ਕਾਂਗਰਸ ਦੀ 4 ਨੂੰ ਹੋਣ ਵਾਲੀ ਰੈਲੀ ’ ਚ ਇੰਟਕ ਵੱਡੀ ਗਿਣਤੀ ’ ਚ ਸ਼ਮੂਲੀਅਤ ਕਰੇਗੀ - ਸਵਰਨ ਸਿੰਘ
ਲੁਧਿਆਣਾ, 2 ਨਵੰਬਰ (ਜਤਿੰਦਰ ਭੰਬੀ)- ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਇੰਟਕ ਦੇ ਪੰਜਾਬ ਪ੍ਰਧਾਨ ਸਵਰਨ ਸਿੰਘ ਨੇ ਸੰਗਰੂਰ ਵਿਖੇ 4 ਨਵੰਬਰ ਨੂੰ ਕਾਂਗਰਸ ਦੀ ਹੋਣ ਵਾਲੀ ਰੈਲੀ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਵਿਚਾਰ ਸੁਣਨ ਲਈ ਕਾਂਗਰਸੀ ਵਰਕਰ ਹੀ ਨਹੀਂ, ਬਲਕਿ ਪੰਜਾਬ ਵਾਸੀ ਉਤਾਵਲੇ ਹਨ, ਕਿਉਂਕਿ ਸੂਬੇ ਦੇ ਲੋਕ ‘ਆਪ’ ਸਰਕਾਰ ਦੀਆਂ ਲੋਕ ਅਤੇ ਮੁਲਾਜ਼ਮ ਮਾਰੂ ਨੀਤੀਆਂ ਤੋਂ ਅੱਕ ਚੁੱਕੇ ਹਨ।
ਲੁਧਿਆਣਾ, 2 ਨਵੰਬਰ (ਜਤਿੰਦਰ ਭੰਬੀ)- ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਇੰਟਕ ਦੇ ਪੰਜਾਬ ਪ੍ਰਧਾਨ ਸਵਰਨ ਸਿੰਘ ਨੇ ਸੰਗਰੂਰ ਵਿਖੇ 4 ਨਵੰਬਰ ਨੂੰ ਕਾਂਗਰਸ ਦੀ ਹੋਣ ਵਾਲੀ ਰੈਲੀ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਵਿਚਾਰ ਸੁਣਨ ਲਈ ਕਾਂਗਰਸੀ ਵਰਕਰ ਹੀ ਨਹੀਂ, ਬਲਕਿ ਪੰਜਾਬ ਵਾਸੀ ਉਤਾਵਲੇ ਹਨ, ਕਿਉਂਕਿ ਸੂਬੇ ਦੇ ਲੋਕ ‘ਆਪ’ ਸਰਕਾਰ ਦੀਆਂ ਲੋਕ ਅਤੇ ਮੁਲਾਜ਼ਮ ਮਾਰੂ ਨੀਤੀਆਂ ਤੋਂ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਧ ਰਹੇ ਅਪਰਾਧਿਕ ਮਾਮਲਿਆਂ ਕਰਕੇ ਹਰ ਕੋਈ ਚਿੰਤਤ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵਲੋਂ ਲੋਕ ਮੱਦੇ ਚੁੱਕੇ ਜਾਣਗੇ ਤੇ ਇਸ ਰੈਲੀ ਵਿਚ ਪੰਜਾਬ ਭਰ ਤੋਂ ਲੋਕ ਸ਼ਿਰਕਤ ਕਰਨਗੇ।