ਚੰਡੀਗੜ੍ਹ, 17 ਫਰਵਰੀ (ਅ. ਬ.)-ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਚੰਡੀਗੜ੍ਹ ਦੇ 20 ਵਿੱਦਿਆਰਥੀਆਂ ਨੇ ਜੇ. ਈ. ਈ. ਮੇਨ 2026 (ਸੈਸ਼ਨ-1) ਦੌਰਾਨ ਇਕ ਵਾਰ ਫਿਰ ਮਿਸਾਲੀ ਪ੍ਰਦਰਸ਼ਨ ਕੀਤਾ ਹੈ ਅਤੇ ਆਪਣੇ ਖੇਤਰ ਵਿਚ ਆਪਣੇ ਅਕਾਦਮਿਕ ਪ੍ਰੋਗਰਾਮ ਦੀ ਨਿਰੰਤਰ ਸਫਲਤਾ ਦੀ ਗਵਾਹੀ ਦਿੱਤੀ ਹੈ | ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਦੁਆਰਾ 16 ਫਰਵਰੀ ਨੂੰ ਜਾਰੀ ਕੀਤੇ ਗਏ ਨਤੀਜਿਆਂ ਦੇ ਅਨੁਸਾਰ, ਜੇ.ਈ.ਈ. ਮੇਨ 2026 ਵਿਚ 20 ਵਿਦਿਆਰਥੀਆਂ ਨੇ 99.00 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ 38 ਵਿਦਿਆਰਥੀਆਂ ਨੇ 98.00 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ | ਅਰਸ਼ਪ੍ਰੀਤ ਸਿੰਘ ਨੇ 99.92 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ, ਇਸ ਤੋਂ ਬਾਅਦ ਅਮਿਤੋਜ਼ ਤੁਰਕਾ ਨੇ 99.91 ਪ੍ਰਤੀਸ਼ਤ ਅਤੇ ਭਰਤ ਮਲਿਕ ਨੇ 99.80 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਮਹਿਤ ਸਿੰਗਲਾ ਨੇ ਭੌਤਿਕ ਵਿਗਿਆਨ ਵਿਚ 99.80 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਜਦਕਿ ਅਨੀਸ਼ ਕੁਮਾਰ ਨੇ 99.77 ਪ੍ਰਤੀਸ਼ਤਅਤੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਪਾਰਸ ਰੈਨਾਨੇ 99.77 ਪ੍ਰਤੀਸ਼ਤ ਅਤੇ ਓਜਸਵੀ ਨੇ 99.67 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਅਨਮੋਲ ਵਰਮਾਨੇ 99.65 ਪ੍ਰਤੀਸ਼ਤ, ਜੀਆ ਨੇ 99.56 ਪ੍ਰਤੀਸ਼ਤ ਅਤੇ ਸਾਰਥਕ ਗੌਤਮ ਨੇ 99.50 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਮੀਤ ਗਰਗ ਨੇ 99.38 ਪ੍ਰਤੀਸ਼ਤ, ਕਿਰਤ ਸਿੰਘ ਨੇ 99.33 ਪ੍ਰਤੀਸ਼ਤ, ਅਤੁਲ ਰਾਏ ਨੇ 99.29 ਪ੍ਰਤੀਸ਼ਤ, ਅਜੈਪ੍ਰਤਾਪ ਸਿੰਘ ਨੇ 99.26 ਪ੍ਰਤੀਸ਼ਤ, ਰਚਿਤ ਸਿੰਗਲਾ ਨੇ 99.23 ਪ੍ਰਤੀਸ਼ਤ ਅਤੇ ਸਮਰ ਸਿੰਗਲਾ ਨੇ 99.23 ਪ੍ਰਤੀਸ਼ਤ, ਮਯੰਕ ਮਿੱਤਲ ਨੇ 99.23 ਪ੍ਰਤੀਸ਼ਤ, ਪਵਿਤ ਮੁਖੀਜਾ ਨੇ 99.08 ਪ੍ਰਤੀਸ਼ਤ, ਆਯੂਸ਼ਮਾਨ ਅੰਗੀਰਾਸ ਨੇ 99.03 ਪ੍ਰਤੀਸ਼ਤ ਅਤੇ ਅੰਸ਼ਿਕਾ ਨੇ 99.00 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ |