20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸੈਕਟਰ-40 ਪਾਰਕ 'ਚ ਇਕ ਵਿਅਕਤੀ ਦਾ ਕਤਲ, ਦੋਸਤ ਵਲੋਂ ਪੱਥਰ ਨਾਲ ਸਿਰ 'ਤੇ ਜਾਨਲੇਵਾ ਹਮਲਾ <br/>

ਅਜੀਤ ਡੈਸਕ 23-01-2026
ਚੰਡੀਗੜ੍ਹ, 22 ਜਨਵਰੀ (ਕਪਿਲ ਵਧਵਾ)–ਸੈਕਟਰ-40 ਦੇ ਪਾਰਕ ਵਿਚ ਵੀਰਵਾਰ ਦੇਰ ਸ਼ਾਮ ਨੂੰ ਇਕ ਵਿਅਕਤੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ ਮੁਹਾਲੀ ਦੇ ਪਿੰਡ ਬੜਮਾਜਰਾ ਨਿਵਾਸੀ 36 ਸਾਲਾਂ ਵਿਵੇਕ ਉਰਫ ਸ਼ੈਂਕੀ ਵਜੋਂ ਹੋਈ ਹੈ | ਹੱਤਿਆ ਦੀ ਸੂਚਨਾ ਮਿਲਦੇ ਹੀ ਸੈਕਟਰ-39 ਥਾਣੇ ਦੇ ਐੱਸ. ਐੱਚ. ਓ. ਰਾਮ ਦਿਆਲ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ | ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਵਿਵੇਕ ਆਪਣੇ ਦੋਸਤ ਨਾਲ ਪਾਰਕ ਵਿਚ ਬੈਂਚ ਤੇ ਸ਼ਰਾਬ ਪੀ ਰਿਹਾ ਸੀ | ਇਸ ਦੌਰਾਨ ਕਿਸੇ ਕਾਰਨ ਹੋਏ ਝਗੜੇ ਵਿਚ ਉਸ ਦੇ ਇਕ ਦੋਸਤ ਨੇ ਕੋਲ ਪਏ ਪੱਥਰ ਨਾਲ ਸਿਰ 'ਤੇ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਉਹ ਮੌਕੇ ਤੋਂ ਫਰਾਰ ਹੋ ਗਿਆ | ਪੁਲਿਸ ਅਨੁਸਾਰ ਮਿ੍ਤਕ ਅਕਸਰ ਇਲਾਕੇ ਵਿਚ ਇੱਧਰ-ਉੱਧਰ ਘੁੰਮਦਾ ਰਹਿੰਦਾ ਸੀ | ਖ਼ੂਨ ਨਾਲ ਲੱਥਪੱਥ ਪਏ ਵਿਵੇਕ ਨੂੰ ਜਦੋਂ ਇਕ ਰਾਹਗੀਰ ਨੇ ਦੇਖਿਆ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ | ਜਿਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਸੈਕਟਰ -16 ਸਥਿਤ ਜੀ. ਐੱਮ. ਐੱਸ. ਐੱਚ. ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ਵਿਚ ਰਖਵਾ ਦਿੱਤਾ ਹੈ | ਇਸ ਦੇ ਨਾਲ ਹੀ ਕੇਂਦਰੀ ਫੋਰੈਂਸਿਕ ਸਾਇੰਸ ਲੈਬੋਰੇਟਰੀ ਦੇ ਮਾਹਰਾਂ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ, ਜਿਨ੍ਹਾਂ ਨੇ ਪਾਰਕ ਤੋਂ ਖ਼ੂਨ ਦੇ ਨਮੂਨੇ ਸਮੇਤ ਹੋਰ ਮਹੱਤਵਪੂਰਨ ਸਬੂਤ ਇਕੱਠੇ ਕੀਤੇ | ਪੁਲਿਸ ਨੇ ਇਸ ਮਾਮਲੇ ਸਬੰਧੀ ਕਤਲ ਦੀ ਧਾਰਾ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਵਿਦਿਆਰਥੀ ਸੰਗਠਨ 'ਸੱਥ' ਨੇ ਯੂਨੀਵਰਸਿਟੀ 'ਚ ਪਾਰਕਿੰਗ ਫੀਸ ਰੋਕਣ ਲਈ ਦਿੱਤਾ ਰਜਿਸਟਰਾਰ ਨੂੰ ਮੰਗ ਪੱਤਰ <br/> ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰਨ ਫ਼ੌਰਚੂਨਰ ਚਲਾ ਰਹੇ ਨੌਜਵਾਨ ਦੀ ਹੋਈ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।