27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਜਵੱਦੀ ਟਕਸਾਲ ਵਿਖੇ ਚਾਰ ਦਿਨਾਂ 35ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਹੋਈ ਆਰੰਭਤਾ

ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਪਰਮ ਸੰਤ ਬਾਬਾ ਸੁਚਾ ਸਿੰਘ ਤੋਂ ਵਰੋਸਾਏ ‘ਜਵੱਦੀ ਟਕਸਾਲ’ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ 35ਵੇਂ ‘ਅਦੁੱਤੀ ਗੁਰਮਤਿ ਸੰਗੀਤ ਸੰਮੇਲਨ’ ਦੀ ਆਰੰਭਤਾ ਹੋਈ। ਆਰੰਭਤਾ ਦੀ ਅਰਦਾਸ ਸੰਤ ਬਾਬਾ ਅਮੀਰ ਸਿੰਘ ਨੇ ਕੀਤੀ।

ਅਜੀਤ ਡੈਸਕ 27-11-2026
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਪਰਮ ਸੰਤ ਬਾਬਾ ਸੁਚਾ ਸਿੰਘ ਤੋਂ ਵਰੋਸਾਏ ‘ਜਵੱਦੀ ਟਕਸਾਲ’ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ 35ਵੇਂ ‘ਅਦੁੱਤੀ ਗੁਰਮਤਿ ਸੰਗੀਤ ਸੰਮੇਲਨ’ ਦੀ ਆਰੰਭਤਾ ਹੋਈ। ਆਰੰਭਤਾ ਦੀ ਅਰਦਾਸ ਸੰਤ ਬਾਬਾ ਅਮੀਰ ਸਿੰਘ ਨੇ ਕੀਤੀ। ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਹੁਕਮਨਾਮਾ ਸਰਵਣ ਕਰਵਾਇਆ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰਬਾਣੀ ਦੇ ਨਿਰਧਾਰਤ ਰਾਗਾਂ ਵਿਚ ਸਾਲ-ਦਰ-ਸਾਲ ਕਰਵਾਏ ਜਾਂਦੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦਾ ਜਿਕਰ ਕਰਦਿਆਂ ਕਿਹਾ ਕਿ ਸਾਢੇ ਤਿੰਨ ਦਹਾਕੇ ਪਹਿਲਾਂ ਸ਼ਬਦ ਤੇ ਸੰਗੀਤ ਦੇ ਰੂਹਾਨੀ ਮਾਰਗ ਗੁਰਮਤਿ ਸੰਗੀਤ ਨੂੰ ਸੰਤ ਬਾਬਾ ਸੁਚਾ ਸਿੰਘ ਜੀ ਨੇ ਅਦੁੱਤੀ ਰਾਹਾਂ ‘ਤੇ ਤੋਰਿਆ, ਗੁਰਮਤਿ ਸੰਗੀਤ ਦੇ ਸਿਧਾਂਤਿਕ ਪੱਖਾਂ, ਸ਼ਬਦ ਕੀਰਤਨ ਦੇ ਸਰੋਤਾਂ ਦੀ ਪੜਚੋਲ ਕਰਕੇ ਵਿਵਹਾਰਿਕ ਪਰੰਪਰਾ ਨੂੰ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਰੂਪ ‘ਚ ਅਰੰਭਿਆ। ਉਨ੍ਹਾਂ ਸੰਤ ਬਾਬਾ ਅਮੀਰ ਸਿੰਘ ਅਤੇ ਜਵੱਦੀ ਟਕਸਾਲ ਨਾਲ ਸਹਿਯੋਗੀ ਸੰਗਤਾਂ ਵਲੋਂ ਚੜਦੀ ਕਲਾ ‘ਚ ਗੁਰਮਤਿ ਸੰਗੀਤ ਅਤੇ ਗੁਰਮਤਿ ਸਿਧਾਂਤ ਦੇ ਪ੍ਰਚਾਰ ਨੂੰ ਅੱਗੇ ਵਧਾਉਣ ਦੀ ਸ਼ਲਾਘਾ ਕੀਤੀ। ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਪਾਸੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 557ਵੇਂ ਪ੍ਰਕਾਸ਼ ਦਿਹਾੜੇ ਅਤੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 650 ਵੀਂ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਚਾਰ ਦਿਨਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੌਰਾਨ ਗੁਰਮਤਿ ਸੰਗੀਤ ਦੀ ਮੁਹਾਰਤ ਰੱਖਣ ਵਾਲੇ ਰਬਾਬ, ਸਰੰਦਾ, ਦਿਲਰੁਬਾ, ਤਾਊਸ ਆਦਿ ਤੰਤੀ ਸਾਜ਼ ਵਾਦਕ ਸੰਗਤ ਕਰਦਿਆਂ ਮਾਹੌਲ ਨੂੰ ਰੂਹਾਨੀ ਬਣਾਉਣਗੇ। ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ‘ਚ ਸ਼ਮੂਲੀਅਤ ਕਰਨ ਲਈ ਉਚੇਚੇ ਤੌਰ ‘ਤੇ ਸੇਵਾਵਾਂ ਨਿਭਾਉਣ ਵਾਲਿਆ ਵਿੱਚੋਂ ਡਾ: ਜੋਗਿੰਦਰ ਸਿੰਘ ਝੱਜ, ਕੁਲਵਿੰਦਰ ਸਿੰਘ ਬੈਨੀਪਾਲ, ਡਾ: ਸੁਖਦੇਵ ਸਿੰਘ, ਡਾ: ਮੇਜਰ ਸਿੰਘ, ਨਾਇਬ ਸਿੰਘ, ਸਕੱਤਰ ਸਿੰਘ, ਗਿ: ਗੁਰਦੇਵ ਸਿੰਘ, ਬਲਦੇਵ ਸਿੰਘ ਢੱਟ, ਅੰਮ੍ਰਿਤਪਾਲ ਸਿੰਘ ਗਰੇਵਾਲ, ਜਗਦੀਪ ਸਿੰਘ ਰਣੀਆ ਆਦਿ ਨੇ ਦੱਸਿਆ ਕਿ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿਚ ਗਾਇਨ ਕੀਰਤਨ ‘ਚ ਇੰਨਾ ਰਸ ਅਤੇ ਰਾਗਦਰੀ ਦੀ ਇੰਨੀ ਪਕੜ ਅਤੇ ਪ੍ਰਪੱਕਤਾ ਹੁੰਦੀ ਹੈ ਕਿ ਮੇਰੇ ਵਰਗੇ ਹਰ-ਕਿਸੇ ਨੂੰ ਆਪਣੇ ਮਧੁਰ ਕੀਰਤਨ ਰਾਹੀਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵੱਲ ਖਿੱਚ ਲਿਆਉਂਦਾ ਹੈ। ਮੰਨੇ-ਪ੍ਰੰਮਨੇ ਸੰਗੀਤ ਨਿਰਦੇਸ਼ਕ, ਰਾਗੀ-ਰਬਾਬੀ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿਚ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਨ ਆਉਂਦੇ ਹਨ। ਧਾਰਮਿਕ, ਸਮਾਜਿਕ, ਵਿਦਿਅਕ ਕਾਰੋਬਾਰੀ ਅਦਾਰਿਆਂ ਨਾਲ ਸਬੰਧਿਤ ਸ਼ਖਸੀਅਤਾਂ ਸੰਗਤੀ ਰੂਪ ‘ਚ ਆਰੰਭਤਾ ਦੀ ਅਰਦਾਸ ਮੌਕੇ ਹਾਜ਼ਰ ਹੋਈਆਂ। ਖ਼ਬਰ ਲਿਖੇ ਜਾਣ ਵੇਲੇ 35ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਆਰੰਭਤਾ ਵਿਚ ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਦਿਆਰਥੀ ਭਾਈ ਗੁਰਸੇਵਕ ਸਿੰਘ ਨੇ ਕੀਰਤਨ ਕੀਤੇ। ਜਦਕਿ ਅਵਤਾਰ ਸਿੰਘ ਬੈਂਕ ਵਾਲੇ ਭਾਈ ਬਿਨੀਤ ਸਿੰਘ ਦਿੱਲੀ ਵਾਲੇ ਡਾ: ਅਲੰਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਭਾਈ ਜਗਤਾਰ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਗੁਰਬਾਣੀ ਸ਼ਬਦ ਕੀਰਤਨ ਕਰਨਗੇ ਜਦ ਕਿ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ।
ਪਿਛਲੀ ਖ਼ਬਰ ਸੰਵਿਧਾਨ ਦਿਵਸ ਮੌਕੇ ਪੁਰਾਣੀ ਪੈਨਸ਼ਨ ਦੀ ਮੰਗ ਕਰਨ ਵਾਲੇ ਮੁਲਾਜ਼ਮ ਨਜ਼ਰਬੰਦ ਅਗਲੀ ਖ਼ਬਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਬਚਾਅ ਤੇ ਬਲੈਕ-ਆਊਟ ਮੌਕ ਡਰਿੱਲ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।