27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕਲਾਉਡਨਾਈਨ ਹਸਪਤਾਲ ਚੰਡੀਗੜ੍ਹ ਵਲੋਂ ਹੋਣ ਵਾਲੇ ਮਾਪਿਆਂ ਲਈ 'ਬੇਬੀ-ਰੇਡੀ' ਵਰਕਸ਼ਾਪ ਤੇ ਬੇਬੀ ਸ਼ਾਵਰ ਦਾ ਆਯੋਜਨ <br/>

ਅਜੀਤ ਡੈਸਕ 30-01-2026
ਚੰਡੀਗੜ੍ਹ, 29 ਜਨਵਰੀ (ਅ. ਬ.)-ਭਾਰਤ ਦੇ ਪ੍ਰੀਮੀਅਮ ਬਰਥਿੰਗ ਸੈਂਟਰ ਕਲਾਉਡਨਾਈਨ ਗਰੁੱਪ ਆਫ਼ ਹਸਪਤਾਲ ਵਲੋਂ ਚੰਡੀਗੜ੍ਹ ਵਿਚ ਹੋਣ ਵਾਲੇ ਮਾਪਿਆਂ ਲਈ ਬੇਬੀ-ਰੇਡੀ ਵਰਕਸ਼ਾਪ-ਕਮ-ਬੇਬੀ ਸ਼ਾਵਰ ਦਾ ਆਯੋਜਨ ਕਰਕੇ ਗਰਭ ਅਵਸਥਾ ਦੀ ਸੁਹਾਵਣੀ ਯਾਤਰਾ ਦਾ ਜਸ਼ਨ ਮਨਾਇਆ ਗਿਆ | ਇਸ ਸਮਾਗਮ ਵਿਚ ਟ੍ਰਾਈਸਿਟੀ ਤੋਂ 20 ਤੋਂ ਵੱਧ ਜੋੜਿਆਂ ਨੇ ਭਾਗ ਲਿਆ ਅਤੇ ਨਵੇਂ ਆਰੰਭਾਂ ਨਾਲ ਨਾਲ ਮਾਤਾ-ਪਿਤਾ ਬਣਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ | ਗਰਭ ਅਵਸਥਾ ਉਮੀਦਾਂ, ਬਦਲਾਵਾਂ ਅਤੇ ਪਿਆਰ ਨਾਲ ਭਰੀ ਇਕ ਵਿਸ਼ੇਸ਼ ਯਾਤਰਾ ਹੁੰਦੀ ਹੈ | ਇਸ ਵਰਕਸ਼ਾਪ ਰਾਹੀਂ ਹੋਣ ਵਾਲੇ ਮਾਪਿਆਂ ਨੂੰ ਇਸ ਮਹੱਤਵਪੂਰਨ ਦੌਰ ਵਿਚ ਸਹਿਜ ਅਤੇ ਸੰਵੇਦਨਸ਼ੀਲ ਮਾਰਗਦਰਸ਼ਨ ਦਿੱਤਾ ਗਿਆ | ਸਮਾਗਮ ਦਾ ਸਭ ਤੋਂ ਖੁਸ਼ੀਭਰਾ ਪਲ ਹੋਣ ਵਾਲੀਆਂ ਮਾਵਾਂ ਲਈ ਆਯੋਜਿਤ ਬੇਬੀ ਸ਼ਾਵਰ ਰਿਹਾ, ਜਿਸ ਵਿਚ ਉਨ੍ਹਾਂ ਦੀ ਮਾਤ੍ਰਤਵ ਯਾਤਰਾ ਦਾ ਜਸ਼ਨ ਮਨਾਇਆ ਗਿਆ | ਹੋਣ ਵਾਲੇ ਜੋੜਿਆਂ ਲਈ ਖਾਸ ਰੈਂਪ ਵਾਕ ਨੇ ਸਮਾਗਮ ਵਿਚ ਹੋਰ ਉਤਸ਼ਾਹ ਭਰ ਦਿੱਤਾ | ਗੌਰਤਲਬ ਹੈ ਕਿ ਕਲਾਉਡਨਾਈਨ ਭਾਰਤ ਦੀ ਅਗੇਤੀ ਮਹਿਲਾ, ਬਾਲ ਤੇ ਫਰਟੀਲਿਟੀ ਹਸਪਤਾਲਾਂ ਦੀ ਲੜੀ ਹੈ, ਜਿਸ ਦਾ ਮੁੱਖ ਦਫ਼ਤਰ ਬੈਂਗਲੁਰੂ ਵਿਚ ਸਥਿਤ ਹੈ | ਦੇਸ਼ ਦੇ 14 ਸ਼ਹਿਰਾਂ ਬੈਂਗਲੁਰੂ, ਚੰਡੀਗੜ੍ਹ, ਪੰਚਕੂਲਾ, ਲੁਧਿਆਣਾ, ਗੁਰੂਗ੍ਰਾਮ, ਨੋਇਡਾ, ਨਵੀਂ ਦਿੱਲੀ, ਫਰੀਦਾਬਾਦ, ਚੇਨਈ, ਹੈਦਰਾਬਾਦ, ਨਵੀ ਮੁੰਬਈ, ਮੁੰਬਈ ਤੇ ਪੁਣੇ ਵਿਚ ਇਸ ਦੇ 43 ਕੇਂਦਰ ਕਾਰਜਸ਼ੀਲ ਹਨ |

ਪਿਛਲੀ ਖ਼ਬਰ ਚੰਡੀਗੜ੍ਹ ਨਗਰ ਨਿਗਮ 'ਚ ਭਾਜਪਾ ਨੇ ਮਾਰੀ ਬਾਜ਼ੀ, 'ਆਪ'– ਕਾਂਗਰਸ ਦੀ ਫੁੱਟ ਆਈ ਸਾਹਮਣੇ <br/> ਅਗਲੀ ਖ਼ਬਰ ਪੀ. ਜੀ. ਆਈ. ਦੇ ਡਾਕਟਰਾਂ ਨੇ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਦਾ ਕੀਤਾ ਸਫ਼ਲ ਆਪੇ੍ਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।