26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕਤਲ ਕਾਂਡ ਤੋਂ ਬਾਅਦ ਮੁਹਾਲੀ ਪੁਲਿਸ ਅਲਰਟ ਮੋਡ 'ਤੇ, ਡੀ. ਜੀ. ਪੀ. ਗੌਰਵ ਯਾਦਵ ਵਲੋਂ ਵਿਸ਼ੇਸ਼ ਨਾਕਿਆਂ ਦੀ ਅਚਨਚੇਤ ਚੈਕਿੰਗ <br/>

ਅਜੀਤ ਡੈਸਕ 30-01-2026
ਐੱਸ. ਏ. ਐੱਸ ਨਗਰ, 29 ਜਨਵਰੀ (ਕਪਿਲ ਵਧਵਾ)-ਬੀਤੇ ਦਿਨੀਂ ਮੁਹਾਲੀ ਦੇ ਐੱਸ. ਐੱਸ. ਪੀ ਦਫ਼ਤਰ ਬਾਹਰ ਹੋਏ ਕਤਲ ਕਾਂਡ ਤੋਂ ਬਾਅਦ ਜ਼ਿਲ੍ਹਾ ਮੁਹਾਲੀ ਪੁਲਿਸ ਪੂਰੀ ਤਰ੍ਹਾਂ ਅਲਰਟ ਮੋਡ 'ਤੇ ਨਜ਼ਰ ਆ ਰਹੀ ਹੈ | ਮੁਹਾਲੀ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਦੇਰ ਸ਼ਾਮ 7 ਵਜੇ ਤੋਂ ਕਰੀਬ ਰਾਤ ਦੇ 10.30 ਵਜੇ ਤੱਕ ਵਿਸ਼ੇਸ਼ ਨਾਕਾਬੰਦੀ ਲਗਾਈ ਗਈ | ਇਸੀ ਕੜੀ ਤਹਿਤ ਡੀ. ਜੀ. ਪੀ ਪੰਜਾਬ ਗੌਰਵ ਯਾਦਵ ਅੱਜ ਖੁਦ ਮੁਹਾਲੀ ਦੀਆਂ ਸੜਕਾਂ 'ਤੇ ਪੁਲਿਸ ਵਲੋਂ ਲਗਾਏ ਗਏ ਵਿਸ਼ੇਸ਼ ਨਾਕਿਆਂ ਦੀ ਅਚਨਚੇਤ ਚੈਕਿੰਗ ਲਈ ਰਾਤ ਨੂੰ ਪਹੁੰਚੇ | ਡੀ. ਜੀ. ਪੀ ਪੰਜਾਬ ਗੌਰਵ ਯਾਦਵ ਨੇ ਮੌਕੇ 'ਤੇ ਪੁੱਜ ਕੇ ਪੁਲਿਸ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਨਾਕਾਬੰਦੀ 'ਤੇ ਤਾਇਨਾਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ | ਮੁਹਾਲੀ ਦੇ ਫ਼ੇਜ਼ 3ਬੀ2 ਡੀ. ਜੀ. ਪੀ ਯਾਦਵ ਨੇ ਸਥਾਨਕ ਲੋਕਾਂ ਨਾਲ ਕਾਨੂੰਨ ਵਿਵਸਥਾ ਦੇ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ | ਇਸੇ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੈਂਗਸਟਰਾਂ ਵਲੋਂ ਹੋ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਵਲੋਂ 'ਆਪੇ੍ਰਸ਼ਨ ਪਰਿਹਾਰ' ਚਲਾਇਆ ਗਿਆ ਹੈ |
ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਸੂਬੇ ਭਰ 'ਚ 12 ਹਜ਼ਾਰ ਤੋਂ ਵੱਧ ਰੇਡਾਂ ਕੀਤੀਆਂ ਗਈਆਂ ਹਨ | ਇਸ ਦੌਰਾਨ 8671 ਲੋਕਾਂ ਨੂੰ ਰਾਊਾਡਅੱਪ ਕੀਤਾ ਗਿਆ, ਜਿਨ੍ਹਾਂ 'ਚੋਂ 3721 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਤੋਂ ਇਲਾਵਾ ਪ੍ਰੀਵੇਂਟਿਵ ਧਾਰਾਵਾਂ ਤਹਿਤ 1796 ਵਿਅਕਤੀਆਂ ਨੂੰ ਡੀਟੇਨ ਕੀਤਾ ਗਿਆ, ਜਦਕਿ 3154 ਲੋਕਾਂ ਨੂੰ ਪੁਸ਼ਟੀ ਉਪਰੰਤ ਛੱਡ ਦਿੱਤਾ ਗਿਆ | ਪੱਤਰਕਾਰਾਂ ਵਲੋਂ ਪੁਲਿਸ ਵਿਚ ਘੱਟ ਨਫ਼ਰੀ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਡੀ. ਜੀ. ਪੀ ਗੌਰਵ ਯਾਦਵ ਨੇ ਕਿਹਾ ਕਿ ਸਰਕਾਰ ਵਲੋਂ ਜਲਦ ਹੀ ਪੁਲਿਸ ਫੋਰਸ ਦੀ ਨਫ਼ਰੀ ਵਧਾਈ ਜਾਵੇਗੀ ਤੇ ਤਕਰੀਬਨ 3400 ਦੇ ਕਰੀਬ ਨਵੇਂ ਪੁਲਿਸ ਮੁਲਾਜ਼ਮਾਂ ਦੀ ਭਰਤੀ ਕੀਤੀ ਜਾ ਰਹੀ ਹੈ | ਇਸ ਤਲਾਸ਼ੀ ਮੁਹਿੰਮ ਦੌਰਾਨ ਰੂਪਨਗਰ ਰੇਂਜ ਦੇ ਡੀ. ਆਈ. ਜੀ. ਨਾਨਕ ਸਿੰਘ ਸਮੇਤ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਖ਼ੁਦ ਨਾਕਾਬੰਦੀ 'ਤੇ ਹਾਜ਼ਰ ਰਹੇ | ਡੀ.ਜੀ.ਪੀ ਨੇ ਸਪਸ਼ਟ ਕੀਤਾ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ |

ਪਿਛਲੀ ਖ਼ਬਰ ਭਗੌੜਾ ਮੁਲਜ਼ਮ ਗਿ੍ਫਤਾਰ ਅਗਲੀ ਖ਼ਬਰ ਰਾਮੂਵਾਲੀਆ ਨੇ ਆਪਣੇ ਸੈਕਟਰੀ ਬਲਜਿੰਦਰ ਸਿੰਘ ਨੂੰ ਨੌਕਰੀ ਤੋਂ ਹਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।