20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪਾਮੇਟੀ ਵਲੋਂ 'ਹਾਰਟੀਕਲਚਰ ਵਿਚ ਵੈਲਯੂ ਐਡੀਸ਼ਨ' 'ਤੇ ਤਿੰਨ ਦਿਨਾਂ ਸਿਖਲਾਈ ਕਰਵਾਈ <br/>

ਅਜੀਤ ਡੈਸਕ 18-02-2026
ਲੁਧਿਆਣਾ, 17 ਫਰਵਰੀ (ਜਸਵਿੰਦਰ ਸਿੰਘ)-ਪਾਮੇਟੀ ਵਲੋਂ ਕੈਂਪਸ ਵਿਚ ''ਹਾਰਟੀਕਲਚਰ ਵਿਚ ਵੈਲਯੂ ਐਡੀਸ਼ਨ'' ਵਿਸ਼ੇ 'ਤੇ ਤਿੰਨ ਦਿਨਾਂ ਦੀ ਵਿਸ਼ੇਸ਼ ਸਿਖਲਾਈ ਕਰਵਾਈ ਗਈ | ਇਸ ਸਿਖਲਾਈ ਦਾ ਮਕਸਦ ਭਾਗੀਦਾਰਾਂ ਨੂੰ ਫਲ-ਸਬਜ਼ੀਆਂ ਦੀ ਪ੍ਰੋਸੈਸਿੰਗ, ਬ੍ਰਾਂਡਿੰਗ, ਮੰਡੀ ਨਾਲ ਜੋੜ ਅਤੇ ਵੈਲਯੂ ਐਡੀਡ ਉਤਪਾਦ ਬਣਾਉਣ ਬਾਰੇ ਪ੍ਰਯੋਗਾਤਮਿਕ ਜਾਣਕਾਰੀ ਦੇਣਾ ਸੀ | ਸਿਖਲਾਈ ਦਾ ਸਮਾਪਨ ਡਾਇਰੈਕਟਰ ਅਤੇ ਪਾਮੇਟੀ ਦੇ ਫੈਕਲਟੀ ਮੈਂਬਰਾਂ ਦੀ ਹਾਜ਼ਰੀ ਵਿਚ ਫੀਡਬੈਕ ਅਤੇ ਵੈਲੇਡਿਕਸ਼ਨ ਸੈਸ਼ਨ ਨਾਲ ਕੀਤਾ ਗਿਆ | ਇਸ ਪ੍ਰੋਗਰਾਮ ਨਾਲ ਪਾਮੇਟੀ ਨੇ ਹਾਰਟੀਕਲਚਰ ਖੇਤਰ ਵਿਚ ਵੈਲਯੂ ਐਡੀਸ਼ਨ, ਖੇਤੀ-ਆਧਾਰਿਤ ਉਦਯਮਿਤਾ ਅਤੇ ਕਿਸਾਨਾਂ ਤੇ ਪਿੰਡਾਂ ਦੇ ਨੌਜਵਾਨਾਂ ਦੀ ਆਮਦਨ ਵਧਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ | ਅਧਿਕਾਰੀਆਂ ਨੇ ਕਿਹਾ ਕਿ ਇਹ ਪਹਿਲ ਪੰਜਾਬ ਵਿਚ ਟਿਕਾਊ ਖੇਤੀ, ਫ਼ਸਲ ਬਾਅਦ ਨੁਕਸਾਨ ਘਟਾਉਣ ਅਤੇ ਪਿੰਡਾਂ ਦੀ ਆਰਥਿਕਤਾ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਦੇਵੇਗੀ |

ਪਿਛਲੀ ਖ਼ਬਰ ਸ਼ੇਅਰ ਮਾਰਕੀਟ ਵਿਚ ਵੱਧ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਵਾਲਾ ਕਾਬੂ <br/> ਅਗਲੀ ਖ਼ਬਰ ਏਸ਼ੀਅਨ ਪੇਂਟਸ 'ਵੇਅਰ ਦ ਹਾਰਟ ਇਜ਼' ਸੀਜ਼ਨ 9 ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।