ਚੰਡੀਗੜ੍ਹ, 17 ਫਰਵਰੀ (ਅ. ਬ.)-ਕੁਝ ਘਰ ਇੱਟਾਂ, ਦੀਵਾਰਾਂ ਤੇ ਖਿੜਕੀਆਂ ਨਾਲ ਬਣਦੇ ਹਨ | ਕੁਝ ਹੋਰ ਹਾਸਿਆਂ, ਸਾਂਝੀਆਂ ਯਾਦਾਂ, ਦੇਰ ਰਾਤ ਦੀਆਂ ਗੱਲਬਾਤਾਂ ਅਤੇ ਆਪਣੇਪਣ ਦੇ ਸੁਕੂਨ ਨਾਲ ਗੜ੍ਹੇ ਜਾਂਦੇ ਹਨ | ਏਸ਼ੀਅਨ ਪੇਂਟਸ 'ਵੇਅਰ ਦ ਹਾਰਟ ਇਜ਼' ਸੀਜ਼ਨ 9 ਦਾ ਪ੍ਰੀਮੀਅਰ ਐਪੀਸੋਡ ਅਜਿਹੇ ਹੀ ਇਕ ਗਹਿਰੇ ਨਿੱਜੀ ਅਸਥਾਨ ਦੇ ਦਰਵਾਜ਼ੇ ਖੋਲ੍ਹਦਾ ਹੈ ਮੁੰਬਈ ਦੇ ਮਾਧ ਆਇਲੈਂਡ ਦੇ ਸ਼ਾਂਤ ਕੋਨੇ ਵਿੱਚ ਸਥਿਤ ਅਰਚਨਾ ਪੁਰਨ ਸਿੰਘ ਅਤੇ ਪਰਮੀਤ ਸੇਠੀ ਦੀ ਸਪੇਨੀ ਅੰਦਾਜ਼ ਦੀ ਵਿਲਾ | ਦੋ ਬੰਗਲਿਆਂ ਨੂੰ ਸੋਚ-ਵਿਚਾਰ ਨਾਲ ਜੋੜ ਕੇ ਬਣਾਇਆ ਗਿਆ ਇਹ ਘਰ, ਸ਼ਹਿਰ ਵਿਚ ਇਕ ਅਲੱਗ ਖੜ੍ਹੇ ਘਰ ਦਾ ਲੰਮੇ ਸਮੇਂ ਤੋਂ ਸਾਂਭਿਆ ਸੁਪਨਾ ਦਰਸਾਉਂਦਾ ਹੈ | ਘਰ ਦਾ ਕੇਂਦਰ ਵਿਸ਼ਾਲ ਲਿਵਿੰਗ ਰੂਮ ਹੈ ਕਹਾਣੀਆਂ ਨਾਲ ਭਰਿਆ ਹੋਇਆ ਇਕ ਅਸਥਾਨ | 'ਇਸ ਲਿਵਿੰਗ ਰੂਮ ਨੇ ਸੈਂਕੜੇ ਮਹਿਮਾਨਾਂ ਦੀ ਮਿਜ਼ਬਾਨੀ ਕੀਤੀ ਹੈ | ਮੇਰੇ ਬੱਚਿਆਂ ਨੇ ਇੱਥੇ ਸੰਗੀਤਕ ਸ਼ਾਮਾਂ ਮਨਾਈਆਂ ਹਨ, ਕਿਉਂਕਿ ਇਸ ਕਮਰੇ ਵਿਚ ਉੱਚਾ ਪਲੇਟਫਾਰਮ ਹੈ, ਜੋ ਕਮਰੇ ਦੇ ਇੱਕ ਹਿੱਸੇ ਨੂੰ ਮੰਚ ਬਣਾ ਦਿੰਦਾ ਹੈ,' ਅਰਚਨਾ ਦੱਸਦੀ ਹੈ | ਇਸ ਕਮਰੇ ਦਾ ਸਭ ਤੋਂ ਸੁਹਾਵਾਂ ਕੋਣਾ ਮੈਮਰੀ ਵਾਲ ਹੈ, ਜੋ ਪਰਿਵਾਰਕ ਤਸਵੀਰਾਂ ਨਾਲ ਸਜਿਆ ਹੋਇਆ ਹੈ | ਏਸ਼ੀਅਨ ਪੇਂਟਸ ਨਿਲਾਇਆ ਆਰਕ ਦੀ ਸੁਮਿਟ ਚੂਨਾ-ਆਧਾਰਿਤ ਫਿਨਿਸ਼ ਨਾਲ ਤਿਆਰ ਕੀਤੀ ਇਹ ਦੀਵਾਰ ਸਜਾਵਟ ਤੋਂ ਵੱਧ ਇੱਕ ਭਾਵਨਾਤਮਕ ਆਧਾਰ ਵਰਗੀ ਲੱਗਦੀ ਹੈ |