30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪੀ. ਜੀ. ਆਈ. 'ਚ ਮਰੀਜ਼ਾਂ ਦੀ ਦੇਖਭਾਲ ਨੂੰ ਵੱਡਾ ਹੁਲਾਰਾ ਦੇਣ ਲਈ 82 ਨਵੀਆਂ ਅਸਾਮੀਆਂ ਨੂੰ ਦਿੱਤੀ ਪ੍ਰਵਾਨਗੀ ਨਿਊਰੋਸਾਇੰਸ ਸੈਂਟਰ ਲਈ ਅਤਿ-ਆਧੁਨਿਕ 256 ਸਲਾਈਸ ਸੀ. ਟੀ. ਸਕੈਨਰ ਦੀ ਖ਼ਰੀਦ ਨੂੰ ਦਿੱਤੀ ਮਨਜ਼ੂਰੀ

ਅਜੀਤ ਡੈਸਕ 20-02-2026
ਚੰਡੀਗੜ੍ਹ, 19 ਫਰਵਰੀ (ਮਾਰਕੰਡਾ)-ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐੱਮ.ਈ.ਆਰ) ਚੰਡੀਗੜ੍ਹ ਦੀ ਸਥਾਈ ਵਿੱਤ ਕਮੇਟੀ (ਐੱਸ.ਐੱਫ.ਸੀ.) ਦੀ ਮੀਟਿੰਗ ਨਵੀਂ ਦਿੱਲੀ ਵਿਖੇ ਹੋਈ | ਜਿਸਦੀ ਪ੍ਰਧਾਨਗੀ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁਣਿਆ ਸਲੀਲਾ ਸ਼੍ਰੀਵਾਸਤਵ ਨੇ ਕੀਤੀ | ਮੀਟਿੰਗ ਵਿਚ ਪੀ. ਜੀ. ਆਈ. ਐੱਮ. ਈ. ਆਰ. ਚੰਡੀਗੜ੍ਹ ਵਿਖੇ 82 ਨਵੀਆਂ ਅਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਗਈ | ਜਿਸ ਵਿਚ ਫੈਕਲਟੀ, ਗੈਰ-ਫੈਕਲਟੀ ਅਤੇ ਸੀਨੀਅਰ ਰੈਜ਼ੀਡੈਂਟ ਅਹੁਦੇ ਸ਼ਾਮਲ ਹਨ | ਜਿਸ ਨਾਲ ਸੰਸਥਾ ਦੇ ਕਲੀਨਿਕਲ ਅਤੇ ਅਕਾਦਮਿਕ ਕਾਰਜਬਲ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤੀ ਮਿਲੇਗੀ | ਇਸ ਤੋਂ ਇਲਾਵਾ ਸਥਾਈ ਵਿੱਤ ਕਮੇਟੀ ਨੇ ਨਿਊਰੋਸਾਇੰਸ ਸੈਂਟਰ ਲਈ ਇਕ ਅਤਿ-ਆਧੁਨਿਕ 256-ਸਲਾਈਸ ਸੀ.ਟੀ ਸਕੈਨਰ ਦੀ ਖ਼ਰੀਦ ਨੂੰ ਮਨਜ਼ੂਰੀ ਦਿੱਤੀ | ਜੋ ਕਿ ਇਕ ਵੱਡਾ ਅਪਗ੍ਰੇਡ ਹੈ ਜੋ ਡਾਇਗਨਾਸਟਿਕ ਸ਼ੁੱਧਤਾ, ਨਿਊਰੋ-ਐਮਰਜੈਂਸੀ ਪ੍ਰਤੀਕਿਰਿਆ ਅਤੇ ਸਮੁੱਚੀ ਮਰੀਜ਼ ਦੇਖਭਾਲ ਸੇਵਾਵਾਂ ਨੂੰ ਕਾਫ਼ੀ ਹੱਦ ਤੱਕ ਵਧਾਏਗਾ | ਮੀਟਿੰਗ ਵਿਚ ਸੰਸਥਾ ਦੇ ਵਫ਼ਦ ਦੀ ਅਗਵਾਈ ਕਰਨ ਵਾਲੇ ਪੀ. ਜੀ. ਆਈ. ਐੱਮ. ਈ. ਆਰ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਨਿਰੰਤਰ ਸਮਰਥਨ ਅਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ | ਮੀਟਿੰਗ ਵਿਚ ਪੰਕਜ ਰਾਏ ਆਈ.ਏ.ਐਸ ਡਿਪਟੀ ਡਾਇਰੈਕਟਰ (ਪ੍ਰਸ਼ਾਸਨ), ਰਵਿੰਦਰ ਸਿੰਘ ਆਈ.ਏ.ਏ.ਐਸ ਵਿੱਤੀ ਸਲਾਹਕਾਰ, ਲੈਫਟੀਨੈਂਟ ਕਰਨਲ ਗੁਰਵਿੰਦਰ ਸਿੰਘ ਭੱਟੀ ਸੁਪਰਡੈਂਟਿੰਗ ਹਸਪਤਾਲ ਇੰਜੀਨੀਅਰ ਅਤੇ ਪ੍ਰੋ. ਰਾਕੇਸ਼ ਕਪੂਰ ਪ੍ਰੋਫੈਸਰ-ਇੰਚਾਰਜ (ਈ.ਪੀ.) ਸਮੇਤ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ | ਵਧਦੀਆਂ ਸਿਹਤ ਸੰਭਾਲ ਮੰਗਾਂ ਦੇ ਅਨੁਸਾਰ ਬੁਨਿਆਦੀ ਢਾਂਚੇ ਦੇ ਵਿਸਥਾਰ, ਮਨੁੱਖੀ ਸਰੋਤ ਵਧਾਉਣ ਅਤੇ ਉਪਕਰਨਾਂ ਦੇ ਆਧੁਨਿਕੀਕਰਨ 'ਤੇ ਵਿਸਤਿ੍ਤ ਵਿਚਾਰ-ਵਟਾਂਦਰਾ ਕੀਤਾ ਗਿਆ | ਨਵੀਆਂ ਮਨਜ਼ੂਰ ਕੀਤੀਆਂ ਗਈਆਂ ਅਸਾਮੀਆਂ ਵਿਚ ਮਹੱਤਵਪੂਰਨ ਵਿਭਾਗਾਂ ਵਿਚ ਮੁੱਖ ਫੈਕਲਟੀ ਅਹੁਦੇ ਸ਼ਾਮਲ ਹਨ |
ਪਿਛਲੀ ਖ਼ਬਰ ਮਰਦਮਸ਼ੁਮਾਰੀ–2027 ਲਈ ਯੂ. ਟੀ. ਪ੍ਰਸ਼ਾਸਨ ਤਿਆਰ, ਤਾਲੀਮ ਤੇ ਡਿਜੀਟਲ ਪ੍ਰਣਾਲੀ 'ਤੇ ਜ਼ੋਰ ਅਗਲੀ ਖ਼ਬਰ ਪੰਜਾਬ ਕਲਾ ਭਵਨ ਵਿਖੇ ਉੱਘੇ ਸ਼ਾਇਰ ਮੁਕੇਸ਼ ਆਲਮ ਦੇ ਗ਼ਜ਼ਲ ਸੰਗ੍ਰਹਿ ਸਮਾਰੋਹ 'ਚ ਲੱਗੀਆਂ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।