01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

'ਆਪਣੀਆਂ ਜੜ੍ਹਾਂ ਵੱਲ ਮੁੜਨਾ ਇਕ ਤੀਰਥ ਯਾਤਰਾ ਵਰਗਾ ਹੈ'- ਸਾਵੀ

ਅਜੀਤ ਡੈਸਕ 20-02-2026
ਚੰਡੀਗੜ੍ਹ, 19 ਫ਼ਰਵਰੀ (ਅਜਾਇਬ ਸਿੰਘ ਔਜਲਾ)-ਆਪਣੀ ਮਾਤਾ ਸੰਸਥਾ ਵਿਚ ਵਾਪਸੀ ਮੇਰੇ ਲਈ ਕਿਸੇ 'ਤੀਰਥ' ਉੱਤੇ ਜਾਣ ਵਰਗੀ ਹੈ' | ਉਸ ਪਵਿੱਤਰ ਥਾਂ 'ਤੇ ਮੁੜ ਆਉਣਾ ਜਿਸ ਨੇ ਮੇਰੀ ਕਲਾਤਮਕ ਆਤਮਾ ਨੂੰ ਆਕਾਰ ਦਿੱਤਾ,U ਇਹ ਭਾਵੁਕ ਸ਼ਬਦ ਸਨ ਸਵਰਨਜੀਤ ਸਿੰਘ ਸਾਵੀ ਦੇ, ਜਦੋਂ ਉਨ੍ਹਾਂ ਨੇ ਵੀਰਵਾਰ ਨੂੰ ਸੈਕਟਰ 16 ਸਥਿਤ ਸ਼ੋਭਾ ਸਿੰਘ ਆਰਟ ਗੈਲਰੀ, ਪੰਜਾਬ ਕਲਾ ਭਵਨ ਵਿਚ ਏ.ਪੀ.ਜੇ ਸਤਿਆ ਆਰਟ ਫ਼ੈਸਟੀਵਲ 2026 – 'ਕ੍ਰੀਏਟਿਵ ਕੈਸਕੇਡਜ਼' ਦਾ ਰਸਮੀ ਉਦਘਾਟਨ ਕੀਤਾ | ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਵਜੋਂ ਮੁੱਖ ਮਹਿਮਾਨ ਬਣ ਕੇ ਪਹੁੰਚੇ ਸਾਵੀ ਲਈ ਇਹ ਮੌਕਾ ਬਹੁਤ ਹੀ ਨਿੱਜੀ ਅਹਿਸਾਸ ਨਾਲ ਜੁੜਿਆ ਹੋਇਆ ਸੀ | 1984 ਬੈਚ ਦੇ ਐੱਮ.ਐੱਫ.ਏ. ਪੂਰਵ ਵਿਦਿਆਰਥੀ (ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ, ਜਲੰਧਰ) ਸਾਵੀ ਨੇ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਰਾਜ ਦੀ ਸਿਖਰ ਕਲਾ ਸੰਸਥਾ ਦੀ ਅਗਵਾਈ ਤੱਕ ਦੀ ਯਾਤਰਾ ਨੂੰ ਯਾਦ ਕੀਤਾ | ਉਨ੍ਹਾਂ ਨੇ ਆਪਣੀ ਗੁਰੂ ਡਾ. ਸੁਚਰਿਤਾ ਸ਼ਰਮਾ (ਪ੍ਰੋ ਵਾਈਸ-ਚਾਂਸਲਰ, ਏਪੀਜੇ ਸੰਸਥਾਨ), ਜੋ ਸਮਾਰੋਹ ਵਿੱਚ ਮੌਜੂਦ ਸਨ, ਦਾ ਖ਼ਾਸ ਧੰਨਵਾਦ ਕੀਤਾ | ਜਵਾਨ ਕਲਾਕਾਰਾਂ ਨੂੰ ਪ੍ਰੇਰਿਤ ਕਰਦੇ ਹੋਏ ਸਾਵੀ ਨੇ ਕਿਹਾ ਕਿ ਜਜ਼ਬੇ ਦੇ ਨਾਲ ਅਨੁਸ਼ਾਸਨ ਅਤੇ ਲਗਾਤਾਰ ਮਿਹਨਤ ਹੀ ਸਥਾਈ ਸਫਲਤਾ ਦੀ ਕੁੰਜੀ ਹੈ | ਇਸ ਪ੍ਰਦਰਸ਼ਨੀ ਵਿਚ ਪੇਂਟਿੰਗ, ਡਰਾਇੰਗ, ਮੂਰਤੀਕਲਾ, ਟੇਪਸਟਰੀ, ਗ੍ਰਾਫਿਕਸ, ਮਿਕਸਡ ਮੀਡੀਆ ਅਤੇ ਡਿਜ਼ਿਟਲ ਆਰਟ ਦੀਆਂ ਵੱਖ-ਵੱਖ ਰਚਨਾਵਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ |
ਪਿਛਲੀ ਖ਼ਬਰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਸੋਚ ਤੇ ਕੁਰਬਾਨੀ ਸਦਾ ਪੇ੍ਰਰਨਾ ਦਾ ਸਰੋਤ ਰਹੇਗੀ- ਰਵਨੀਤ ਸਿੰਘ ਬਿੱਟੂ ਅਗਲੀ ਖ਼ਬਰ ਡੇਰਾ ਸਰਹਾਲਾ ਵਿਖੇ ਬਾਬਾ ਸ੍ਰੀਚੰਦ ਦਾ ਸਾਲਾਨਾ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।