20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਮਠਿਆਈਆਂ ਦੇ ਗੁਦਾਮ 'ਚ ਚੋਰੀ, ਕਬਾੜੀਏ ਕੋਲ ਚੋਰੀ ਦਾ ਸਾਮਾਨ ਵੇਚਦੇ ਚੋਰ ਨੂੰ ਮਾਲਕ ਨੇ ਖ਼ੁਦ ਕੀਤਾ ਕਾਬੂ, ਇਕ ਚੋਰ ਹੋਇਆ ਫ਼ਰਾਰ <br/>

ਅਜੀਤ ਡੈਸਕ 18-02-2026
ਡੇਰਾਬੱਸੀ, 17 ਫਰਵਰੀ (ਗੁਰਮੀਤ ਸਿੰਘ)-ਪਿੰਡ ਭਾਂਖਰਪੁਰ ਦੀ ਸ਼ਾਂਤੀ ਵਿਹਾਰ ਕਾਲੋਨੀ ਸਥਿਤ ਇਕ ਹਲਵਾਈ ਦੇ ਗੋਦਾਮ 'ਚੋਂ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਹਾਲਾਂਕਿ 4 ਘੰਟਿਆਂ ਬਾਅਦ ਗੋਦਾਮ ਮਾਲਕ ਨੇ ਚੋਰਾਂ ਨੂੰ ਕਬਾੜੀਏ ਕੋਲ ਸਾਮਾਨ ਵੇਚਦੇ ਹੋਏ ਖ਼ੁਦ ਕਾਬੂ ਕਰ ਲਿਆ ਅਤੇ ਇਸ ਦੌਰਾਨ ਇਕ ਚੋਰ ਮੌਕੇ ਤੋਂ ਫ਼ਰਾਰ ਹੋਣ 'ਚ ਸਫ਼ਲ ਹੋ ਗਿਆ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਬਾੜੀਏ ਅਤੇ ਚੋਰ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਗੋਦਾਮ ਮਾਲਕ ਰਾਕੇਸ਼ ਕੁਮਾਰ ਵਾਸੀ ਤਿ੍ਵੇਦੀ ਕੈਂਪ ਨੇ ਦੱਸਿਆ ਕਿ ਉਸ ਦੇ ਗੋਦਾਮ 'ਚ ਲੱਖਾਂ ਰੁ. ਦਾ ਸਾਮਾਨ ਪਿਆ ਹੈ | ਸਵੇਰੇ ਜਦੋਂ ਉਹ ਮੌਕੇ 'ਤੇ ਪੁੱਜਿਆ ਤਾਂ ਗੋਦਾਮ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰੋਂ ਕਰੀਬ 2 ਲੱਖ ਰੁ. ਦਾ ਸਾਮਾਨ ਗਾਇਬ ਸੀ, ਜਿਸ 'ਚ ਵੱਡੇ-ਵੱਡੇ ਭਾਂਡੇ ਤੇ ਮੋਟਰਾਂ ਸ਼ਾਮਿਲ ਸਨ | ਰਾਕੇਸ਼ ਕੁਮਾਰ ਮੁਤਾਬਿਕ ਉਸ ਦੇ ਗੋਦਾਮ 'ਚ 7 ਵਾਰ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ ਤੇ ਅੱਜ ਅੱਠਵੀਂ ਵਾਰ ਚੋਰੀ ਹੋਈ ਹੈ | ਸ਼ਿਕਾਇਤਕਰਤਾ ਅਨੁਸਾਰ ਇਕ ਵਾਰ ਤਾਂ ਚੋਰੀ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਸੀ ਅਤੇ ਪੁਲਿਸ ਨੂੰ ਸਬੂਤ ਸਮੇਤ ਸ਼ਿਕਾਇਤ ਦਿੱਤੀ ਗਈ ਸੀ, ਪਰ ਪੁਲਿਸ ਨੇ ਕੋਈ ਕਦਮ ਨਹੀਂ ਚੁੱਕਿਆ | ਅੱਜ ਵਾਲੀ ਘਟਨਾ ਮਗਰੋਂ ਉਹ ਚੋਰਾਂ ਦੀ ਭਾਲ 'ਚ ਵੱਖ-ਵੱਖ ਕਬਾੜੀਆਂ ਦੀਆਂ ਦੁਕਾਨਾਂ 'ਤੇ ਘੁੰਮ ਰਿਹਾ ਸੀ ਤੇ ਇਸੇ ਦੌਰਾਨ ਡੇਰਾਬੱਸੀ-ਗੁਲਾਬਗੜ੍ਹ ਸੜਕ 'ਤੇ ਇਕ ਕਬਾੜੀਏ ਦੀ ਦੁਕਾਨ 'ਤੇ 2 ਚੋਰ ਉਸ ਦੇ ਗੋਦਾਮ 'ਚੋਂ ਚੋਰੀ ਕੀਤਾ ਸਾਮਾਨ ਵੇਚਦੇ ਮਿਲ ਗਏ | ਉਨ੍ਹਾਂ ਜਦੋਂ ਮੌਕੇ 'ਤੇ ਪੁੱਛਗਿੱਛ ਕੀਤੀ ਤਾਂ ਇਕ ਚੋਰ ਜੁਗਾੜੂ ਰੇਹੜੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ, ਜਦਕਿ ਉਸ ਦੇ ਸਾਥੀ ਨੂੰ ਸਾਮਾਨ ਸਮੇਤ ਕਾਬੂ ਕਰ ਲਿਆ | ਇਸ ਮਗਰੋਂ ਉਨ੍ਹਾਂ ਨੇ 112 ਨੰਬਰ 'ਤੇ ਫ਼ੋਨ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ | ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਗੋਦਾਮ 'ਚ ਪਹਿਲਾਂ ਵੀ 7 ਵਾਰ ਚੋਰੀ ਹੋ ਚੁੱਕੀ ਹੈ, ਜਿਸ ਦੌਰਾਨ ਉਸ ਦਾ 7-8 ਲੱਖ ਰੁ. ਦਾ ਨੁਕਸਾਨ ਹੋ ਚੁੱਕਾ ਹੈ | ਉੱਧਰ ਮੁਬਾਰਕਪੁਰ ਪੁਲਿਸ ਚੌਕੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਵਾਰਦਾਤ 'ਚ ਸ਼ਾਮਿਲ ਸਾਰੇ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਅਸ਼ਿਤਾ ਗੁਪਤਾ ਨੇ ਮਿਸ ਗ੍ਰੈਂਡ ਪੰਜਾਬ ਤੇ ਈ. ਆਰ. ਐਸ਼ਵਰਿਆ ਨੇ ਮਿਸ ਗ੍ਰੈਂਡ ਚੰਡੀਗੜ੍ਹ ਦਾ ਖ਼ਿਤਾਬ ਜਿੱਤਿਆ <br/> ਅਗਲੀ ਖ਼ਬਰ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਪੁਤਲੇ ਸਾੜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।