11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪਿੰਡ ਘੁਡਾਣੀ ਕਲਾਂ ਵਿਖੇ ਲੰਮੇ ਗੋਤ ਦੇ ਜਠੇਰਿਆਂ ਦੀ ਯਾਦ ’ ਚ ਸਾਲਾਨਾ ਸਮਾਗਮ ਕਰਵਾਇਆ

ਰਾੜਾ ਸਾਹਿਬ, 10 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)- ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿਖੇ ਲੰਮੇ ਗੋਤੀਆਂ ਵਲੋਂ ਜਠੇਰਿਆਂ ਦੀ ਯਾਦ ਵਿਚ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮੇਂ ਪਵਿੱਤਰ ਸਥਾਨਾਂ ਤੇ ਆਰੰਭ ਕੀਤੇ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਦੀਵਾਲੀ ਵਾਲੇ ਦਿਨ ਪਾਏ ਗਏ।

ਅਜੀਤ ਡੈਸਕ 11-11-2026
ਰਾੜਾ ਸਾਹਿਬ, 10 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)- ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿਖੇ ਲੰਮੇ ਗੋਤੀਆਂ ਵਲੋਂ ਜਠੇਰਿਆਂ ਦੀ ਯਾਦ ਵਿਚ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮੇਂ ਪਵਿੱਤਰ ਸਥਾਨਾਂ ਤੇ ਆਰੰਭ ਕੀਤੇ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਦੀਵਾਲੀ ਵਾਲੇ ਦਿਨ ਪਾਏ ਗਏ। ਉਪਰੰਤ ਕਵੀਸ਼ਰ ਦਰਬਾਰ ਸਜਾਇਆ ਗਿਆ ਜਿਸ ਵਿਚ ਭਾਈ ਸ਼ੇਰ ਸਿੰਘ ਬਟੂਹਾ ਦੇ ਜਥੇ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿੱਚ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਸੰਦੀਪ ਸਿੰਘ ਰੁਪਾਲੋਂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ, ਸਰਪੰਚ ਗੁਰਿੰਦਰ ਸਿੰਘ ਬੋਪਾਰਾਏ, ਡਾ. ਰਵਿੰਦਰਪਾਲ ਸ਼ਰਮਾ ਇੰਚਾਰਜ ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਆਦਿ ਆਗੂਆਂ ਨੇ ਹਾਜਰੀ ਭਰੀ ਜਦਕਿ ਉਨ੍ਹਾਂ ਤੋਂ ਇਲਾਵਾ ਸਮਾਗਮ ਵਿੱਚ ਮਨਦੀਪ ਸ਼ਰਮਾ ਘੁਡਾਣੀ, ਮਹੇਸ਼ਇੰਦਰ ਸਿੰਘ ਬੋਪਰਾਏ ਯੂਥ ਆਗੂ, ਚੇਅਰਮੈਨ ਅਵਤਾਰ ਸਿੰਘ ਘੁਡਾਣੀ, ਪੰਚ ਰਬਨਦੀਪ ਸਿੰਘ ਘੁਡਾਣੀ, ਦੀਦਾਰ ਸਿੰਘ ਚਾਪੜਾ ਪ੍ਰਧਾਨ ਹਲਕਾ ਪਾਇਲ, ਬੀਬਾ ਰੀਟਾ ਧੌਲ ਖੁਰਦ ਮਹਿਲਾ ਵਿੰਗ ਪ੍ਰਧਾਨ ਪਾਇਲ, ਸੇਵਾਦਾਰ ਬਾਬਾ ਪਾਲ ਸਿੰਘ, ਪ੍ਰਧਾਨ ਬਲਵੀਰ ਸਿੰਘ, ਰਣਜੀਤ ਸਿੰਘ, ਡਾ. ਸੁਖਵਿੰਦਰ ਸਿੰਘ, ਬਲਜੀਤ ਸਿੰਘ, ਬਬਲਾ ਬਾਈ, ਬੰਤ ਸਿੰਘ ਘੁਡਾਣੀ ਤੋਂ ਇਲਾਵਾ ਵੱਡੀ ਤਾਦਾਦ ਵਿਚ ਸੰਗਤ ਸਾਮਿਲ ਸਨ । ਇਸ ਸਮੇਂ ਪ੍ਰਬੰਧਕਾਂ ਵੱਲੋਂ ਸਮੂਹ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। 10 ਖੰਨਾ06 ਪਿੰਡ ਘੁਡਾਣੀ ਕਲਾਂ ਵਿਖੇ ਲੰਮੇ ਗੋਤ ਦੇ ਜਠੇਰਿਆਂ ਦੀ ਯਾਦ ਵਿਚ ਕਰਵਾਏ ਗਏ ਸਮਾਗਮ ਦੌਰਾਨ ਸਾਬਕਾ ਵਿਧਾਇਕ ਲੱਖਾ ਪਾਇਲ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ ਉਨ੍ਹਾਂ ਨਾਲ ਯੂਥ ਆਗੂ ਮਹੇਸ਼ਇੰਦਰ ਸਿੰਘ ਤੇ ਹੋਰ। ਤਸਵੀਰ : ਸੁਖਵੀਰ ਸਿੰਘ ਚਣਕੋਈਆਂ
ਪਿਛਲੀ ਖ਼ਬਰ ਲਾਲ ਦੁਆਰਾ ਮੰਦਰ ’ਚ ਦੂਜ ਮੌਕੇ ਅੱਜ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਜੀ ਨੇ ਕਿਰਤ ਤੇ ਹੁਨਰ ਦੀ ਮਹੱਤਤਾ ਦਾ ਸੰਦੇਸ਼ ਦਿੱਤਾ - ਇੰਜੀ . ਬੋਪਾਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।