16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪੰਜਾਬ ਨੂੰ ਹਰਿਆਣਾ ਨਾਲ ਜੋੜਦੀ ਉਸਾਰੀ ਅਧੀਨ ਮੁਬਾਰਕਪੁਰ-ਰਾਮਗੜ੍ਹ ਸੜਕ ਨੇ ਛੱਪੜ ਦਾ ਰੂਪ ਧਾਰਿਆ <br/>

ਅਜੀਤ ਡੈਸਕ 29-01-2026
ਡੇਰਾਬੱਸੀ, 28 ਜਨਵਰੀ (ਗੁਰਮੀਤ ਸਿੰਘ)-ਡੇਰਾਬੱਸੀ ਤੋਂ ਮੁਬਾਰਕਪੁਰ ਹੁੰਦੇ ਹੋਏ ਰਾਮਗੜ੍ਹ, ਪੰਚਕੂਲਾ, ਸ਼ਿਮਲਾ ਨੂੰ ਜਾਂਦੀ ਸੜਕ ਦੀ ਹਾਲਤ ਬਾਰਿਸ਼ ਤੋਂ ਬਾਅਦ ਹੋਰ ਵੀ ਮਾੜੀ ਹੋ ਗਈ ਹੈ | ਇਸ ਖਸਤਾ ਹਾਲ ਸੜਕ ਨੇ ਥਾਂ-ਥਾਂ 'ਤੇ ਛੱਪੜ ਦਾ ਰੂਪ ਧਾਰ ਲਿਆ ਹੈ, ਜਿਥੇ ਪਾਣੀ ਨਾਲ ਭਰੇ ਟੋਏ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਅਤੇ ਖ਼ਾਸ ਕਰਕੇ ਇਥੇ ਦੋ ਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜ਼ਖਮੀ ਹੋ ਰਹੇ ਹਨ | ਇਸ ਸੰਬੰਧੀ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ, ਜਦਕਿ ਇਸ ਸੜਕ ਦੀ ਉਸਾਰੀ ਲਈ ਕਰੋੜਾਂ ਰੁ. ਦਾ ਟੈਂਡਰ ਪਾਸ ਕੀਤਾ ਜਾ ਚੁੱਕਿਆ ਹੈ, ਪਰ ਠੇਕੇਦਾਰ ਕੰਮ ਪ੍ਰਤੀ ਲਾਪ੍ਰਵਾਹੀ ਵਰਤ ਰਿਹਾ ਹੈ ਅਤੇ ਇਸ ਸੰਬੰਧੀ ਸਰਕਾਰ ਵੀ ਕੋਈ ਕਦਮ ਨਹੀਂ ਚੁੱਕ ਰਹੀ | ਪਿੰਡ ਦਫਰਪੁਰ ਵਾਸੀਆਂ ਨੇ ਕਿਹਾ ਕਿ ਅੰਗਰੇਜ਼ਾਂ ਦੇ ਸਮੇਂ ਬਣੀ ਇਸ ਸੜਕ ਦੇ ਦੋਵਾਂ ਪਾਸੇ ਡਰੇਨੇਜ ਨਾਲੇ ਦੀ ਸੁਵਿਧਾ ਨਾ ਹੋਣ ਕਰਕੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਹੈ, ਜਿਸ ਕਾਰਨ ਪਾਣੀ ਸੜਕ 'ਤੇ ਇੱਕਤਰ ਹੋ ਜਾਂਦਾ ਹੈ ਅਤੇ ਜਿਸ ਕਾਰਨ ਸੜਕ ਵਾਰ-ਵਾਰ ਟੁੱਟ ਰਹੀ ਹੈ | ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪ ਸਾਹਮਣੇ ਸੜਕ ਦੀ ਹਾਲਤ ਬਹੁਤੀ ਮਾੜੀ ਹੋਈ ਪਈ ਹੈ | ਇਨ੍ਹਾਂ ਹੀ ਨਹੀਂ ਡੇਰਾਬੱਸੀ ਤੋਂ ਸ਼ੁਰੂ ਹੋਈ ਇਸ ਸੜਕ 'ਤੇ ਡੀ. ਏ. ਵੀ. ਸਕੂਲ ਨੇੜੇ ਇਕ ਪਾਸੇ ਨਗਰ ਕੌਂਸਲ ਵਲੋਂ ਪ੍ਰੋਗਰੈਸਿਵ ਡੇਰਾਬੱਸੀ ਦਾ ਬੋਰਡ ਲਗਾ ਕੇ ਮਸ਼ਹੂਰੀ ਕੀਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਇਸਦੇ ਸਾਹਮਣੇ ਮੋੜ 'ਤੇ ਟਾਈਲਾਂ ਦਾ ਢੇਰ ਲੱਗਿਆ ਹੋਇਆ ਹੈ ਤੇ ਇਸ ਮੋੜ 'ਤੇ ਪਾਣੀ ਖੜ੍ਹਾ ਹੋਣ ਕਰਕੇ ਸੜਕ ਨੇ ਛੱਪੜ ਦਾ ਰੂਪ ਧਾਰਿਆ ਹੋਇਆ ਹੈ | ਮੁਬਾਰਕਪੁਰ ਬੱਸ ਸਟੈਂਡ ਸਾਹਮਣੇ ਪੰਡਵਾਲਾ-ਸੁੰਡਰਾਂ ਚੌਕ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ | ਇਸ ਤੋਂ ਇਲਾਵਾ ਕਰੈਸ਼ਰ ਜ਼ੋਨ ਵੀ ਇਸੇ ਸੜਕ 'ਤੇ ਸਥਿਤ ਹੈ | ਇਸ ਸੜਕ ਦੇ ਟੁੱਟਣ ਦਾ ਅਸਲ ਕਾਰਨ ਪਾਣੀ ਦੀ ਨਿਕਾਸੀ ਨਾ ਹੋਣਾ ਅਤੇ ਇਥੋਂ ਨਿਕਲਦੇ ਓਵਰਲੋਡ ਟਿੱਪਰ, ਵੱਡੇ-ਵੱਡੇ ਟਰਾਲੇ ਅਤੇ ਮਾਈਨਿੰਗ ਦੇ ਕੰਮ 'ਚ ਦੌੜਦੇ ਵਾਹਨ ਹਨ | ਇਸ 24 ਘੰਟੇ ਆਵਾਜਾਈ ਵਾਲੀ ਸੜਕ ਦੀ ਹਾਲਤ ਠੀਕ ਕਰਨ ਦੀ ਖੇਤਰ ਦੇ ਲੋਕਾਂ

ਪਿਛਲੀ ਖ਼ਬਰ ਰਾਇਲ ਗਰੁੱਪ ਨੇ ਵਾਹਨਾਂ 'ਤੇ ਲਗਾਏ ਰਿਫਲੈਕਟਰ ਅਗਲੀ ਖ਼ਬਰ ਵਿਧਾਇਕ ਰੰਧਾਵਾ ਨੇ ਜ਼ੀਰਕਪੁਰ ਵਿਖੇ ਬਣਨ ਵਾਲੀਆਂ ਸਟਰੀਟ ਵੈਂਡਿੰਗ ਮਾਰਕੀਟਾਂ ਦਾ ਰੱਖਿਆ ਨੀਂਹ-ਪੱਥਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।