ਐੱਸ. ਏ. ਐੱਸ ਨਗਰ, 29 ਜਨਵਰੀ (ਕਪਿਲ ਵਧਵਾ)- ਮੁਹਾਲੀ ਦੇ ਥਾਣਾ ਫੇਜ਼-11 ਦੀ ਪੁਲਿਸ ਨੇ ਕਰੀਬ ਸੱਤ ਸਾਲ ਪਹਿਲਾ ਦਰਜ ਕੀਤੇ ਗਏ ਇਕ ਮਾਮਲੇ 'ਚ ਭਗੌੜੇ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫਤਾਰ ਕੀਤੇ ਗਏ ਭਗੌੜੇ ਮੁਲਜਮ ਦੀ ਪਛਾਣ ਮੋਨੂੰ ਕੁਮਾਰ ਵਾਸੀ ਡੱਡੂ ਮਾਜਰਾ (ਚੰਡੀਗੜ੍ਹ) ਵਜੋ ਹੋਈ ਹੈ | ਜਾਣਕਾਰੀ ਦਿੰਦਿਆ ਥਾਣਾ ਫ਼ੇਜ਼-11 ਦੇ ਐੱਸ.ਐੱਚ.ਓ. ਅਮਨ ਬੈਦਵਾਣ ਨੇ ਕਿਹਾ ਕਿ ਉਕਤ ਮੁਲਜ਼ਮ ਵਿਰੁੱਧ ਸ਼ਿਕਾਇਤਕਾਰਤਾ ਦੇ ਬਿਆਨਾਂ ਦੇ ਅਧਾਰ 'ਤੇ ਮਿਤੀ 25 ਅਪ੍ਰੈਲ 2019 ਨੂੰ ਆਈ.ਪੀ.ਸੀ ਦੀ ਧਾਰਾ 420, 406, 120 ਬੀ ਤਹਿਤ ਮਾਮਲਾ ਦਰਜ ਕੀਤਾ ਸੀ | ਜਿਸ ਤੋਂ ਬਾਅਦ ਉਕਤ ਮੁਲਜ਼ਮ ਨੂੰ ਮੁਹਾਲੀ ਅਦਾਲਤ ਨੇ 2 ਜਨਵੀ 2025 ਨੂੰ ਭਗੌੜਾ ਐਲਾਨ ਦਿੱਤਾ ਸੀ ਅਤੇ ਕਰੀਬ ਇਕ ਸਾਲ ਬਾਅਦ ਉਸ ਨੂੰ ਗਿ੍ਫਤਾਰ ਕਰ ਲਿਆ ਗਿਆ |