ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ 61ਵੇਂ ਸਥਾਪਨਾ ਦਿਵਸ ਸਮਾਰੋਹ ਦਾ ਦੂਜਾ ਦਿਨ <br/>
ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਸਮਾਰੋਹ ਦੇ ਦੂਜੇ ਦਿਨ ਬੁਲਾਰੇ ਪ੍ਰੋ. ਰਾਜਿੰਦਰ ਸਿੰਘ, ਜਗਮੋਹਨ ਸਿੰਘ ਸਿੱਧੂ, ਸ੍ਰੀਮਤੀ ਸੁਸ਼ਮਾ, ਸ੍ਰੀਮਤੀ ਪਰਮਿੰਦਰ ਕੌਰ ਤੇ ਇੰਜੀਨੀਅਰ ਸਰੂਪ ਸਿੰਘ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰ : ਗੁਰਿੰਦਰ ਸਿੰਘ
<br/>
30-01-2026
ਇਸ ਮੌਕੇ 'ਤੇ ਹਾਜ਼ਰ ਮਾਣਯੋਗ ਸ਼ਖ਼ਸੀਅਤਾਂ ਵਿਚ ਜਗਮੋਹਨ ਸਿੰਘ ਸਿੱਧੂ , ਸ੍ਰੀਮਤੀ ਸੁਸ਼ਮਾ, ਪਰਮਿੰਦਰ ਕੌਰ, ਸਰੂਪ ਸਿੰਘ ਤੇ ਅਮਰੀਕਾ ਤੋਂ ਡਾ. ਨਵਜੋਤ ਕੌਰ ਸ਼ਾਮਲ ਸਨ | ਮਹਿਮਾਨਾਂ ਨੂੰ ਕਾਲਜ ਦੇ ਅਜਾਇਬ ਘਰ 'ਵਿਰਾਸਤ-ਸਿੱਖ ਹੈਰੀਟੇਜ ਸੈਂਟਰ' ਦਾ ਦੌਰਾ ਵੀ ਕਰਵਾਇਆ ਗਿਆ | ਇਸ ਤਿੰਨ-ਰੋਜ਼ਾ ਸਮਾਰੋਹ ਦੀ ਸ਼ੁਰੂਆਤ ਬੀਤੇ ਦਿਨੀਂ ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਹੋਈ | ਪਹਿਲੇ ਦਿਨ ਦਸਤਾਰ ਸਜਾਉਣਾ, ਗੁਰਬਾਣੀ ਕੰਠ ਅਤੇ ਗੁਰਮੁਖੀ ਸੁੰਦਰ ਲਿਖਤ ਮੁਕਾਬਲੇ ਕਰਵਾਏ ਗਏ | ਆਖਰੀ ਦਿਨ ਗੁਰਮਤਿ ਸਮਾਗਮ ਹੋਵੇਗਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਚੇਚੇ ਤੌਰ 'ਤੇ ਸ਼ਾਮਿਲ ਹੋਣਗੇ |
ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਸਮਾਰੋਹ ਦਾ ਦੂਜਾ ਦਿਨ ਕਾਲਜ ਦੇ ਅਧਿਆਤਮਿਕ ਆਦਰਸ਼ਾਂ ਤੇ ਸਾਂਝੀ ਭਾਗੀਦਾਰੀ ਪ੍ਰਤੀ ਵਚਨਬੱਧਤਾ ਦਰਸਾਉਂਦਿਆਂ ਸਮਾਪਤ ਹੋਇਆ |