿਤ ਅਸਾਈਨਮੈਂਟਾਂ ਅਤੇ ਉਦਯੋਗਿਕ ਮੋਡਿਊਲਾਂ ਰਾਹੀਂ ਵਿਦਿਆਰਥੀ ਅਸਲ ਤਕਨਾਲੋਜੀ ਟੀਮਾਂ ਦੀ ਕਾਰਜ-ਪ੍ਰਣਾਲੀ ਤੋਂ ਜਾਣੂ ਹੋਣਗੇ |
ਪਿਛਲੀ ਖ਼ਬਰ ਏਅਰਟੈੱਲ ਕੰਪਨੀ ਦੀ ਕੇਬਲ ਚੋਰੀ ਹੋਣ ਕਾਰਨ 66 ਟਾਵਰ ਤੇ 13,542 ਬ੍ਰਾਡਬੈਂਡ ਸੇਵਾਵਾਂ ਠੱਪ <br/> ਅਗਲੀ ਖ਼ਬਰ ਤਪਦਿਕ ਦੀ ਜਾਂਚ ਦੇ ਮਾਮਲੇ 'ਚ ਜ਼ਿਲ੍ਹਾ ਮੁਹਾਲੀ ਪੰਜਾਬ ਭਰ 'ਚੋਂ ਮੋਹਰੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।