23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਗੁਰਮੀਤ ਪੰਧੇਰ ਤੇ ਰਸ਼ਪਾਲ ਪੰਧੇਰ ਨੂੰ ਸਦਮਾ , ਪਿਤਾ ਦਾ ਦਿਹਾਂਤ ਪੀ . ਏ . ਯੂ . ਦੇ ਕੀਟ ਅਜਾਇਬ ਘਰ ਵਿਖੇ ਡਾ . ਅਮਰੀਕ ਸਿੰਘ ਸੋਹੀ ਯਾਦਗਾਰੀ ਪੌਦਾ ਕਲੀਨਿਕ ਦਾ ਉਦਘਾਟਨ ਹੋਇਆ

ਲੁਧਿਆਣਾ, 22 ਨਵੰਬਰ (ਜਤਿੰਦਰ ਭੰਬੀ)-ਪੀ. ਏ.

ਪੀ . ਏ . ਯੂ . ਦੇ ਕੀਟ ਅਜਾਇਬ ਘਰ ਵਿਖੇ ਡਾ . ਅਮਰੀਕ ਸਿੰਘ ਸੋਹੀ ਯਾਦਗਾਰੀ ਪੌਦਾ ਕਲੀਨਿਕ ਦਾ ਉਦਘਾਟਨ ਹੋਇਆ 23-11-2026
ਲੁਧਿਆਣਾ, 22 ਨਵੰਬਰ (ਜਤਿੰਦਰ ਭੰਬੀ)-ਪੀ.ਏ.ਯੂ. ਦੇ ਰਾਸ਼ਟਰੀ ਕੀਟ ਮਿਊਜ਼ੀਅਮ, ਕੀਟ ਵਿਗਿਆਨ ਵਿਭਾਗ ਵਿਖੇ ਡਾ. ਅਮਰੀਕ ਸਿੰਘ ਸੋਹੀ ਯਾਦਗਾਰੀ ਪੌਦਾ ਕਲੀਨਿਕ ਦਾ ਉਦਘਾਟਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਕੀਤਾ। ਇਸ ਮੌਕੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ, ਵਧੀਕ ਨਿਰਦੇਸ਼ਕ ਖੋਜ ਡਾ. ਵਰਿੰਦਰ ਸਿੰਘ ਸੋਹੂ ਅਤੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਭਜੋਧ ਸਿੰਘ ਸੰਧੂ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਸ ਪੌਦਾ ਕਲੀਨਿਕ ਦੀ ਸਥਾਪਨਾ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਭੁੱਲਰ ਵਲੋਂ ਸਵਰਗੀ ਪਿਤਾ ਇੰਜ. ਸਰਬਜੀਤ ਸਿੰਘ ਬਰਾੜ ਦੀ ਯਾਦ ਵਿਚ ਡਾ. ਅਮਰੀਕ ਸਿੰਘ ਸੋਹੀ ਦੇ ਨਾਮ ’ਤੇ ਇਸ ਕਲੀਨਿਕ ਦੀ ਸਥਾਪਨਾ ਲਈ ਦਿੱਤਾ ਹੈ। ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਭੁੱਲਰ ਪਰਿਵਾਰ ਵਲੋਂ ਇਸ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਪਣੇ ਮਾਂ ਬਾਪ ਦੀ ਯਾਦ ਨੂੰ ਸਦੀਵੀ ਰੱਖਣ ਦਾ ਇਹ ਬੜਾ ਸ਼ਾਨਦਾਰ ਤਰੀਕਾ ਹੈ ਕਿ ਉਨ੍ਹਾਂ ਦੇ ਨਿਮਿਤ ਵਿਗਿਆਨਿਕ ਪਹੁੰਚ ਵਾਲੀਆਂ ਆਧੁਨਿਕ ਖੋਜਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸ ਮੌਕੇ ਡਾ. ਧਾਲੀਵਾਲ ਨੇ ਡਾ. ਮਨਮੀਤ ਬਰਾੜ ਭੁੱਲਰ ਵਲੋਂ ਔਰਤ ਉਦਮੀਆਂ ਦੇ ਸਸ਼ਕਤੀਕਰਨ ਲਈ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਡਾ. ਅਮਰੀਕ ਸਿੰਘ ਸੋਹੀ ਦੇ ਯੋਗਦਾਨ ਨੂੰ ਯਾਦ ਕਰਦਿਆਂ ਆਸ ਪ੍ਰਗਟਾਈ ਕਿ ਇਹ ਸਹੂਲਤ ਵਿਦਿਆਰਥੀਆਂ ਨੂੰ ਆਧੁਨਿਕ ਗਿਆਨ ਨਾਲ ਜੋੜਨ ਦਾ ਵਸੀਲਾ ਬਣੇਗੀ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਕਲੀਨਿਕ ਦੀ ਸਥਾਪਨਾ ਲਈ ਕੀਤੇ ਉਦਮਾਂ ਦੀ ਸ਼ਲਾਘਾ ਕੀਤੀ। ਖੇਤੀਬਾੜੀ ਕਾਲਜ ਦੇ ਡੀਨ ਡਾ. ਔਲਖ ਨੇ ਇਸ ਯਤਨ ਨੂੰ ਵਿਦਿਆਰਥੀਆਂ ਵਾਸਤੇ ਬੇਹੱਦ ਮੁੱਲਵਾਨ ਖੋਜ ਮੰਚ ਕਿਹਾ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਆਸ ਪ੍ਰਗਟਾਈ ਕਿ ਬਹੁਤ ਸਾਰੇ ਵਿਦਿਆਰਥੀ ਇਸ ਸਹੂਲਤ ਤੋਂ ਲਾਭ ਲੈ ਕੇ ਗਿਆਨ ਪ੍ਰਾਪਤ ਕਰ ਸਕਣਗੇ। ਅੰਤ ਵਿਚ ਡਾ. ਵਿਜੇ ਕੁਮਾਰ ਨੇ ਸਭ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਝੂਠਾ ਬਦਲਾਅ ਦਾ ਨਾਅਰਾ ਦੇ ਕੇ ‘ ਆਪ ’ ਸਰਕਾਰ ਨੇ ਸੂਬੇ ਨੂੰ ਦੋਨੋਂ ਹੱਥੀ ਲੁੱਟਿਆ - ਈਸ਼ਵਰਜੋਤ ਸਿੰਘ ਚੀਮਾ ਅਗਲੀ ਖ਼ਬਰ ਪੀ . ਏ . ਯੂ . ਨੇ ਅਨੁਸੂਚਿਤ ਸ਼੍ਰੇਣੀਆਂ ਦੇ ਲਾਭ ਲਈ ਸਿਖਲਾਈ ਪ੍ਰਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।