20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਅਸ਼ਿਤਾ ਗੁਪਤਾ ਨੇ ਮਿਸ ਗ੍ਰੈਂਡ ਪੰਜਾਬ ਤੇ ਈ. ਆਰ. ਐਸ਼ਵਰਿਆ ਨੇ ਮਿਸ ਗ੍ਰੈਂਡ ਚੰਡੀਗੜ੍ਹ ਦਾ ਖ਼ਿਤਾਬ ਜਿੱਤਿਆ <br/>

ਅਜੀਤ ਡੈਸਕ 18-02-2026
ਡੇਰਾਬੱਸੀ, 17 ਫਰਵਰੀ (ਗੁਰਮੀਤ ਸਿੰਘ)-ਪੰਜਾਬ ਤੇ ਚੰਡੀਗੜ੍ਹ ਦੀਆਂ ਮੁਟਿਆਰਾਂ ਵਲੋਂ ਅਮਨ ਹੋਟਲ ਅਤੇ ਰੈਸਟੋਰੈਂਟ ਵਿਖੇ ਕਰਵਾਏ ਗਏ ਮਿਸ ਗ੍ਰੈਂਡ ਪੰਜਾਬ ਅਤੇ ਮਿਸ ਗ੍ਰੈਂਡ ਚੰਡੀਗੜ੍ਹ-2026 ਪੇਜੈਂਟ ਦੌਰਾਨ ਹੁਨਰ ਅਤੇ ਸੁੰਦਰਤਾ ਦਾ ਲੋਹਾ ਮਨਵਾਇਆ ਗਿਆ | ਸਟੇਟ ਡਾਇਰੈਕਟਰ ਅਕਸ਼ਿਤਾ ਅਰੋੜਾ ਦੀ ਅਗਵਾਈ ਹੇਠ ਇਹ ਸਮਾਗਮ ਨਾ ਸਿਰਫ਼ ਤਾਜਪੋਸ਼ੀ ਤੱਕ ਸੀਮਿਤ ਰਿਹਾ, ਬਲਕਿ ਨੌਜਵਾਨਾਂ ਨੂੰ ਲੀਡਰਸ਼ਿਪ ਅਤੇ ਆਤਮ-ਵਿਸ਼ਵਾਸ ਦੇਣ ਵਾਲਾ ਪਲੇਟਫਾਰਮ ਸਾਬਿਤ ਹੋਇਆ | ਇਸ ਮੌਕੇ ਪੰਜਾਬ ਤੋਂ ਆਈ ਅਸ਼ਿਤਾ ਗੁਪਤਾ ਨੂੰ ਮਿਸ ਗ੍ਰੈਂਡ ਪੰਜਾਬ-2026 ਦਾ ਤਾਜ ਪਹਿਨਾਇਆ ਗਿਆ, ਜਦਕਿ ਸੁਨੰਦਾ ਸ਼ਰਮਾ ਅਤੇ ਜੈਸਮੀਨ ਗਰੇਵਾਲ ਨੂੰ ਫਸਟ ਅਤੇ ਸੈਕਿੰਡ ਰਨਰਅੱਪ ਘੋਸ਼ਿਤ ਕੀਤਾ ਗਿਆ | ਇਸੇ ਤਰ੍ਹਾਂ ਚੰਡੀਗੜ੍ਹ ਤੋਂ ਆਈ ਈ. ਆਰ. ਐਸ਼ਵਰੀਆ ਨੇ ਮਿਸ ਗ੍ਰੈਂਡ ਚੰਡੀਗੜ੍ਹ-2026 ਦਾ ਖ਼ਿਤਾਬ ਆਪਣੇ ਨਾਂਅ ਕੀਤਾ, ਜਦਕਿ ਪੂਜਾ ਤੱਤੇ ਅਤੇ ਸਾਨੀਆ ਸ਼ਰਮਾ ਕ੍ਰਮਵਾਰ ਫਸਟ ਅਤੇ ਸੈਕਿੰਡ ਰਨਰਅੱਪ ਰਹੀਆਂ | ਜੇਤੂ ਰਹਿਣ ਵਾਲੀਆਂ ਇਹ ਮੁਟਿਆਰਾਂ ਹੁਣ ਮਿਸ ਗ੍ਰੈਂਡ ਇੰਡੀਆ-2026 ਦੌਰਾਨ ਰਾਸ਼ਟਰੀ ਪੱਧਰ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੀਆਂ |

ਪਿਛਲੀ ਖ਼ਬਰ ਦੇਵ ਸਮਾਜ ਕਾਲਜ 'ਚ ਤਿੰਨ ਰੋਜ਼ਾ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਸ਼ਤਰੰਜ ਮੁਕਾਬਲੇ ਦੀ ਹੋਈ ਸ਼ੁਰੂਆਤ <br/> ਅਗਲੀ ਖ਼ਬਰ ਮਠਿਆਈਆਂ ਦੇ ਗੁਦਾਮ 'ਚ ਚੋਰੀ, ਕਬਾੜੀਏ ਕੋਲ ਚੋਰੀ ਦਾ ਸਾਮਾਨ ਵੇਚਦੇ ਚੋਰ ਨੂੰ ਮਾਲਕ ਨੇ ਖ਼ੁਦ ਕੀਤਾ ਕਾਬੂ, ਇਕ ਚੋਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।