30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਟਰੈਵਲ ਏਜੰਸੀ ਤੇ ਕੰਸਲਟੈਂਸੀ ਦਾ ਕੰਮ ਕਰਨ ਵਾਲੀਆਂ ਦੋ ਫਰਮਾਂ ਦੇ ਲਾਇਸੰਸ ਰੱਦ

ਅਜੀਤ ਡੈਸਕ 20-02-2026
ਐੱਸ. ਏ. ਐੱਸ. ਨਗਰ, 19 ਫਰਵਰੀ (ਅ. ਬ.)-ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵਲੋਂ ਦੋ ਇੰਮੀਗ੍ਰੇਸ਼ਨ ਫਰਮਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਵੀਜ਼ਾਪੋਰੀਅਮ ਫਰਮ (ਪਲਾਟ ਨੰ. ਈ-122 ਪਹਿਲੀ ਮੰਜ਼ਿਲ ਉਦਯੋਗਿਕ ਫੋਕਲ ਪੁਆਇੰਟ ਫੇਜ਼-7 ਮੁਹਾਲੀ) ਦੇ ਮਾਲਕ ਪਿਯੂਸ਼ ਨੰਦਾ ਪੁੱਤਰ ਮੋਹਿਤ ਨੰਦਾ ਵਾਸੀ ਮ. ਨੰ. 2208 ਸੈਕਟਰ 15-ਸੀ ਚੰਡੀਗੜ੍ਹ ਨੂੰ ਟਰੈਵਲ ਏਜੰਸੀ ਅਤੇ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 28 ਦਸੰਬਰ 2028 ਤੱਕ ਹੈ | ਉਨ੍ਹਾਂ ਦੱਸਿਆ ਕਿ ਫਰਮ ਵਲੋਂ ਆਪਣੇ ਦਫ਼ਤਰ ਦਾ ਪਤਾ ਵੀਜ਼ਾਪੋਰੀਅਮ ਐੱਸ. ਸੀ. ਐੱਫ. ਨੰ. 115 ਪਹਿਲੀ ਮੰਜ਼ਿਲ ਫੇਜ਼-11 ਮੁਹਾਲੀ ਵਿਖੇ ਤਬਦੀਲ ਕਰਨ ਲਈ ਅਪਲਾਈ ਕੀਤਾ ਗਿਆ ਸੀ, ਜਿਸ ਸੰਬੰਧੀ ਬਿਨੈਕਾਰ ਦੇ ਦਸਤਾਵੇਜ਼ ਅਤੇ ਪੁਲਿਸ ਵਿਭਾਗ ਦੀ ਰਿਪੋਰਟ ਰਾਹੀਂ ਦਫ਼ਤਰੀ ਪਤਾ ਤਬਦੀਲ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ | ਇਸੇ ਤਰ੍ਹਾਂ ਮੈਸ. ਐਜੂਕੇਸ਼ਨ ਅਬਰੋਡ ਕੰਸਲਟੈਂਟਸ ਫਰਮ (ਐਸ. ਸੀ. ਓ. ਨੰ.5-6 ਪਹਿਲੀ ਮੰਜ਼ਿਲ ਸੈਕਟਰ-79 ਮੁਹਾਲੀ) ਦੇ ਮਾਲਕ ਲਾਰੈਂਸ ਗੋਇਲ ਪੁੱਤਰ ਕੈਲਾਸ਼ ਗੋਇਲ ਮੂਲ ਵਾਸੀ ਮ. ਨੰ. 1148 ਐੱਸ. ਐੱਸ. ਟੀ. ਨਗਰ ਪਟਿਆਲਾ ਤੇ ਹਾਲ ਵਾਸੀ ਮ. ਨੰ. 26 ਨਿਊ ਸੰਨੀ ਇਨਕਲੇਵ ਸੈਕਟਰ-123 ਖਰੜ ਜ਼ਿਲ੍ਹਾ ਮੁਹਾਲੀ ਅਤੇ ਜਤਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮ. ਨੰ. 95 ਪਿੰਡ ਚੱਪੜਚਿੜੀ ਖੁਰਦ ਜ਼ਿਲ੍ਹਾ ਮੁਹਾਲੀ ਨੂੰ ਟਰੈਵਲ ਏਜੰਸੀ ਤੇ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 17 ਜੁਲਾਈ 2028 ਤੱਕ ਹੈ | ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਉਕਤ ਦੋਵਾਂ ਫਰਮਾਂ ਦੇ ਲਾਇਸੰਸੀਆਂ ਵਲੋਂ ਐਕਟ/ਰੂਲਜ਼ ਅਤੇ ਐਡਵਾਈਜ਼ਰੀ ਅਨੁਸਾਰ ਮਹੀਨਾਵਾਰ ਰਿਪੋਰਟਾਂ ਤੇ ਇਸ਼ਤਿਹਾਰਾਂ ਸੰਬੰਧੀ ਸੂਚਨਾ ਸਮੇਂ ਸਿਰ ਨਾ ਭੇਜ ਕੇ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਕੇ ਅਤੇ ਨੋਟਿਸ ਦਾ ਜਵਾਬ/ ਸਪੱਸ਼ਟੀਕਰਨ ਨਾ ਦੇ ਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਗਈ ਹੈ, ਜਿਸ ਦੇ ਚਲਦਿਆਂ ਦੋਵਾਂ ਫਰਮਾਂ ਨੂੰ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਗਏ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਐਕਟ/ਰੂਲਜ਼ ਮੁਤਾਬਿਕ ਜੇਕਰ ਭਵਿੱਖ 'ਚ ਉਕਤ ਫਰਮਾਂ/ ਲਾਇਸੰਸੀਆਂ ਖ਼ਿਲਾਫ਼ ਕੋਈ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਦੀ ਹਰ ਪੱਖੋਂ ਭਰਪਾਈ ਲਈ ਫਰਮਾਂ/ਲਾਇਸੰਸੀ ਹੀ ਜ਼ਿੰਮੇਵਾਰ ਹੋਣਗੇ |
ਪਿਛਲੀ ਖ਼ਬਰ ਫਲੈਟ ਦੀ ਪਾਰਕਿੰਗ 'ਚੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਦੇ 18 ਇੰਜੀਨੀਅਰਿੰਗ ਤੇ ਸਾਇੰਸ ਦੇ ਵਿਦਿਆਰਥੀਆਂ ਨੂੰ ਮਿਲਿਆ 'ਨਾਸਾ ਸਿਟੀਜ਼ਨ ਸਾਇੰਟਿਸਟ' ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।